ਭੋਗ ’ਤੇ ਵਿਸ਼ੇਸ਼- ਮਾਤਾ ਕਰਤਾਰ ਕੌਰ ਕੋਟਕਪੂਰਾ
ਬਰਗਾੜੀ : ਮਾਤਾ ਕਰਤਾਰ ਕੌਰ ਦਾ ਜਨਮ 1932 ਈ. ਨੂੰ ਪਿਤਾ ਗੋਪਾਲ ਸਿੰਘ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ।
ਬਰਗਾੜੀ : ਮਾਤਾ ਕਰਤਾਰ ਕੌਰ ਦਾ ਜਨਮ 1932 ਈ. ਨੂੰ ਪਿਤਾ ਗੋਪਾਲ ਸਿੰਘ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਆਪ ਸ਼ੁਰੂ ਤੋਂ ਮਿਹਨਤੀ ਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਆਪ ਨੇ ਅੱਠਵੀਂ ਤੱਕ ਦੀ ਵਿੱਦਿਆ ਗ੍ਰਹਿਣ ਕੀਤੀ ਅਤੇ ਇਸ ਤੋਂ ਬਾਅਦ ਆਪ ਨੇ ਘਰੇਲੂ ਕੰਮਾਂ ’ਚ ਪਰਿਵਾਰ ਨਾਲ ਹੱਥ ਵਟਾਉਣਾ ਸ਼ੁਰੂ ਕੀਤਾ। ਆਪ ਦਾ ਵਿਆਹ 20ਕੁ ਸਾਲ ਦੀ ਉਮਰ ’ਚ ਕੋਟਕਪੂਰਾ ਨਿਵਾਸੀ ਗੁਰਬਚਨ ਸਿੰਘ ਨਾਲ ਹੋਇਆ। ਸਹੁਰੇ ਘਰ ਆਪ ਨੇ ਪਰਿਵਾਰ ਦੀ ਤਰੱਕੀ ਲਈ ਖੂਬ ਮਿਹਨਤ ਕੀਤੀ। ਆਪ ਦੇ ਘਰ ਚਾਰ ਧੀਆਂ ਤੇ ਦੋ ਪੁੱਤਰਾਂ ਨੇ ਜਨਮ ਲਿਆ। ਆਪ ਨੇ ਆਪਣੇ ਸਾਰੇ ਬੱਚਿਆਂ ਦਾ ਵਧੀਆਂ ਪਾਲਣ ਪੋਸ਼ਣ ਕੀਤਾ, ਚੰਗੀ ਤਾਲੀਮ ਦਿਵਾਈ ਅਤੇ ਬਹੁਤ ਹੀ ਵਧੀਆਂ ਸੰਸਕਾਰ ਦਿੱਤੇ। ਜਿੰਨ੍ਹਾਂ ਦੀ ਬਦੌਲਤ ਲੜਕੀਆਂ ਉੱਚ ਘਰਾਣਿਆਂ ’ਚ ਵਿਆਹੀਆਂ ਹੋਈਆਂ ਹਨ ਅਤੇ ਵੱਡੇ ਸਪੁੱਤਰ ਸਤਬੀਰ ਸਿੰਘ ਕੋਟਕਪੂਰਾ ਸ਼ਹਿਰ ਦਾ ਸਫ਼ਲ ਕਾਰੋਬਾਰੀ ਹੈ ਅਤੇ ਨੂੰਹ ਪਰਮਜੀਤ ਕੌਰ ਇਕ ਚੰਗੀ ਘਰ ਗ੍ਰਹਿਣੀ ਹੈ ਅਤੇ ਛੋਟਾ ਸਪੁੱਤਰ ਹਰਬੀਰ ਸਿੰਘ ਜਿਥੇ ਅਧਿਆਪਕ ਪੇਸ਼ੇ ਨਾਲ ਜੁੜਿਆ ਹੋਇਆ ਹੈ ਉੱਥੇ ਉਹ ਉੱਘਾ ਸਮਾਜ ਸੇਵੀ ਵੀ ਹੈ ਅਤੇ ਨੂੰਹ ਸੰਦੀਪ ਕੌਰ ਵੀ ਵਿੱਦਿਆਂ ਦੇ ਖੇਤਰ ’ਚ ਬਤੌਰ ਲੈਕਚਰਾਰ ਸੇਵਾ ਨਿਭਾਅ ਰਹੀ ਹੈ। ਪੋਤਰਾ ਇੰਦਰਪਾਲ ਸਿੰਘ ਤੇ ਪੋਤ ਨੂੰਹ ਰਸ਼ਮੀਤ ਕੌਰ ਬਗਲੌਰ ਵਿਖੇ ਆਈ.ਟੀ ਕੰਪਨੀ ’ਚ ਕੰਮ ਕਰ ਰਹੇ ਹਨ। ਇਕ ਪੋਤਰਾ ਡਾ. ਹਰਕੀਰਤ ਸਿੰਘ ਏਮਜ਼ ਹਸਪਤਾਲ ਤੋਂ ਡਾਕਟਰੀ ਦੀ ਪੜ੍ਹਾਈ ਕਰਕੇ ਜੈਪੁਰ ਵਿਖੇ ਜਰਨਲ ਸਰਜਨ ਦੇ ਤੌਰ ’ਤੇ ਸੇਵਾ ਨਿਭਾ ਰਿਹਾ ਹੈ। ਛੋਟਾ ਪੋਤਰਾ ਅਕਾਲਕੀਰਤ ਸਿੰਘ ਕੈਨੇਡਾ ਵਿਖੇ ਸਫ਼ਲ ਕਾਰੋਬਾਰੀ ਹੈ। ਮਾਤਾ ਦੇ ਦੋਹਤੇ, ਦੋਹਤੀਆ ਇੰਜੀਨੀਅਰ, ਡਾਕਟਰ ਅਤੇ ਪੀ.ਸੀ.ਐਸ ਆਦਿ ਅਹੁਦਿਆਂ ’ਤੇ ਆਪਣੀਆ ਸੇਵਾਵਾਂ ਨਿਭਾਅ ਰਹੇ ਹਨ। ਅੱਜ ਭਾਵੇਂ ਮਾਤਾ ਕਰਤਾਰ ਕੌਰ ਦੀ ਗੂੜੀ ਛਾਂ ਧੀਆਂ, ਪੁੱਤਰਾ, ਪੋਤਿਆ, ਪੋਤ ਨੂੰਹ, ਦੋਹਤੇ, ਦੋਹਤੀਆਂ ਸਮੇਤ ਪੂਰੇ ਕੱਕੜ ਪਰਿਵਾਰ ਤੋਂ ਉੱਠ ਚੁੱਕੀ ਪ੍ਰੰਤੂ ਉਨ੍ਹਾਂ ਦਾ ਪ੍ਰੇਰਨਾ ਮਈ ਜੀਵਨ ਪਰਿਵਾਰ ਲਈ ਹਮੇਸ਼ਾ ਰਾਹ ਦਸੇਰੇ ਦਾ ਕੰਮ ਕਰੇਗਾ। ਜਿਸ ਤਰ੍ਹਾਂ ਦੀ ਸੇਵਾ ਸੰਭਾਲ ਇਸ ਮਾਤਾ ਦੀ ਕੱਕੜ ਪਰਿਵਾਰ ਦੇ ਵੱਡੇ, ਛੋਟੇ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ ਜਿਸ ਦੀ ਬਾਦੌਲਤ ਉਨ੍ਹਾਂ ਨੇ ਬਹੁਤ ਹੀ ਲੰਮੀ ਤੇ ਖੁਸ਼ਹਾਲ ਜ਼ਿੰਦਗੀ ਭੋਗੀ ਉਹ ਅੱਜ ਦੇ ਸਮਾਜ ਲਈ ਪ੍ਰੇਰਨਾ ਸਰੋਤ ਹੈ। ਪਰਿਵਾਰ ਚਾਹੁੰਦਾ ਸੀ ਕਿ ਉਨ੍ਹਾਂ ਸੇਵਾ ਕਰਨ ਦਾ ਕੁਦਰਤ ਹੋਰ ਸਮਾਂ ਬਖਸ਼ੇ ਪ੍ਰੰਤੂ ਉਸ ਅਟੱਲ ਨਿਯਮ ਨੂੰ ਕੋਈ ਟਾਲ ਨਹੀਂ ਸਕਦਾ ਉਸ ਅਨੁਸਾਰ ਹੀ ਉਹ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਦਾ ਭੋਗ ਅੰਤਿਮ ਅਰਦਾਸ ਅੱਜ 11 ਅਗਸਤ 2026 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨੇੜੇ ਫੇਰੂਮਾਨ ਚੌਕ ਜੈਤੋ ਰੋਡ ਕੋਟਕਪੂਰਾ (ਫ਼ਰੀਦਕੋਟ) ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ ਜਿਥੇ ਅੰਤਿਮ ਅਰਦਾਸ ਉਪਰੰਤ ਪਰਿਵਾਰ ਦੇ ਸਨੇਹੀ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। -ਸੁਖਰਾਜ ਸਿੰਘ ਗੋਂਦਾਰਾ