ਡਾ. ਲਛਮਣ ਭਗਤੂਆਣਾ ਦੂਜੀ ਵਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ
ਜੈਤੋ, 24 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਸਰਕਾਰ ਨੇ ਡਾ. ਲਛਮਣ ਸ਼ਰਮਾ ਭਗਤੂਆਣਾ ਨੂੰ ਦੂਜੀ ਵਾਰ ਮਾਰਕੀਟ ਕਮੇਟੀ ਜੈਤੋ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਜੈਤੋ, 24 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਸਰਕਾਰ ਨੇ ਡਾ. ਲਛਮਣ ਸ਼ਰਮਾ ਭਗਤੂਆਣਾ ਨੂੰ ਦੂਜੀ ਵਾਰ ਮਾਰਕੀਟ ਕਮੇਟੀ ਜੈਤੋ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਆਪਣੀ ਦੁਬਾਰਾ ਨਿਯੁਕਤੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਅਮੋਲਕ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਅਮੋਲਕ ਸਿੰਘ ਵਲੋਂ ਕੀਤੇ ਗਏ ਵਿਸ਼ਵਾਸ ਦਾ ਹਮੇਸ਼ਾ ਰਿਣੀ ਰਹਿਣਗੇ। ਡਾ. ਭਗਤੂਆਣਾ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ’ਤੇ ਭਰੋਸਾ ਕਰਦਿਆਂ ਦੂਜੀ ਵਾਰ ਮਾਰਕੀਟ ਕਮੇਟੀ ਜੈਤੋ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਅਤੇ ਇਲਾਕਾ ਵਾਸੀਆਂ ਨਾਲ ਸਬੰਧਿਤ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਉਹ ਲਗਾਤਾਰ ਯਤਨਸ਼ੀਲ ਰਹਿਣਗੇ। ਉਨ੍ਹਾਂ ਮਾਰਕੀਟ ਕਮੇਟ ੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਭਰੋਸਾ ਵੀ ਦਿੱਤਾ। ਡਾ. ਭਗਤੂਆਣਾ ਦੀ ਦੁਬਾਰਾ ਨਿਯੁਕਤੀ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਸਮਰਥਕਾਂ ਨੇ ਕਿਹਾ ਕਿ ਡਾ. ਭਗਤੂਆਣਾ ਨੇ ਆਪਣੀ ਪਿਛਲੀ ਪਾਰੀ ਦੌਰਾਨ ਮਾਰਕੀਟ ਕਮੇਟੀ ਨਾਲ ਸਬੰਧਿਤ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਸਨ। ਇਸ ਮੌਕੇ ਅਰਵਿੰਦਰ ਸਿੰਘ ਬਿੰਦਰ ਸਰਪੰਚ ਗੁਲਾਬਗੜ੍ਹ, ਜਸਕਰਨ ਸਿੰਘ ਬਰਾੜ ਸਰਪੰਚ ਨਵਾਂ ਰੋੜੀਕਪੂਰਾ, ਤਰਵਿੰਦਰ ਸਿੰਘ ਕਿੰਦਾ ਸਰਪੰਚ ਕੋਠੇ ਰਾਮਸਰ, ਨਰਿੰਦਰਪਾਲ ਰਾਮੇਆਣਾ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਜੈਤੋ, ਜਗਮੀਤ ਸਿੰਘ ਗੱਗੀ ਬਰਾੜ ਕਰੀਰਵਾਲੀ ਯੂਥ ਜ਼ਿਲ੍ਹਾ ਜੁਆਇੰਟ ਸਕੱਤਰ, ਰੁਪਿੰਦਰ ਸਿੰਘ ਜੈਤ’’ੋ ਯੂਥ ਪ੍ਰਧਾਨ ਹਲਕਾ ਜੈਤੋ, ਰਾਜਿੰਦਰ ਸਿੰਘ ਗਿੱਲ ਸਾਬਕਾ ਸਰਪੰਚ ਅਜਿੱਤ ਗਿੱਲ, ਸ਼ੁਖ਼ਰੀਤ ਰੋਮਾਣਾ ਬਲਾਕ ਪ੍ਰਧਾਨ, ਨਗਰ ਕੌਂਸਲਰ ਪ੍ਰੀਤਮ ਕੌਰ, ਜਗਦੀਸ਼ ਸਿੰਘ ਪ੍ਰਧਾਨ ਰਾਮਗੜ੍ਹੀਆ ਸਮਾਜ ਸੁਧਾਰ ਕਮੇਟੀ ਜੈਤੋ, ਹਰਬੰਸ ਲਾਲ ਭੋਪੀ, ਵਿਜੇ ਕੁਮਾਰ ਸੋਲੰਕੀ ਨਗਰ ਕੌਂਸਲਰ, ਬਲਕਰਨ ਸਰਾਵਾਂ ਬਲਾਕ ਪ੍ਰਧਾਨ, ਕੁਲਦੀਪ ਸਿੰਘ ਚੰਦਭਾਨ ਬਲਾਕ ਪ੍ਰਧਾਨ, ਅਸ਼ੋਕ ਗਰਗ, ਪਰਵੀਨ ਗਰਗ ਨਗਰ ਕੌਂਸਲਰ, ਡਾ. ਹਰੀਸ਼ ਚੰਦਰ ਗੋਇਲ, ਲਖਵਿੰਦਰ ਸਿੰਘ ਬਰਾੜ ਨਗਰ ਕੌਂਸਲਰ ਜੈਤੋ, ਦੀਪਾ ਸ਼ਰਮਾ, ਅਮਰ ਸਿੰਗਲਾ, ਗੁਰਬਿੰਦਰ ਸਿੰਘ ਵਾਲੀਆ ਚੇਅਰਮੈਨ ਪੀ.ਏ.ਡੀ.ਬੀ. ਬੈਂਕ, ਐਡਵੋਕੇਟ ਅਮਿਤ ਗੋਲਡ ਮਿੱਤਲ ਆਦਿ ਵਲੋਂ ਉਨ੍ਹਾਂ ਡਾ. ਲਛਮਣ ਭਗਤੂਆਣਾ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ।