19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਇਕਬਾਲ ਸਿੰਘ ਸੰਧੂ ਸਾਦਿਕ ਵਾਲਿਆਂ ਨਮਿੱਤ ਸ਼ਰਧਾਂਜ਼ਲੀ ਸਮਾਗਮ ਹੋਇਆ

ਸਾਦਿਕ, 19 ਅਗਸਤ (ਆਰ. ਐਸ.

Ad Position 21
No active advertisement
ਅਜੀਤ ਡੈਸਕ 20-08-2026
ਸਾਦਿਕ, 19 ਅਗਸਤ (ਆਰ.ਐਸ.ਧੁੰਨਾ)-ਪਿੰਡ ਸਾਦਿਕ ਦੇ ਨੰਬਰਦਾਰ ਹਰਪ੍ਰੀਤ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਇਕਬਾਲ ਸਿੰਘ ਸੰਧੂ ਨਮਿੱਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਸਾਦਿਕ ਵਿਖੇ ਹੋਇਆ। ਜਿਸ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ, ਧਾਰਮਿਕ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੇ ਪਹਿਲੇ ਪਹਿਰ ’ਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਬੋਹੜ ਸਿੰਘ ਮਹਿਮੇ ਵਾਲਿਆਂ ਦੇ ਰਾਗੀ ਜਥੇ ਨੇ ਵੈਰਾਗਮਈ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੋਏ ਸ਼ਰਧਾਂਜ਼ਲੀ ਸਮਾਗਮ ਵਿਚ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ ਮੀਤ ਪ੍ਰਧਾਨ ਸ਼੍ਰੋਮਣੀ ਅਕਾਲ ਦਲ (ਬ) ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਸਵ: ਇਕਬਾਲ ਸਿੰਘ ਸੰਧੂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਬੀਬਾ ਸੁਖਜੀਵ ਕੌਰ ਰੋਮਾਣਾ ਆਦਿ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭੇਜੇ ਗਏ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਜ਼ੈਲਦਾਰ ਬਲਦੇਵ ਸਿੰਘ ਬਰਾੜ, ਜ਼ੈਲਦਾਰ ਸੁਖਦੇਵ ਸਿੰਘ ਬਰਾੜ, ਰੇਸ਼ਮਪਾਲ ਸਿੰਘ ਕਰੜਵਾਲਾ, ਬਲਤੇਜ ਸਿੰਘ ਗਿੱਲ, ਸੀਨੀਅਰ ਅਕਾਲੀ ਆਗੂ ਗੁਲਜੀਤ ਸਿੰਘ ਢਿੱਲਵਾਂ, ਗੁਰਸੇਵਕ ਸਿੰਘ ਸੰਧੂ ਬੁੱਟਰ, ਬੋਹੜ ਸਿੰਘ ਥਿੰਦ, ਨਛੱਤਰ ਸਿੰਘ ਪਿੰਡੀ ਬਲੋਚਾਂ, ਸਰਪੰਚ ਦਵਿੰਦਰ ਸਿੰਘ ਸੰਗਤਪੁਰਾ, ਗੁਰਤੇਜ ਸਿੰਘ ਸਰਪੰਚ ਘੁਗਿਆਣਾ, ਪਰਮਜੀਤ ਸਿੰਘ ਝੋਟੀਵਾਲਾ, ਸੁਖਮੰਦਰ ਸਿੰਘ ਪੱਖੀ, ਅਵਤਾਰ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ ਝੋਕ ਸਰਕਾਰੀ, ਗੁਰਭੇਜ ਸਿੰਘ ਸੈਦੇਕੇ, ਜਸਦੇਵਪਾਲ ਸਿੰਘ ਚੱਕਸਾਹੂ, ਸੁਰਜੀਤ ਸਿੰਘ ਸੰਧੂ, ਰਮੇਸ਼ ਕੁਮਾਰ ਬਿੱਟੂ, ਕੰਵਰਹਰਿੰਦਰ ਸਿੰਘ ਸੰਧੂ, ਭਗਵੰਤ ਸਿੰਘ ਢਿੱਲੋਂ, ਰੂਪ ਸਿੰਘ ਢਿੱਲੋਂ, ਸੁਰਜੀਤ ਸਿੰਘ ਢਿੱਲੋਂ, ਭਾਈ ਦਲੇਰ ਸਿੰਘ ਡੋਡ, ਭਾਈ ਜਸਵਿੰਦਰ ਸਿੰਘ ਸੋਨੂੰ, ਸਰਪੰੰਚ ਜੈਦੀਪ ਸਿੰਘ ਬਰਾੜ, ਲਖਵਿੰਦਰ ਸਿੰਘ ਲੱਖਾ, ਲਖਵੀਰ ਸਿੰਘ ਲੱਖਾ, ਰੇਵਤੀ ਰਮਨ ਮਨਚੰਦਾ, ਵਿਜੈ ਕਟਾਰੀਆ, ਰਾਜ ਸੰਧੂ, ਓਮ ਪ੍ਰਕਾਸ਼ ਹੈਪੀ, ਪੰਚ ਓਮ ਪ੍ਰਕਾਸ਼ ਗੋਰਾ, ਸਰਪੰਚ ਨਛੱਤਰ ਸਿੰਘ ਗਿੱਲਪੱਤੀ, ਗੁਰਤੇਜ ਸਿੰਘ ਗਿੱਲ, ਜਥੇਦਾਰ ਚੰਦ ਸਿੰਘ ਡੋਡ, ਨੰਬਰਦਾਰ ਜਗਤਾਰ ਸਿੰਘ ਢਿੱਲੋਂ, ਵਿਰਸਾ ਸਿੰਘ, ਗੁਰਚਰਨ ਸਿੰਘ ਸਾਦਿਕ, ਗੁਰਪ੍ਰੀਤ ਸਿੰਘ ਭੁੱਲਰ, ਨਿੰਦਰ ਘੁਗਿਆਣਵੀ, ਸ਼ਿਵਰਾਜ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ, ਜਸਵੀਰ ਸਿੰਘ ਸੰਧੂ, ਤਕਜਿੰਦਰ ਸਿੰਘ, ਗੁਰਦੇਵ ਸਿੰਘ ਜੰਡਵਾਲਾ, ਕੌਰ ਸਿੰਘ ਢਿੱਲੋਂ, ਜਗਜੀਤ ਸਿੰਘ ਸੈਕਟਰੀ, ਰੇਸ਼ਮ ਸਿੰਘ ਕਿੰਗਰਾ, ਸੁਖਰਾਜ ਸਿੰਘ ਕਿੰਗਰਾ, ਬਖਤੌਰ ਸਿੰਘ ਢਿੱਲੋਂ, ਜਗਸੀਰ ਸਿੰਘ ਸਾਧੂਵਾਲਾ, ਨੰਬਰਦਾਰ ਗੁਰਪ੍ਰਸ਼ਾਦ ਸਿੰਘ, ਨੰਬਰਦਾਰ ਨਿਰਮਲ ਸਿੰਘ ਬੀਹਲੇਵਾਲਾ, ਬੱਬਲ ਬਰਾੜ ਘੋਨੀਵਾਲਾ, ਪਿ੍ਰਤਪਾਲ ਸਿੰਘ ਢਿੱਲੋਂ ਆਦਿ ਨੇ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਸੁਮਨ ਭੇਂਟ ਕੀਤੇ। ਇਸ ਮੌਕੇ ਸਵ: ਇਕਬਾਲ ਸਿੰਘ ਦੀ ਯਾਦ ਵਿਚ ਪਰਿਵਾਰ ਵਲੋਂ ਗੁਰਦੁਆਰਾ ਨਾਨਕ ਨਿਵਾਸ, ਦਰਗਾਹ ਬਾਬਾ ਸਾਦਿਕ ਸ਼ਾਹ ਜੀ ਆਦਿ ਪਿੰਡ ਦੀਆਂ ਸੰਸਥਾਵਾਂ ਨੂੰ ਰਾਸ਼ੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਰਾਮਲੀਲਾ ਗਰਾਊਂਡ ’ਚ ਨਰੇਗਾ ਵਰਕਰ ਹੋਣਗੇ ਸ਼ਾਮਿਲ-ਕਾਮਰੇਡ ਗੋਰਾ ਸਿੰਘ ਪਿਪਲੀ ਅਗਲੀ ਖ਼ਬਰ ਜੈਤੋ ਤਹਿਸੀਲ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮੀਟਿੰਗ ਅੱਜ
Ad Position 24