ਖ਼ੁਸ਼ੀ ਦੀ ਮਠਿਆਈ ਬਣਾਉਣ ਜਾ ਰਹੇ 2 ਹਲਵਾਈਆਂ ਦੀ ਸੜਕ ਹਾਦਸੇ ’ਚ ਮੌਤ
ਮਲੋਟ, 14 ਸਤੰਬਰ (ਪਾਟਿਲ)-ਮਲੋਟ ਤੋਂ ਗਿੱਦੜਬਾਹਾ ਵਿਖੇ ਇਕ ਖ਼ੁਸ਼ੀ ਦੇ ਸਮਾਗਮ ਲਈ ਮਠਿਆਈਆਂ ਅਤੇ ਨਮਕੀਨ ਬਣਾਉਣ ਜਾ ਰਹੇ ਦੋ ਹਲਵਾਈਆਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 22 ਸਾਲਾਂ ਨੌਜਵਾਨ ਰਮਨਦੀਪ ਵਾਸੀ ਬਰਾੜਾਂ ਵਾਲੀ ਗਲੀ ਅਤੇ ਉਸ ਦਾ ਸਾਥੀ ਰਾਜ ਕੁਮਾਰ ਵਾਸੀ ਏਕਤਾ ਨਗਰ ਗਲੀ ਨੰਬਰ 2 ਮਲੋਟ ਹਲਵਾਈ ਦਾ ਕੰਮ ਕਰਦੇ ਸਨ ਅਤੇ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿੱਦੜਬਾਹਾ ਵਿਖੇ ਇਕ ਸਮਾਗਮ ਲਈ ਮਠਿਆਈਆਂ ਤੇ ਨਮਕੀਨ ਬਣਾਉਣ ਜਾ ਰਹੇ ਸਨ।
ਮ
ਮ੍ਰਿਤਕ ਰਮਨਦੀਪ ਅਤੇ ਰਾਜ ਕੁਮਾਰ ਦੀਆਂ ਫਾਈਲ ਤਸਵੀਰਾਂ।
15-09-2026
ਮਲੋਟ, 14 ਸਤੰਬਰ (ਪਾਟਿਲ)-ਮਲੋਟ ਤੋਂ ਗਿੱਦੜਬਾਹਾ ਵਿਖੇ ਇਕ ਖ਼ੁਸ਼ੀ ਦੇ ਸਮਾਗਮ ਲਈ ਮਠਿਆਈਆਂ ਅਤੇ ਨਮਕੀਨ ਬਣਾਉਣ ਜਾ ਰਹੇ ਦੋ ਹਲਵਾਈਆਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 22 ਸਾਲਾਂ ਨੌਜਵਾਨ ਰਮਨਦੀਪ ਵਾਸੀ ਬਰਾੜਾਂ ਵਾਲੀ ਗਲੀ ਅਤੇ ਉਸ ਦਾ ਸਾਥੀ ਰਾਜ ਕੁਮਾਰ ਵਾਸੀ ਏਕਤਾ ਨਗਰ ਗਲੀ ਨੰਬਰ 2 ਮਲੋਟ ਹਲਵਾਈ ਦਾ ਕੰਮ ਕਰਦੇ ਸਨ ਅਤੇ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿੱਦੜਬਾਹਾ ਵਿਖੇ ਇਕ ਸਮਾਗਮ ਲਈ ਮਠਿਆਈਆਂ ਤੇ ਨਮਕੀਨ ਬਣਾਉਣ ਜਾ ਰਹੇ ਸਨ। ਜਦੋਂ ਉਹ ਗਿੱਦੜਬਾਹਾ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਬੇਕਾਬੂ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਦੋਵੇਂ ਕਾਰ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਰਮਨਦੀਪ ਅਤੇ ਰਾਜ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਕਾਰਨ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵਿਚ ਸੋਗ ਦੀ ਲਹਿਰ ਹੈ।