19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੈਨੇਡਾ ’ਚ ਪਿੰਡ ਡੋਡ ਦੀ 24 ਸਾਲਾ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਬਾਜਾਖਾਨਾ, 19 ਅਗਸਤ (ਜਗਦੀਪ ਸਿੰਘ ਗਿੱਲ)-ਕੈਨੇਡਾ ਰਹਿੰਦੀ ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਪਿੰਡ ਡੋਡ ਦੀ 24 ਸਾਲਾਂ ਨੌਜਵਾਨ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 20-08-2026
ਬਾਜਾਖਾਨਾ, 19 ਅਗਸਤ (ਜਗਦੀਪ ਸਿੰਘ ਗਿੱਲ)-ਕੈਨੇਡਾ ਰਹਿੰਦੀ ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਪਿੰਡ ਡੋਡ ਦੀ 24 ਸਾਲਾਂ ਨੌਜਵਾਨ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਗਿੱਲ ਦਬੜੀਖਾਨਾ ਨੇ ਦੱਸਿਆ ਕਿ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਮੈਂਬਰ ਜਰਨੈਲ ਸਿੰਘ ਡੋਡ ਦੀ ਇੱਕਲੌਤੀ ਬੇਟੀ ਅਨਮੋਲ ਕੌਰ (24 ਸਾਲ) ਪਿਛਲੇ ਚਾਰ ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਚ ਰਹਿ ਰਹੀ ਸੀ। ਬੀਤੇ ਦਿਨ ਕੈਨੇਡਾ ਤੋਂ ਅਨਮੋਲ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ’ਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ। ਅਨਮੋਲ ਕੌਰ ਦੀ ਮਿ੍ਰਤਕ ਦੇਹ ਪਿੰਡ ਲਿਆਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ (ਨੰਬਰ 1) ਦੇ ਪ੍ਰਧਾਨ ਸੋਹਣ ਲਾਲ ਸ਼ਰਮਾ, ਬਲਾਕ-2 ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਗਿੱਲ ਛਿੰਦਾ, ਡਾ. ਸੁਖਦੇਵ ਸਿੰਘ, ਡਾ. ਸੁਖਪਾਲ ਸਿੰਘ ਵਾੜਾ ਭਾਈਕਾ, ਡਾ. ਸ਼ਾਮ ਸਿੰਘ, ਡਾ. ਅਮਰਜੀਤ ਸਿੰਘ ਲੰਭਵਾਲੀ, ਡਾ. ਮਹਿੰਦਰ ਸਿੰਘ ਘਣੀਆਂ, ਡਾ. ਭਗਵਾਨ ਸਿੰਘ, ਡਾ. ਵਰਿੰਦਰ ਸਿੰਘ, ਡਾ. ਸੁਖਦੇਵ ਸਿੰਘ ਉਕੰਦਵਾਲਾ, ਡਾ. ਠਾਣਾ ਸਿੰਘ, ਡਾ. ਬਲਵੀਰ ਸਿੰਘ, ਡਾ. ਜਗਸੀਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਸਤਵਿੰਦਰ ਸਿੰਘ, ਡਾ. ਵੀਰਪਾਲ ਸਿੰਘ ਡੋਡ, ਡਾ. ਸੁਖਪ੍ਰੀਤ ਸਿੰਘ ਡੋਡ, ਡਾ. ਗੁਰਜੰਟ ਸਿੰਘ ਡੋਡ, ਵੈਦ ਰਣਜੀਤ ਸਿੰਘ, ਡਾ. ਜਗਦੇਵ ਸਿੰਘ ਮੱਲਾ, ਡਾ. ਹਰਪ੍ਰੀਤ ਸਿੰਘ ਬਾਜਾਖਾਨਾ, ਡਾ. ਅਮਰਜੀਤ ਖਾਨ, ਡਾ. ਮਨਦੀਪ ਸਿੰਘ ਮੱਲਾ, ਡਾ. ਛਿੰਦਰਪਾਲ, ਡਾ. ਗੁਰਪ੍ਰੀਤ ਸਿੰਘ ਰੋਮਾਣਾ, ਵੈਦ ਜਸਵੰਤ ਸਿੰਘ, ਡਾ. ਅਤਵਾਰ ਸਿੰਘ ਰੋਮਾਣਾ, ਡਾ. ਕਿਰਨਦੀਪ ਸਿੰਘ ਡੋਡ, ਡਾ. ਨਿਰਮਲ ਸਿੰਘ, ਡਾ. ਕਿਰਨਜੀਤ ਸਿੰਘ ਝੱਖੜਵਾਲਾ ਅਤੇ ਦੋਹਾਂ ਬਲਾਕਾਂ ਦੇ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਬੇਟੀ ਦੀ ਬੇਵਕਤੀ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਉਪਰ ਹਮਲਾ ਬੇਹੱਦ ਨਿੰਦਣਯੋਗ-ਜਥੇਦਾਰ ਮੰਡ ਵਾਲਾ ਅਗਲੀ ਖ਼ਬਰ ਪੀਣ ਵਾਲੇ ਪਾਣੀ ਲਈ ਤਰਸੇ ਜੈਤੋ ਵਾਸੀ, ਫ਼ੇਲ੍ਹ ਸੀਵਰੇਜ ਸਿਸਟਮ ਨੇ ਵਧਾਈਆਂ ਪ੍ਰੇਸ਼ਾਨੀਆਂ
Ad Position 24