28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਾਬਾਲਗ ਅੰਮ੍ਰਿਤਧਾਰੀ ਸਕੀ ਭਾਣਜੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਮਾਮਾ ਪੁਲਿਸ ਰਿਮਾਂਡ ’ਤੇ

ਮੰਡੀ ਕਿੱਲਿਆਂਵਾਲੀ, 27 ਅਗਸਤ (ਇਕਬਾਲ ਸਿੰਘ ਸ਼ਾਂਤ)-ਖੇਤਰ ਦੇ ਇਕ ਕਲਯੁਗੀ ਮਾਮੇ ਨੇ ਆਪਣੀ ਸਕੀ ਨਾਬਾਲਗ ਅੰਮ੍ਰਿਤਧਾਰੀ ਭਾਣਜੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ। ਅੱਜ ਕਥਿਤ ਮੁਲਜ਼ਮ ਨੂੰ ਗਿੱਦੜਬਾਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 28-08-2026
ਮੰਡੀ ਕਿੱਲਿਆਂਵਾਲੀ, 27 ਅਗਸਤ (ਇਕਬਾਲ ਸਿੰਘ ਸ਼ਾਂਤ)-ਖੇਤਰ ਦੇ ਇਕ ਕਲਯੁਗੀ ਮਾਮੇ ਨੇ ਆਪਣੀ ਸਕੀ ਨਾਬਾਲਗ ਅੰਮ੍ਰਿਤਧਾਰੀ ਭਾਣਜੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ। ਅੱਜ ਕਥਿਤ ਮੁਲਜ਼ਮ ਨੂੰ ਗਿੱਦੜਬਾਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਘਟਨਾ ਦੌਰਾਨ ਪੀੜਤਾ ਨੇ ਮੁਲਜ਼ਮ ਦੇ ਹੱਥ ’ਤੇ ਦੰਦੀ ਵੱਢ ਕੇ ਆਪਣੀ ਜਾਨ ਬਚਾਈ। ਥਾਣਾ ਕਿੱਲਿਆਂਵਾਲੀ (ਆਰਜੀ) ਦੀ ਪੁਲਿਸ ਨੇ ਸਾਢੇ 16 ਸਾਲਾ ਨਾਬਾਲਗਾ ਦੀ ਸ਼ਿਕਾਇਤ ’ਤੇ ਛੇੜਛਾੜ, ਜਬਰ-ਜ਼ਨਾਹ ਦੀ ਕੋਸ਼ਿਸ਼ ਅਤੇ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੀੜਤਾ ਸਿਰਸਾ ਜ਼ਿਲ੍ਹੇ ਦੇ ਇਕ ਪਿੰਡ ਦੀ ਵਸਨੀਕ ਹੈ, ਜੋ 4 ਅਗਸਤ ਨੂੰ ਲੰਬੀ ਹਲਕੇ ਦੇ ਆਪਣੇ ਨਾਨਕੇ ਪਿੰਡ ਆਈ ਸੀ। ਦੋਸ਼ ਹੈ ਕਿ ਉਸਦਾ ਮਾਮਾ ਰਾਜਪਾਲ ਸਿੰਘ ਉਰਫ਼ ਰਾਜੂ ਉਸ ਨਾਲ ਛੇੜਛਾੜ ਕਰਦਾ ਸੀ। 16 ਅਗਸਤ ਨੂੰ ਮੁਲਜ਼ਮ ਉਸਨੂੰ ਮੋਟਰਸਾਈਕਲ ’ਤੇ ਡੱਬਵਾਲੀ ਹਲਕੇ ’ਚ ਪੈਂਦੇ ਉਸਦੇ ਦਾਦਕੇ ਪਿੰਡ ਲੈ ਗਿਆ। ਲੜਕੀ ਦੇ ਮਾਪਿਆਂ ਦੇ ਸਿਰਸਾ ਜਾਣ ਮਗਰੋਂ ਮੁਲਜ਼ਮ ਨੇ ਦਰਵਾਜ਼ੇ ਬੰਦ ਕਰਕੇ ਪੀੜਤਾ ਨੂੰ ਕਮਰੇ ਵਿਚ ਖਿੱਚ ਲਿਆ ਅਤੇ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਪੀੜਤਾ ਦੰਦੀ ਵੱਢ ਕੇ ਬਚ ਨਿਕਲੀ ਅਤੇ ਚਾਚੇ ਦੇ ਘਰ ਪਨਾਹ ਲਈ। ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਬੀਐਨਐੱਸ ਦੀਆਂ ਧਾਰਾਵਾਂ 74, 75(2), 76 ਤੇ ਪੋਕਸੋ ਐਕਟ, 2012 ਦੀ ਧਾਰਾ 8 ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫ਼ੂਕਿ...
Ad Position 24