ਗੁਰਜਿੰਦਰ ਕੌਰ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ ਵੱਖ - ਵੱਖ ਆਗੂ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹੋਏ ਸ਼ਾਮਿਲ
ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਨਰਿੰਦਰ ਸਿੰਘ, ਸਵ.
ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਨਰਿੰਦਰ ਸਿੰਘ, ਸਵ. ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ.ਪੀ. ਤੇ ਭਾਈ ਅਪਮਿੰਦਰ ਸਿੰਘ ਦੀ ਭੈਣ ਅਤੇ ਹਰਇੰਦਰ ਸਿੰਘ ਗਿੱਲ, ਇੰਜੀ. ਮਹਿਬੂਬ ਸਿੰਘ ਗਿੱਲ ਦੇ ਮਾਤਾ ਅਤੇ ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦੇ ਭੂਆ ਜੀ ਸਰਦਾਰਨੀ ਗੁਰਜਿੰਦਰ ਕੌਰ ਗਿੱਲ (84) ਧਰਮਪਤਨੀ ਸਵ. ਤੇਜਿੰਦਰ ਸਿੰਘ ਗਿੱਲ (ਰਿਟਾ. ਗਰੁੱਪ ਜਨਰਲ ਮੈਨੇਜਰ ਓ.ਐੱਨ.ਜੀ.ਸੀ.) ਵਾਸੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿੱਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਉਪਰੰਤ ਸ਼ਾਂਤੀ ਭਵਨ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਮਹਿੰਦਰ ਸਿੰਘ ਬੀ.ਏ. ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਭਾਈ ਰਘੂਰਾਜ ਸਿੰਘ ਵਲੋਂ ਅਰਦਾਸ ਕੀਤੀ ਗਈ। ਸ਼ਰਧਾਂਜਲੀ ਸਮਾਗਮ ਵਿਚ ਭਾਈ ਰਾਹੁਲ ਸਿੰਘ ਸਿੱਧੂ ਨੇ ਆਪਣੇ ਭੂਆ ਜੀ ਗੁਰਜਿੰਦਰ ਕੌਰ ਗਿੱਲ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਇਸ ਦੁੱਖ ਦੀ ਘੜੀ ਵਿਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜਗਮੀਤ ਸਿੰਘ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ, ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ, ਸੰਤ ਸਿੰਘ ਬਰਾੜ ਸੀਨੀਅਰ ਆਗੂ ‘ਆਪ’ ਮਿੱਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਕੌਂਸਲ, ਅਨੂਮੀਤ ਸਿੰਘ ਹੀਰਾ ਸੋਢੀ, ਸਤਪਾਲ ਪਠੇਲਾ, ਡਾ. ਤੇਜਿੰਦਰ ਕੌਰ ਧਾਲੀਵਾਲ ਸਾਬਕਾ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ, ਬਾਵਾ ਯਾਦਵਿੰਦਰ ਸਿੰਘ ਲਾਲੀ, ਉਦਯੋਗਪਤੀ ਰਾਜਨ ਸੇਤੀਆ, ਰਾਜੇਸ਼ ਗੋਰਾ ਪਠੇਲਾ ਸੀਨੀਅਰ ਆਗੂ ਭਾਜਪਾ, ਕੁਲਦੀਪ ਸਿੰਘ ਭੰਗੇਵਾਲਾ ਜ਼ਿਲ੍ਹਾ ਪ੍ਰਧਾਨ ਭਾਜਪਾ, ਬਾਵਾ ਗੁਰਿੰਦਰ ਸਿੰਘ ਕੋਕੀ ਸਾਬਕਾ ਪ੍ਰਧਾਨ ਨਗਰ ਕੌਂਸਲ, ਅਰਵਿੰਦਪਾਲ ਸਿੰਘ ਰਿਟਾ. ਆਈ.ਏ.ਐੱਸ., ਧਰਮਿੰਦਰ ਸਿੰਘ ਗਰੇਵਾਲ, ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਮੰਡੀ ਬੋਰਡ ਪੰਜਾਬ, ਡਾ. ਅਜੇ ਸੇਤੀਆ, ਡਾ. ਅਨਿੱਲ ਸੇਤੀਆ, ਡਾ. ਸਤਪਾਲ ਸਿੰਘ ਵਾਲੀਆ, ਬਿਕਰਮਜੀਤ ਸਿੰਘ ਬਿੱਕਾ, ਪਵਨਪ੍ਰੀਤ ਸਿੰਘ ਝੱਖੜਵਾਲਾ, ਕਸ਼ਮੀਰ ਸਿੰਘ ਪ੍ਰਧਾਨ, ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਮਨਜੀਤ ਸਿੰਘ ਫ਼ੱਤਣਵਾਲਾ, ਗੁਰਦੀਪ ਸਿੰਘ ਮੜਮੱਲੂ, ਸਰੂਪ ਸਿੰਘ ਨੰਦਗੜ੍ਹ, ਰਾਕੇਸ਼ ਧੀਂਗੜਾ, ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ, ਐਡਵੋਕੇਟ ਬਲਵੰਤ ਸਿੰਘ ਗਿੱਲ ਝੋਰੜ, ਭੁਪਿੰਦਰ ਸਿੰਘ ਚੜੇਵਾਨ, ਇਕਬਾਲ ਸਿੰਘ ਬੁੱਟਰ, ਗੁਰਮੀਤ ਸਿੰਘ ਖੋਖਰ, ਸਤੀਸ਼ ਗਿਰਧਰ ਕਾਲਾ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ, ਚਰਨਜੀਤ ਸਿੰਘ ਵੜਿੰਗ ਤਹਿਸੀਲਦਾਰ, ਸੁਰਜੀਤ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ, ਕਰਤਾਰ ਸਿੰਘ ਸਿੱਖਾਂਵਾਲਾ, ਅੰਮ੍ਰਿਤਪਾਲ ਸਿੰਘ ਫ਼ੱਤਣਵਾਲਾ, ਪਰਮਜੀਤ ਕੌਰ ਬਰਾੜ ਇਸਤਰੀ ਆਗੂ, ਮੰਗਤ ਰਾਮ ਕੁੱਕੜ ਬੈਂਕ ਮੈਨੇਜਰ, ਚਰਨਜੀਤ ਸਿੰਘ ਢਿੱਲੋਂ, ਪਰਮਪਾਲ ਸਿੰਘ ਢਿੱਲੋਂ, ਜਸਪਾਲ ਸਿੰਘ ਢਿੱਲੋਂ, ਹੀਰਾ ਸਿੰਘ ਤਖਤਮਲਾਣਾ, ਤੇਜਿੰਦਰ ਬੱਬੂ ਬਾਂਸਲ ਬਲਾਕ ਪ੍ਰਧਾਨ ਕਾਂਗਰਸ, ਪਰਮਵੀਰ ਸਿੰਘ ਭੰਡਾਰੀ ਰਿਟਾ. ਸੀਨੀਅਰ ਬੈਂਕ ਮੈਨੇਜਰ, ਸ਼ਮਸ਼ੇਰ ਸਿੰਘ ਬਰਾੜ ਰਿਟਾ. ਏ.ਈ.ਓ., ਹਰਨੇਕ ਸਿੰਘ ਬੁੱਟਰ, ਪਰਮਜੀਤ ਸਿੰਘ ਗਿੱਲ, ਅਸ਼ਵਨੀ ਗਿਰਧਰ ਭਾਜਪਾ ਆਗੂ, ਰਵਿੰਦਰ ਕਟਾਰੀਆ, ਸੰਦੀਪ ਗਿਰਧਰ, ਅਰਵਿੰਦ ਪਠੇਲਾ, ਮਾਸਟਰ ਪਰਮਜੀਤ ਸਿੰਘ, ਮਾਸਟਰ ਜਸਪਾਲ ਸਿੰਘ, ਨੰਬਰਦਾਰ ਦੀਪ ਬਰਾੜ, ਚਰਨਜੀਤ ਸਿੰਘ ਸਮਾਘ, ਰਾਕੇਸ਼ ਕਥੂਰੀਆ, ਅਨਿਲ ਕਥੂਰੀਆ, ਮਿਹਰਬਾਨ ਸਿੰਘ ਬਰਾੜ, ਦੀਦਾਰ ਸਿੰਘ ਬਰਾੜ, ਹਰਿੰਦਰ ਪਾਲ ਸਿੰਘ ਬੇਦੀ, ਡਾ. ਗੁਰਮੀਤ ਸਿੰਘ ਸੋਢੀ ਖੇਤੀਬਾੜੀ ਅਫ਼ਸਰ, ਜਸਵੰਤ ਸਿੰਘ ਬਰਾੜ, ਭਾਈ ਦਵਿੰਦਰ ਸਿੰਘ ਚਹਿਲ, ਹਰਮੀਤ ਸਿੰਘ ਕੰਗ, ਸ਼ਿਵਰਾਜ ਸਿੰਘ ਰਾਜ ਚਹਿਲ, ਗਗਨ ਚਹਿਲ, ਗੁਰਸਾਹਿਬ ਸਿੰਘ ਬਰਾੜ ਸੰਗਰਾਣਾ, ਕੌਂਸਲਰ ਰਾਮ ਸਿੰਘ ਪੱਪੀ, ਸਿਮਰਜੀਤ ਸਿੰਘ ਢਿੱਲੋਂ ਭੁੱਟੀਵਾਲਾ, ਗੁਰਚਰਨ ਸਿੰਘ ਬਰਾੜ ਦੋਦਾ, ਪ੍ਰੋਫ਼ੈਸਰ ਬਲਵਿੰਦਰ ਸਿੰਘ, ਨਿਰੰਜਨ ਸਿੰਘ ਰੱਖਰਾ, ਗੁਰਦੀਪ ਸਿੰਘ ਕੱਦੂ, ਰੂਬੀ ਬਰਾੜ, ਗੁਰਮੇਲ ਸਿੰਘ ਬਰਾੜ, ਹਰਿੰਦਰ ਸਿੰਘ ਬਰਾੜ, ਜਗਵੰਤ ਸਿੰਘ ਲੰਬੀਢਾਬ, ਜਸਬੀਰ ਸਿੰਘ ਜੰਮੂਆਣਾ, ਸ਼ੇਰਬਾਜ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਨਛੱਤਰ ਸਿੰਘ ਸੰਧੂ, ਮਲਕੀਤ ਸਿੰਘ ਪੈਂਕ, ਰਵੀ ਬਾਂਸਲ ਡਾ. ਸੁਰਿੰਦਰ ਸਿੰਘ ਭੁੱਲਰ, ਜਗਮੀਤ ਸਿੰਘ ਨਾਨਕਪੁਰਾ, ਦਲਜੀਤ ਸਿੰਘ ਵੜਿੰਗ, ਕਰਮਜੀਤ ਸਿੰਘ ਸਮਾਘ, ਅਮਰਜੀਤ ਸਿੰਘ ਖੋਖਰ, ਗੁਰਸੇਵਕ ਸਿੰਘ ਰੋੜਾਂਵਾਲਾ, ਅਮੋਲਕ ਸਿੰਘ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਗੁਰਸੇਵਕ ਸਿੰਘ ਪ੍ਰੀਤ, ਬਾਬਾ ਜਸਵਿੰਦਰ ਸਿੰਘ, ਗੁਰਮੀਤ ਸਿੰਘ ਜੀਤਾ, ਪਰਸ਼ੋਤਮ ਗਿਰਧਰ, ਭਿੰਦਰ ਸ਼ਰਮਾ, ਜਗਜੀਤ ਸਿੰਘ ਸਿੱਧੂ, ਜਸਪਾਲ ਸਿੰਘ ਜੰਡਵਾਲਾ, ਵਰਿੰਦਰਪਾਲ ਸਿੰਘ ਗਲੋਰੀ, ਜੈਰਾਜ ਸਿੰਘ ਬਰਾੜ, ਸ਼ਮਿੰਦਰ ਬੱਤਰਾ, ਰਾਜਬੀਰ ਸਿੰਘ ਬਿੱਟਾ ਗਿੱਲ, ਸ਼ਿਵਰਾਜ ਸਿੰਘ ਰਾਜ ਚਹਿਲ, ਜਸਵਿੰਦਰ ਸਿੰਘ ਗੋਹਲਾ, ਮੁਖ਼ਤਿਆਰ ਸਿੰਘ ਬੇਦੀ, ਗੁਰਪਾਲ ਸਿੰਘ ਪਾਲੀ, ਗੁਰਜੀਤ ਸਿੰਘ ਬਰਾੜ, ਜਗਸੀਰ ਸਿੰਘ ਧਾਲੀਵਾਲ, ਜਗਦੇਵ ਸਿੰਘ ਬਰਾੜ, ਸੁਖਮੰਦਰ ਸਿੰਘ ਮਰਾੜ੍ਹ ਸਮੇਤ ਸ੍ਰੀ ਮੁਕਤਸਰ ਸਾਹਿਬ, ਕੋਟਕਪੂਰਾ, ਫਰੀਦਕੋਟ, ਮਲੋਟ, ਗਿੱਦੜਬਾਹਾ ਆਦਿ ਹਲਕਿਆਂ ਤੋਂ ਵਰਕਰ ਤੇ ਲੋਕ ਸ਼ਾਮਿਲ ਸਨ।