ਚੜ੍ਹਦੀਕਲਾ ਸਮਾਜ ਸੇਵੀ ਸੰਸਥਾ ਮਲੋਟ ਦੀ ਮੀਟਿੰਗ
ਮਲੋਟ, 10 ਅਗਸਤ (ਪਾਟਿਲ)-ਚੜ੍ਹਦੀਕਲਾ ਸਮਾਜ ਸੇਵੀ ਸੰਸਥਾ (ਰਜਿ.) ਮਲੋਟ ਦੀ ਮੀਟਿੰਗ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਸਰਪ੍ਰਸਤ ਡਾ.
ਮਲੋਟ, 10 ਅਗਸਤ (ਪਾਟਿਲ)-ਚੜ੍ਹਦੀਕਲਾ ਸਮਾਜ ਸੇਵੀ ਸੰਸਥਾ (ਰਜਿ.) ਮਲੋਟ ਦੀ ਮੀਟਿੰਗ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਸਰਪ੍ਰਸਤ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਪਿਛਲੇ ਸਾਲ ਦਾ ਲੇਖਾ-ਜੋਖਾ ਕੀਤਾ ਗਿਆ। ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਡਾ. ਗਿੱਲ ਨੂੰ ਦਿੱਤੇ ਗਏ । ਡਾ. ਗਿੱਲ ਨੇ ਸਰਬਸੰਮਤੀ ਨਾਲ ਸਵਰਨ ਸਿੰਘ ਸੋਹਲ ਪ੍ਰਧਾਨ, ਹਰਭਜਨ ਸਿੰਘ ਜਨਰਲ ਸਕੱਤਰ, ਮਾਸਟਰ ਹਰਜਿੰਦਰ ਸਿੰਘ ਮੌੜ ਖ਼ਜ਼ਾਨਚੀ, ਡਾ. ਸੁਖਦੇਵ ਸਿੰਘ ਗਿੱਲ ਸਰਪ੍ਰਸਤ, ਮਹਿਮਾ ਸਿੰਘ ਚੇਅਰਮੈਨ, ਸਰੂਪ ਸਿੰਘ ਉਪ ਚੇਅਰਮੈਨ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਸਾਹੀਵਾਲ, ਕੁਲਵੰਤ ਸਿੰਘ ਗਿੱਲ, ਰਾਮ ਸਿੰਘ ਮੀਤ ਪ੍ਰਧਾਨ, ਵਿਜੈ ਨਰੂਲਾ ਮੁੱਖ ਸਲਾਹਕਾਰ, ਜਸਵਿੰਦਰ ਸਿੰਘ ਵਾਲੀਆ ਸਕੱਤਰ, ਦੇਸਰਾਜ ਸਿੰਘ ਸਹਾਇਕ ਖ਼ਜ਼ਾਨਚੀ, ਬਲਵੰਤ ਸਿੰਘ ਵਕੀਲ ਕਾਨੂੰਨੀ ਸਲਾਹਕਾਰ, ਜਗਦੀਪ ਸਿੰਘ ਐਡੀਟਰ ਬਣਾਇਆ ਗਿਆ ਹੈ। ਡਾ. ਗਿੱਲ ਨੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।