10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ‘ਕੈਰੀਅਰ ਗਾਈਡੈਂਸ ਸੈੱਲ’ ਵਲੋਂ ਅੱਜ ਕਲਪਨਾ ਚਾਵਲਾ ਬਲਾਕ ਦੇ ਸੈਮੀਨਾਰ ਹਾਲ ਵਿਖੇ ‘ਸਿਵਲ ਸਰਵਿਸਿਜ਼’ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੀ ਰਣਨੀਤੀ’ ਵਿਸ਼ੇ ’ਤੇ ਇਕ ਉੱਚ-ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ‘ਕੈਰੀਅਰ ਗਾਈਡੈਂਸ ਸੈੱਲ’ ਵਲੋਂ ਅੱਜ ਕਲਪਨਾ ਚਾਵਲਾ ਬਲਾਕ ਦੇ ਸੈਮੀਨਾਰ ਹਾਲ ਵਿਖੇ ‘ਸਿਵਲ ਸਰਵਿਸਿਜ਼’ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੀ ਰਣਨੀਤੀ’ ਵਿਸ਼ੇ ’ਤੇ ਇਕ ਉੱਚ-ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ ਯੂ.ਪੀ.ਐੱਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ 76ਵਾਂ ਆਲ ਇੰਡੀਆ ਰੈਂਕ ਹਾਸਿਲ ਕਰਨ ਵਾਲੇ ਜ਼ਿਲ੍ਹੇ ਦੇ ਮਾਣ ਸੁਨਾਵਰਦੀਪ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਮੁੱਖ ਬੁਲਾਰੇ ਦਾ ਰਸਮੀ ਸਵਾਗਤ ਕੀਤਾ । ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੀਆਂ ਸਫ਼ਲ ਸ਼ਖ਼ਸੀਅਤਾਂ ਦੇ ਮਾਰਗਦਰਸ਼ਨ ਨਾਲ ਵਿਦਿਆਰਥੀ ਉੱਚ ਪ੍ਰਸ਼ਾਸਨਿਕ ਅਹੁਦਿਆਂ ’ਤੇ ਪਹੁੰਚਣ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸ਼ਾਲਿਨੀ ਗਰਗ, ਕੈਰੀਅਰ ਗਾਈਡੈਂਸ ਸੈੱਲ ਦੇ ਕਨਵੀਨਰ ਸੁਖਦੇਵ ਸਿੰਘ, ਸਹਾਇਕ ਪ੍ਰੋਫੈਸਰ (ਇਤਿਹਾਸ), ਮਿਸ ਆਰਤੀ ਰਾਣੀ (ਸਹਾਇਕ ਪ੍ਰੋਫੈਸਰ), ਪਰਵਿੰਦਰ ਕੌਰ (ਸਹਾਇਕ ਪ੍ਰੋਫੈਸਰ) ਅਤੇ ਕਰਮਜੀਤ ਕੌਰ (ਸਹਾਇਕ ਪ੍ਰੋਫੈਸਰ) ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਪੋਲੀਟੈਕਨਿਕ ਕਾਲਜ ਦੀ ਵਿਦਿਆਰਥਣ ਦੀ ਬਿਜਲੀ ਬੋਰਡ ’ਚ ਜੇ.ਈ. ਵਜੋਂ ਨਿਯੁਕਤੀ ਹੋਈ ਅਗਲੀ ਖ਼ਬਰ ਗੱਤਕਾ ਚੈਂਪੀਅਨਸ਼ਿਪ ’ਚ ਭਾਈ ਦਾਨ ਸਿੰਘ ਗੱਤਕਾ ਅਖਾੜਾ ਦੋਦਾ ਨੇ ਓਵਰਆਲ ਟਰਾਫ਼ੀ ਜਿੱਤੀ
Ad Position 24