ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਜੇਤੂ ਰਹੀ ਟੀਮ ਦੇ ਨਾਲ ਪ੍ਰਬੰਧਕ।
ਮੰਡੀ ਕਿੱਲਿਆਂਵਾਲੀ, 14 ਸਤੰਬਰ (ਇਕਬਾਲ ਸਿੰਘ ਸ਼ਾਂਤ)-‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਬਲਾਕ ਲੰਬੀ ਦੇ ਖੇਡ ਮੁਕਾਬਲਿਆਂ ਵਿਚ ਖੋ-ਖੋ ਅੰਡਰ-17 (ਲੜਕੀਆਂ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੜਿੰਗ ਖੇੜਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸਰਕਾਰੀ ਹਾਈ ਸਕੂਲ ਤੱਪਾਖੇੜਾ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਤੀਜੇ ਸਥਾਨ ’ਤੇ ਰਿਹਾ। ਅੰਡਰ-14 ਲੜਕਿਆਂ ਵਿਚ ਗੁਰੂ ਨਾਨਕ ਹਾਈ ਸਕੂਲ ਮੰਡੀ ਕਿੱਲਿਆਂਵਾਲੀ ਪਹਿਲੇ ਅਤੇ ਸਰਕਾਰੀ ਸੈਕੰਡਰੀ ਸਕੂਲ ਗੱਗੜ ਤੀਜੇ ਸਥਾਨ ’ਤੇ ਰਿਹਾ।
ਮੰਡੀ ਕਿੱਲਿਆਂਵਾਲੀ, 14 ਸਤੰਬਰ (ਇਕਬਾਲ ਸਿੰਘ ਸ਼ਾਂਤ)-‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਬਲਾਕ ਲੰਬੀ ਦੇ ਖੇਡ ਮੁਕਾਬਲਿਆਂ ਵਿਚ ਖੋ-ਖੋ ਅੰਡਰ-17 (ਲੜਕੀਆਂ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੜਿੰਗ ਖੇੜਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸਰਕਾਰੀ ਹਾਈ ਸਕੂਲ ਤੱਪਾਖੇੜਾ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਤੀਜੇ ਸਥਾਨ ’ਤੇ ਰਿਹਾ। ਅੰਡਰ-14 ਲੜਕਿਆਂ ਵਿਚ ਗੁਰੂ ਨਾਨਕ ਹਾਈ ਸਕੂਲ ਮੰਡੀ ਕਿੱਲਿਆਂਵਾਲੀ ਪਹਿਲੇ ਅਤੇ ਸਰਕਾਰੀ ਸੈਕੰਡਰੀ ਸਕੂਲ ਗੱਗੜ ਤੀਜੇ ਸਥਾਨ ’ਤੇ ਰਿਹਾ। ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ ਵਿਚ ਹੋਏ ਮੁਕਾਬਲਿਆਂ ਵਿਚ ਅਥਲੈਟਿਕਸ ਦੇ ਅੰਡਰ-21 ਸ਼ਾਟਪੁੱਟ ਵਿਚ ਪ੍ਰਭਜੋਤ ਸਿੰਘ ਭਾਈਕਾ ਕੇਰਾ ਨੇ ਪਹਿਲਾ, ਪ੍ਰਭਜੋਤ ਸਿੰਘ ਭਾਗੂ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਲੰਬੀ ਨੇ ਤੀਜਾ ਸਥਾਨ ਹਾਸਿਲ ਕੀਤਾ। 21-30 ਵਰਗ (ਲੜਕਿਆਂ) ਦੇ 1500 ਮੀਟਰ ਵਿਚ ਕਰਨ ਕੁਮਾਰ ਖੁੱਡੀਆਂ ਮਹਾਂ ਸਿੰਘ ਪਹਿਲੇ, ਗੋਬਿੰਦ ਸਿੰਘ ਮਹਿਮੂਦ ਖੇੜਾ ਦੂਜੇ ਅਤੇ ਬਿੱਕੀ ਵੜਿੰਗ ਖੇੜਾ ਤੀਜੇ ਸਥਾਨ ’ ਤੇ ਰਹੇ। ਇਸੇ ਉਮਰ ਵਰਗ ਦੇ ਸ਼ਾਟਪੁੱਟ ਵਿਚ ਹਰਮਨਜੋਤ ਸਿੰਘ ਭਾਗੂ ਪਹਿਲੇ, ਮਨਜੀਤ ਸਿੰਘ ਲੰਬੀ ਦੂਜੇ ਅਤੇ ਲਵਪ੍ਰੀਤ ਸਿੰਘ ਲੰਬੀ ਤੀਜੇ ਰਹੇ। 31-40 ਸਾਲ ਉਮਰ ਵਰਗ ਦੇ 100 ਮੀਟਰ ਦੌੜ ਵਿਚ ਨਰੇਸ਼ ਕੁਮਾਰ ਚੰਨੋ ਪਹਿਲੇ, ਬਾਬੀ ਸਿੰਘ ਮਹਿਨਾਂ ਦੂਜੇ ਅਤੇ ਜਗਨੰਦਨ ਸਿੰਘ ਲਾਲ ਬਾਈ ਤੀਜੇ ਸਥਾਨ ’ਤੇ ਰਹੇ। ਟੈਨਿਸ ਬਾਲ ਕ੍ਰਿਕਟ ਦੇ ਓਪਨ ਮੁਕਾਬਲੇ ਵਿਚ ਪਿੰਡ ਬਾਦਲ ਪਹਿਲੇ, ਪਿੰਡ ਮਾਨ ਦੂਜੇ ਅਤੇ ਪਿੰਡ ਲਾਲ ਬਾਈ ਤੀਜੇ ਸਥਾਨ ’ਤੇ ਰਹੇ।