08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਜੰਗਲਾਤ ਵਿਭਾਗ ਨੇ ਲੰਬੀ ਵਾਲੀ ਸੜਕ ’ਤੇ ਲਗਾਏ 1500 ਬੂਟੇ

Ad Position 21
No active advertisement
ਅਜੀਤ ਡੈਸਕ 22-07-2026
ਗਿੱਦੜਬਾਹਾ, 21 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਸੜਕਾਂ ਦੇ ਕਿਨਾਰਿਆਂ ਦਾ ਸੁੰਦਰੀਕਰਨ ਕਰਨ ਲਈ ਜੰਗਲਾਤ ਵਿਭਾਗ ਵਲੋਂ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਜਾ ਰਹੇ ਹਨ, ਜਿਸ ਤਹਿਤ ਗਿੱਦੜਬਾਹਾ-ਲੰਬੀ ਸੜਕ ’ਤੇ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਜੰਗਲਾਤ ਵਿਭਾਗ ਦੇ ਫਾਰੈਸਟ ਗਾਰਡ ਕਰਮਚਾਰੀ ਨੇਹਾ ਚੁੱਘ ਨੇ ਦੱਸਿਆ ਕਿ ਦਰੱਖ਼ਤ ਸਾਡੇ ਜੀਵਨ ਦਾ ਅਹਿਮ ਅੰਗ ਹਨ, ਜਿਸ ਨੂੰ ਬਚਾਈ ਰੱਖਣਾ ਅਤੀ ਜ਼ਰੂਰੀ ਹੈ। ਜੰਗਲਾਤ ਵਿਭਾਗ ਵਲੋਂ ਮੁਹਿੰਮ ਵਿੱਢੀ ਗਈ ਹੈ ਅਤੇ ਜਿੱਥੇ ਵੀ ਕੋਈ ਖ਼ਾਲੀ ਜਗ੍ਹਾ ਮਿਲਦੀ ਹੈ ਤਾਂ ਨਵੇਂ ਬੂਟੇ ਲਗਾਏ ਜਾ ਰਹੇ ਹਨ। ਕਰਮਚਾਰੀ ਨੇਹਾ ਚੁੱਘ ਦਾ ਕਹਿਣਾ ਸੀ ਕਿ ਗਿੱਦੜਬਾਹਾ-ਲੰਬੀ ਸੜਕ ’ਤੇ ਨਿੰਮ, ਤੂਤ, ਬੇਰੀ, ਟਾਹਲੀ, ਕਚੀਰੀਆ ਅਤੇ ਪਿਲਕਨ ਆਦਿ ਕਿਸਮਾਂ ਦੇ 1500 ਨਵੇਂ ਬੂਟੇ ਲਗਾਏ ਗਏ ਹਨ। ਇਸੇ ਤਰ੍ਹਾਂ ਗਿੱਦੜਬਾਹਾ ਦੇ ਰਜਬਾਹੇ ’ਤੇ ਵੀ 1400 ਦੇ ਲਗਪਗ ਨਵੇਂ ਬਟੇ ਲਗਾਏ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰੱਖ਼ਤਾਂ ਨੂੰ ਕੱਟਣ ਕਰਕੇ ਹੋ ਰਹੇ ਨੁਕਸਾਨ ਦੀ ਜ਼ਰੂਰ ਨਿਗਰਾਨੀ ਰੱਖਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਅਗਲੀ ਖ਼ਬਰ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਤਸ਼ੱਦਦ ਕਰਨ ਦੀ ਸਖ਼ਤ ਨਿਖੇਧੀ
Ad Position 24