10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਵਾਟਰ ਵਰਕਸ ’ਚ ਦਹਾਕਿਆਂ ਤੋਂ ਉਗੀਆਂ ਪਹਾੜੀ ਕਿੱਕਰਾਂ ਵੱਢੀਆਂ

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਹਰਮਹਿੰਦਰ ਪਾਲ)-ਸਥਾਨਕ ਜਲਘਰ ਦੇ ਕਰੀਬ ਇਕ ਕਿੱਲਾ ਰਕਬੇ ਵਿਚ ਪਹਾੜੀ ਕਿੱਕਰਾਂ, ਜੰਗਲੀ ਰੁੱਖ ਅਤੇ ਝਾੜ ਫੂਸ ਉਗਿਆ ਹੋਇਆ ਸੀ, ਜਿਸ ਕਰਕੇ ਨਸ਼ੇੜੀ ਤੇ ਹੋਰ ਜਰਾਇਮ ਪੇਸ਼ਾ ਲੋਕਾਂ ਦਾ ਇਹ ਟਿਕਾਣਾ ਬਣਿਆ ਹੋਇਆ ਸੀ। ਪਿਛਲੇ ਦਿਨੀਂ ਸਮਾਰਟ ਮਾਰਨਿੰਗ ਵਾਕ ਗਰੁੱਪ ਵਲੋਂ ਸੋਸ਼ਲ ਮੀਡੀਆ ਰਾਹੀਂ ਇਹ ਮੁੱਦਾ ਉਭਾਰਿਆ ਗਿਆ, ਜਿਸ ’ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਇਹ ਜੰਗਲ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਹਰਮਹਿੰਦਰ ਪਾਲ)-ਸਥਾਨਕ ਜਲਘਰ ਦੇ ਕਰੀਬ ਇਕ ਕਿੱਲਾ ਰਕਬੇ ਵਿਚ ਪਹਾੜੀ ਕਿੱਕਰਾਂ, ਜੰਗਲੀ ਰੁੱਖ ਅਤੇ ਝਾੜ ਫੂਸ ਉਗਿਆ ਹੋਇਆ ਸੀ, ਜਿਸ ਕਰਕੇ ਨਸ਼ੇੜੀ ਤੇ ਹੋਰ ਜਰਾਇਮ ਪੇਸ਼ਾ ਲੋਕਾਂ ਦਾ ਇਹ ਟਿਕਾਣਾ ਬਣਿਆ ਹੋਇਆ ਸੀ। ਪਿਛਲੇ ਦਿਨੀਂ ਸਮਾਰਟ ਮਾਰਨਿੰਗ ਵਾਕ ਗਰੁੱਪ ਵਲੋਂ ਸੋਸ਼ਲ ਮੀਡੀਆ ਰਾਹੀਂ ਇਹ ਮੁੱਦਾ ਉਭਾਰਿਆ ਗਿਆ, ਜਿਸ ’ਤੇ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਇਹ ਜੰਗਲ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇ.ਸੀ.ਬੀ. ਦੀ ਮਦਦ ਨਾਲ ਸਫ਼ਾਈ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੀ ਇਸ ਪਹਿਲ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਗਰੁੱਪ ਦੇ ਮੈਂਬਰਾਂ ਅੰਮ੍ਰਿਤਪਾਲ ਸਿੰਘ, ਪਰਵਿੰਦਰ ਸਿੰਘ, ਸੇਰਜੰਗ ਸਿੰਘ, ਗੁਰਤੇਜ ਸਿੰਘ ਹੋਰਾਂ ਨੇ ਮੰਗ ਕੀਤੀ ਕਿ ਪੁੱਟੀਆਂ ਗਈਆਂ ਪਹਾੜੀ ਕਿੱਕਰਾਂ ਦੀਆਂ ਜੜ੍ਹਾਂ ਵੀ ਕੱਢੀਆਂ ਜਾਣ ਤਾਂ ਜੋ ਉਹ ਦੁਬਾਰਾ ਨਾ ਉਗਣ। ਉਨ੍ਹਾਂ ਕਿਹਾ ਕਿ ਉਹ ਇਸ ਖ਼ਾਲੀ ਰਕਬੇ ਵਿਚ ਸੈਰ ਕਰਨ ਲਈ ਸਾਫ਼-ਸਫ਼ਾਈ ਕਰਨਗੇ ਅਤੇ ਆਉਣ ਵਾਲੇ ਫ਼ਰਵਰੀ-ਮਾਰਚ ਦੇ ਮਹੀਨੇ ਵਿਚ ਨਵੇਂ ਬੂਟੇ ਲਾਉਣਗੇ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਜਲਘਰ ਵਿਚ 100 ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਗੱਤਕਾ ਚੈਂਪੀਅਨਸ਼ਿਪ ’ਚ ਭਾਈ ਦਾਨ ਸਿੰਘ ਗੱਤਕਾ ਅਖਾੜਾ ਦੋਦਾ ਨੇ ਓਵਰਆਲ ਟਰਾਫ਼ੀ ਜਿੱਤੀ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਸੁਰੱਖਿਆ ਦੇਣ ਦੀ ਮੰਗ
Ad Position 24