05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਣਕ ਤੇ ਰਾਸ਼ਨ ਕਿੱਟਾਂ ਦੀ ਅਨਲੋਡਿੰਗ ਦੀ ਸਮੱਸਿਆ ਸੰਬੰਧੀ ਦਿੱਤਾ ਮੰਗ-ਪੱਤਰ

ਦੋਦਾ, 3 ਅਗਸਤ (ਰਵੀਪਾਲ)-ਡੀਪੂ ਹੋਲਡਰ ਯੂਨੀਅਨ ਬਲਾਕ ਦੋਦਾ ਦੀ ਮੀਟਿੰਗ ਪ੍ਰਧਾਨ ਗੁਲਜਾਰੀ ਲਾਲ ਨੰਦਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਡੀਪੂ ਹੋਲਡਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਸਰਕਾਰੀ ਡੀਪੂਆਂ ’ਤੇ ਆਉਣ ਵਾਲੀ ਕਣਕ ਅਤੇ ਰਾਸ਼ਨ ਕਿੱਟਾਂ ਦੀ ਅਨਲੋਡਿੰਗ ਕਰਵਾਉਣ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਠੇਕੇਦਾਰ ਦੀ ਹੋਵੇਗੀ।

Ad Position 21
No active advertisement
ਅਜੀਤ ਡੈਸਕ 04-08-2026
ਦੋਦਾ, 3 ਅਗਸਤ (ਰਵੀਪਾਲ)-ਡੀਪੂ ਹੋਲਡਰ ਯੂਨੀਅਨ ਬਲਾਕ ਦੋਦਾ ਦੀ ਮੀਟਿੰਗ ਪ੍ਰਧਾਨ ਗੁਲਜਾਰੀ ਲਾਲ ਨੰਦਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਡੀਪੂ ਹੋਲਡਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਸਰਕਾਰੀ ਡੀਪੂਆਂ ’ਤੇ ਆਉਣ ਵਾਲੀ ਕਣਕ ਅਤੇ ਰਾਸ਼ਨ ਕਿੱਟਾਂ ਦੀ ਅਨਲੋਡਿੰਗ ਕਰਵਾਉਣ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਠੇਕੇਦਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਅਨਲੋਡਿੰਗ ਲਈ ਲੇਬਰ ਮੁਹੱਈਆ ਨਹੀਂ ਕਰਵਾਉਂਦਾ, ਤਾਂ ਅਜਿਹੀ ਸਥਿਤੀ ਵਿਚ ਡੀਪੂ ਹੋਲਡਰ ਕਣਕ ਜਾਂ ਰਾਸ਼ਨ ਕਿੱਟਾਂ ਦੀ ਡਿਲਿਵਰੀ ਨਹੀਂ ਲੈਣਗੇ। ਯੂਨੀਅਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਲੇਬਰ ਦੀ ਘਾਟ ਕਾਰਨ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਰਾਸ਼ਨ ਵੰਡ ਵਿਚ ਦੇਰੀ ਹੁੰਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਦੋਦਾ ਅਤੇ ਸੰਬੰਧਿਤ ਠੇਕੇਦਾਰ ਦੀ ਹੋਵੇਗੀ। ਮੀਟਿੰਗ ਵਿਚ ਯੂਨੀਅਨ ਆਗੂਆਂ ਨੇ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਡੀਪੂ ਹੋਲਡਰਾਂ ਨੂੰ ਆ ਰਹੀਆਂ ਵਿਵਹਾਰਿਕ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ ਅਤੇ ਅਨਲੋਡਿੰਗ ਸੰਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ ਤਾਂ ਜੋ ਰਾਸ਼ਨ ਵੰਡ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਵਿਨੋਦ ਕੁਮਾਰ ਬਾਂਸਲ ਸਰਪ੍ਰਸਤ, ਪ੍ਰਧਾਨ ਗੁਲਜਾਰੀ ਲਾਲ ਨੰਦਾ, ਗੁਰਮੀਤ ਸਿੰਘ ਲੁਹਾਰਾ ਮੀਤ ਪ੍ਰਧਾਨ, ਸੰਦੀਪ ਭਲਾਈਆਣਾ, ਸਤਨਾਮ ਸਿੰਘ ਕਾਉਣੀ, ਜਗਤਾਰ ਸਿੰਘ ਬੁੱਟਰ, ਅਮਰਜੀਤ ਸਿੰਘ ਸੁਖਨਾ ਅਬਲੂ, ਰਜਿੰਦਰ ਕੁਮਾਰ ਦੋਦਾ, ਬਲਦੇਵ ਸਿੰਘ, ਪਰਮਜੀਤ ਕੌਰ ਧੂਲਕੋਟ, ਰੇਸ਼ਮ ਸਿੰਘ ਧੂਲਕੋਟ, ਗੁਰਵਿੰਦਰ ਸਿੰਘ ਦੋਦਾ, ਮੋਹਨ ਲਾਲ ਬੁੱਟਰ ਸ਼ਰੀਂਹ, ਰਾਕੇਸ਼ ਚੰਦਰ ਆਸਾ ਬੁੱਟਰ, ਨੱਥੂ ਰਾਮ ਕੋਟਲੀ, ਸੁਭਾਸ਼ ਚੰਦਰ ਸੋਥਾ , ਟੇਕ ਚੰਦ ਸਮੇਤ ਵੱਡੀ ਗਿਣਤੀ ਵਿਚ ਡੀਪੂ ਹੋਲਡਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਪਾਰਕ ਬਾਜ਼ਾਰਾਂ ਦੇ ਵਿਕਾਸ ਲਈ 40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਜ਼ਿਲ੍ਹਾ ਚੇਅਰਮੈਨ ਸੰਜੀਵ ਨਰੂਲਾ ਵਲੋ... ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪਿੰਡ ਬਾਦਲ ਪਹੁੰਚਣ ’ਤੇ ਸੁਖਬੀਰ ਸਿੰਘ ਬਾਦਲ ਵਲੋਂ ਨਿੱਘਾ ਸਵਾਗਤ
Ad Position 24
No active advertisement