ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸੈਮੀਨਾਰ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਸ਼ਿਕਰਾ ਈਕੋ ਕਲੱਬ ਵਲੋਂ ‘ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2026’ ਵਿਸ਼ੇ ਤਹਿਤ ਵਿਦਿਆਰਥੀਆਂ ਵਿਚ ਸੋਲਿਡ ਵੇਸਟ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਅਤੇ ਲੇਖ ਲਿਖਣ ਮੁਕਾਬਲੇ ਕਾਲਜ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਅਗਵਾਈ ਵਿਚ ਕਰਵਾਏ ਗਏ।
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਸ਼ਿਕਰਾ ਈਕੋ ਕਲੱਬ ਵਲੋਂ ‘ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2026’ ਵਿਸ਼ੇ ਤਹਿਤ ਵਿਦਿਆਰਥੀਆਂ ਵਿਚ ਸੋਲਿਡ ਵੇਸਟ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਅਤੇ ਲੇਖ ਲਿਖਣ ਮੁਕਾਬਲੇ ਕਾਲਜ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਅਗਵਾਈ ਵਿਚ ਕਰਵਾਏ ਗਏ। ਇਸ ਪ੍ਰੋਗਰਾਮ ਤਹਿਤ 10 ਵਿਦਿਆਰਥੀਆਂ ਨੇ ਲੇਖ ਲਿਖਣ ਮੁਕਾਬਲੇ ਵਿਚ ਭਾਗ ਲਿਆ ਜਿਸ ਵਿਚ ਸਾਕਸ਼ੀ ਕੁਮਾਰੀ (ਬੀ.ਏ.ਭਾਗ ਤੀਜਾ) ਨੇ ਪਹਿਲਾ ਸਥਾਨ, ਅਦਿੱਤਿਆ ਮੋਗਲਾ (ਐਮ.ਏ. ਅੰਗਰੇਜ਼ੀ) ਅਤੇ ਕਾਜਲ ਕੁਮਾਰੀ (ਬੀ.ਕਾਮ.ਭਾਗ ਪਹਿਲਾ) ਨੇ ਸਾਂਝੇ ਰੂਪ ਵਿਚ ਦੂਸਰਾ ਸਥਾਨ ਅਤੇ ਕੀਰਤੀ (ਬੀ.ਕਾਮ. ਭਾਗ ਤੀਜਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਲੇਖਣ ਪ੍ਰਤੀਯੋਗਿਤਾ ਦੀ ਜੱਜਮੈਂਟ ਈਕੋ ਸ਼ਿਕਰਾ ਕਲੱਬ ਦੇ ਇੰਚਾਰਜ ਪ੍ਰੋਫੈਸਰ ਡਾ. ਦੀਪਾ ਗੋਇਲ ਨੇ ਕੀਤੀ। ਪ੍ਰੋਗਰਾਮ ਦੇ ਤਹਿਤ ਸੈਮੀਨਾਰ ਦੇ ਵਿਚ ਮੁੱਖ ਬੁਲਾਰੇ ਵਜੋਂ ਸ਼ੁਭਕਰਮਨ (ਵਾਤਾਵਰਨ ਇੰਜੀਨੀਅਰ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਫ਼ਰੀਦਕੋਟ ਨੇ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ 2026 ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਮਨਿੰਦਰ ਕੌਰ ਵਿਰਕ ਨੇ ਕੀਤਾ। ਪ੍ਰੋਗਰਾਮ ਦੇ ਵਿਚ ਸਹਾਇਕ ਪ੍ਰੋਫ਼ੈਸਰ ਡਾ. ਮੀਨੂੰ ਗੁਪਤਾ, ਵਰਿੰਦਰ ਮੱਕੜ, ਅਮਨਪ੍ਰੀਤ ਕੌਰ, ਮਿਸ. ਨਵਪ੍ਰੀਤ ਕੌਰ, ਸੁਖਪਾਲ ਕੌਰ ਆਦਿ ਹਾਜ਼ਰ ਸਨ।