08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡੀ.ਏ.ਵੀ. ਕਾਲਜ ਦੇ ਐੱਨ.ਸੀ.ਸੀ. ਕੈਡਿਟਾਂ ਨੇ ਐਡਵੈਂਚਰ ਕੈਂਪ ’ਚ ਭਾਗ ਲਿਆ

Ad Position 21
No active advertisement
ਅਜੀਤ ਡੈਸਕ 22-07-2026
ਮਲੋਟ, 21 ਜੁਲਾਈ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਦੇ ਕਾਰਜਕਾਰੀ ਪ੍ਰਿੰਸੀਪਲ ਸੁਦੇਸ਼ ਗਰੋਵਰ ਅਤੇ ਐਸੋਸੀਏਟ ਐੱਨ.ਸੀ.ਸੀ. ਅਫ਼ਸਰ ਕੈਪਟਨ (ਡਾ.) ਮੁਕਤਾ ਮੁਟਨੇਜਾ ਦੀ ਰਹਿਨੁਮਾਈ ਹੇਠ ਕਾਲਜ ਦੇ ਸੱਤ ਐੱਨ.ਸੀ.ਸੀ. ਕੈਡਿਟਾਂ ਨੇ ਪੋਂਗ ਡੈਮ ਕਾਂਗੜਾ ਵਿਖੇ ਲਗਾਏ ਐਡਵੈਂਚਰ ਕੈਂਪ ਵਿਚ ਭਾਗ ਲੈ ਕੇ ਰੋਮਾਂਚ ਤੇ ਸਾਹਸ ਨਾਲ ਭਰਪੂਰ ਅਨੁਭਵ ਪ੍ਰਾਪਤ ਕੀਤਾ। ਕੈਂਪ ਦੌਰਾਨ ਕੈਡਿਟਾਂ ਨੇ ਕਾਯਾਕਿੰਗ, ਰਾਫਟਿੰਗ, ਫੋਇਲ ਸਰਫਬੋਰਡਿੰਗ ਤੇ ਤੈਰਾਕੀ ਵਰਗੀਆਂ ਵੱਖ-ਵੱਖ ਸਾਹਸਿਕ ਅਤੇ ਜਲ-ਆਧਾਰਿਤ ਗਤੀਵਿਧੀਆਂ ਵਿਚ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਕੈਡਿਟਾਂ ਨੇ ਨਾ ਸਿਰਫ਼ ਨਵੇਂ ਸਾਹਸਿਕ ਹੁਨਰ ਸਿੱਖੇ, ਸਗੋਂ ਆਤਮ-ਵਿਸ਼ਵਾਸ, ਹਿੰਮਤ, ਅਨੁਸ਼ਾਸਨ, ਟੀਮ ਭਾਵਨਾ, ਲੀਡਰਸ਼ਿਪ ਯੋਗਤਾ ਤੇ ਚੁਣੌਤੀਪੂਰਨ ਸਥਿਤੀਆਂ ਦਾ ਡਟ ਕੇ ਸਾਹਮਣਾ ਕਰਨ ਵਰਗੇ ਮਹੱਤਵਪੂਰਨ ਜੀਵਨ-ਮੁੱਲ ਵੀ ਵਿਕਸਿਤ ਕੀਤੇ। ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਭੁਪਿੰਦਰ ਸਿੰਘ ਮਾਨ ਨੇ ਕੈਡਿਟਾਂ ਦੀ ਸਰਗਰਮ ਭਾਗੀਦਾਰੀ ਤੇ ਜੋਸ਼ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਨੇ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਭਾਗੀਦਾਰੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ-ਬਠਿੰਡਾ-ਮਲੋਟ ਬਾਈਪਾਸ ਦੇ ਜਾਨਲੇਵਾ ਖੱਡਿਆਂ ਤੋਂ ਲੋਕ ਦੁਖੀ ਅਗਲੀ ਖ਼ਬਰ ਮਨਰੇਗਾ ਵਰਕਰਜ਼ ਯੂਨੀਅਨ ਦੀ ਮੀਟਿੰਗ
Ad Position 24