10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਆਰ.ਐਸ.ਡੀ. ਕੋਮਲ ਤੋਮਰ ਦਾ ਮਾਊਂਟ ਲਿਟਰਾ ਜ਼ੀ ਸਕੂਲ ਦਾ ਸਫ਼ਲ ਦੌਰਾ

ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਰਿਜਨਲ ਸਕੂਲ ਡਾਇਰੈਕਟਰ ਕੋਮਲ ਤੋਮਰ (ਜ਼ੀ ਲਰਨ ਲਿਮਟਿਡ, ਮੁੰਬਈ) ਦਾ ਮਾਊਂਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਦਾ ਇਕ ਵਿਸ਼ੇਸ਼ ਤੇ ਸਫ਼ਲ ਦੌਰਾ ਰਿਹਾ। ਸਕੂਲ ਦੇ ਚੇਅਰਮੈਨ ਇੰਜੀ.

Ad Position 21
No active advertisement
ਅਜੀਤ ਡੈਸਕ 11-08-2026
ਫ਼ਰੀਦਕੋਟ, 10 ਅਗਸਤ (ਜਸਵੰਤ ਸਿੰਘ ਪੁਰਬਾ)-ਰਿਜਨਲ ਸਕੂਲ ਡਾਇਰੈਕਟਰ ਕੋਮਲ ਤੋਮਰ (ਜ਼ੀ ਲਰਨ ਲਿਮਟਿਡ, ਮੁੰਬਈ) ਦਾ ਮਾਊਂਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਦਾ ਇਕ ਵਿਸ਼ੇਸ਼ ਤੇ ਸਫ਼ਲ ਦੌਰਾ ਰਿਹਾ। ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗਲਾਟੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਆਰ.ਐਸ.ਡੀ ਕੋਮਲ ਤੋਮਰ ਅਤੇ ਮੁੱਖ ਲੇਖਾਕਾਰ ਅਮਿਤ ਕੁਮਾਰ ਦਾ ਗੁਲਦਸਤੇ ਨਾਲ ਸਵਾਗਤ ਕੀਤਾ। ਆਰ.ਐਸ.ਡੀ ਕੋਮਲ ਨੇ ਸਕੂਲ ਦਾ ਨਿਰੀਖਣ ਕੀਤਾ, ਨਵ-ਨਿਯੁਕਤ ਡਾਇਰੈਕਟਰ-ਪ੍ਰਿੰਸੀਪਲ, ਡਾ. ਧਵਨ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਅਕਾਦਮਿਕ ਸਾਲ 2026-2027 ਲਈ ਪਾਠਕ੍ਰਮ ’ਤੇ ਚਰਚਾ ਕੀਤੀ। ਉਨ੍ਹਾਂ ਨੇ ਵੱਖ-ਵੱਖ ਕਲਾਸ ਰੂਮਾਂ ਦਾ ਨਿਰੀਖਣ ਕੀਤਾ ਅਤੇ ਅਧਿਆਪਕਾਂ ਦੀ ਅਧਿਆਪਨ ਪ੍ਰਕਿਰਿਆ, ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਕਲਾਸ ਰੂਮ ਦੇ ਵਾਤਾਵਰਨ ਦਾ ਨਿਰੀਖਣ ਕੀਤਾ। ਉਸ ਨੇ ਅਧਿਆਪਕਾਂ ਨਾਲ ਲਿਟਰਾ ਨੋਵਾ ਐਪ ਅਤੇ ਨੋਵਾ ਨੈਵੀਗੇਟਰ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਚਰਚਾ ਕੀਤੀ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਪ੍ਰਸੰਸਾ ਕੀਤੀ। ਮੀਟਿੰਗ ਦੌਰਾਨ ਪਾਠਕ੍ਰਮ, ਅਕਾਦਮਿਕ ਯੋਜਨਾਵਾਂ ਅਤੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ’ਤੇ ਅਧਿਆਪਕਾਂ ਨਾਲ ਚਰਚਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ਧਰਮਕੋਟ ਨੇ ਜ਼ੋਨਲ ਟੂਰਨਾਮੈਂਟ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼- ਮਾਤਾ ਕਰਤਾਰ ਕੌਰ ਕੋਟਕਪੂਰਾ
Ad Position 24