ਮਿਮਿਟ ਕਾਲਜ ਦੇ ਕੰਪਿਊਟਰ ਵਿਭਾਗ ਦੇ ਪ੍ਰੋਫ਼ੈਸਰਾਂ ਨੇ ਤਕਨੀਕੀ ਗਿਆਨ ਨੂੰ ਪੁਸਤਕਾਂ ਦਾ ਰੂਪ ਦਿੱਤਾ
ਮਲੋਟ, 31 ਅਗਸਤ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਵਲੋਂ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਉਪਰਾਲਾ ਕਰਦਿਆਂ ਦੋ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਦਾ ਰਿਲੀਜ਼ ਸਮਾਰੋਹ ਸੰਸਥਾ ਦੇ ਡਾਇਰੈਕਟਰ ਡਾ.
ਮਲੋਟ, 31 ਅਗਸਤ (ਪਾਟਿਲ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਵਲੋਂ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਉਪਰਾਲਾ ਕਰਦਿਆਂ ਦੋ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਦਾ ਰਿਲੀਜ਼ ਸਮਾਰੋਹ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਵਲੋਂ ਕੀਤਾ ਗਿਆ। ਪਹਿਲੀ ਪੁਸਤਕ ‘ਕੰਪਿਊਟਰ ਸੰਗਠਨ ਅਤੇ ਆਰਕੀਟੈਕਚਰ’ ਹੈ, ਜਿਸ ਦੇ ਲੇਖਕ ਡਾ. ਹਰਕੀਰਤ ਸਿੰਘ ਬਰਾੜ, ਇੰਜ. ਜੋਗਿੰਦਰ ਸਿੰਘ, ਡਾ. ਕੁਲਵੀਰ ਸਿੰਘ ਤੇ ਇੰਜ. ਹਰਜਸਦੀਪ ਸਿੰਘ ਹਨ। ਦੂਜੀ ਪੁਸਤਕ ‘ਮਸ਼ੀਨ ਲਰਨਿੰਗ: ਸੰਕਲਪ, ਤਕਨੀਕਾਂ ਅਤੇ ਅਸਲ-ਸੰਸਾਰ ਪ੍ਰਣਾਲੀਆਂ’ ਹੈ, ਜਿਸ ਦੇ ਲੇਖਕ ਇੰਜ. ਹਰਜਸਦੀਪ ਸਿੰਘ, ਡਾ. ਕੁਲਵੀਰ ਸਿੰਘ, ਡਾ. ਹਰਕੀਰਤ ਸਿੰਘ ਬਰਾੜ ਅਤੇ ਇੰਜ. ਜੋਗਿੰਦਰ ਸਿੰਘ ਹਨ। ਇਸ ਮੌਕੇ ਡਾ: ਸੋਨੀਆ ਸ਼ਰਮਾ ਨੇ ਪੁਸਤਕਾਂ ਦੇ ਲੇਖਕਾਂ ਨੂੰ ਇਸ ਅਕਾਦਮਿਕ ਉਪਲਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਕਨੀਕੀ ਵਿਸ਼ਿਆਂ ’ਤੇ ਪੁਸਤਕਾਂ ਦਾ ਲੇਖਨ ਅਧਿਆਪਕਾਂ ਦੇ ਗਿਆਨ, ਮਿਹਨਤ ਤੇ ਅਕਾਦਮਿਕ ਸਮਰਪਣ ਨੂੰ ਦਰਸਾਉਂਦਾ ਹੈ। ਇਸ ਮੌਕੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਪੁਸਤਕਾਂ ਦੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਕਨਾਲੋਜੀ ਦੇ ਤੇਜ਼ੀ ਨਾਲ ਬਦਲ ਰਹੇ ਦੌਰ ਵਿਚ ਮਸ਼ੀਨ ਲਰਨਿੰਗ ਤੇ ਕੰਪਿਊਟਰ ਆਰਕੀਟੈਕਚਰ ਵਰਗੇ ਵਿਸ਼ਿਆਂ ’ਤੇ ਮਿਆਰੀ ਪੁਸਤਕਾਂ ਦੀ ਮਹੱਤਤਾ ਹੋਰ ਵੀ ਵਧ ਗਈ ਹੈ।