ਰੁਪਾਣਾ, 21 ਜੁਲਾਈ (ਜਗਜੀਤ ਸਿੰਘ)-ਮੌਜੂਦਾ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਚਲਾਈਆਂ ਹੋਈਆਂ ਹਨ ਅਤੇ ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਰਹੇ ਹਨ। ਇਸ ਤਹਿਤ ਅੱਜ ਹਲਕਾ ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਹਲਕੇ ਦੇ ਕੀਤੇ ਦੌਰੇ ਦੌਰਾਨ ਪਿੰਡ ਨਵਾਂ ਰੁਪਾਣਾ ਦੇ ਸਰਪੰਚ ਸਿਮਰਨ ਕੌਰ ਦੇ ਗ੍ਰਹਿ ਪਹੁੰਚ ਅਤੇ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੁਪਾਣਾ ਵਿਚ ਪੜ੍ਹਨ ਵਾਲੀਆਂ ਵਿਦਿਾਅਰਥਣਾਂ ਨੂੰ ਸਾਈਕਲ ਵੰਡੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਪੜ੍ਹਾਈ ਲਈ ਕਈ ਪ੍ਰਕਾਰ ਦੀਆਂ ਸਕੀਮਾਂ ਚਲਾਈਆਂ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਵੀ ਜ਼ਰੂਰੀ ਹਨ, ਜਿਸ ਨਾਲ ਸਰੀਰ ਤੰਦਰੁਸਤ ਰਹਿ ਸਕਦਾ ਹੈ। ਇਸ ਉਪਰੰਤ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸਰਪੰਚ ਸਿਮਰਨ ਕੌਰ, ਟੀਕੂ ਬਰਾੜ, ਮਨਿੰਦਰ ਬਰਾੜ, ਐਡਵੋਕੇਟ ਜਸਮੀਤ ਸਿੰਘ ਖੋਸਾ, ਜਵੰਦ ਸਿੰਘ ਖੋਸਾ, ਬਲਾਕ ਪ੍ਰਧਾਨ ਪੰਮਾ ਨਾਨਕਪੁਰਾ, ਗੁਰਮੀਤ ਸਿੰਘ ਪੰਚ, ਸਰਦੂਲ ਸਿੰਘ ਪੰਚ, ਬਾਜ ਸਿੰਘ ਸੰਧੂ, ਪਿੱਪਲ ਸਿੰਘ, ਬਲਾਕ ਸੰਮਤੀ ਮੈਂਬਰ ਅਜੈਬ ਸਿੰਘ, ਬਲਾਕ ਸੰਮਤੀ ਮੈਂਬਰ ਸਿਮਰਜੀਤ ਸਿੰਘ ਲੱਖੇਵਾਲੀ, ਹਰਮਨ ਸੰਧੂ, ਅਮਨਾ ਗਿੱਲ, ਗਗਨ, ਕਾਲਾ ਖੋਸਾ, ਹੈਪੀ ਖੋਸਾ ਆਦਿ ਹਾਜ਼ਰ ਸਨ।