18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਾਵਰਕਾਮ ਦੇ ਜੇ.ਈ. ਕੁਲਜਿੰਦਰ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ

ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਪਾਵਰਕਾਮ ਫ਼ਰੀਦਕੋਟ ਦੇ ਜੇ. ਈ.

Ad Position 21
No active advertisement
? 19-09-2026
ਫ਼ਰੀਦਕੋਟ, 18 ਸਤੰਬਰ (ਜਸਵੰਤ ਸਿੰਘ ਪੁਰਬਾ)-ਪਾਵਰਕਾਮ ਫ਼ਰੀਦਕੋਟ ਦੇ ਜੇ.ਈ. ਕੁਲਜਿੰਦਰ ਸਿੰਘ ਬਰਾੜ (53) ਪਿੰਡ ਚੰਦ ਬਾਜਾ ਵਾਸੀ ਫ਼ਰੀਦਕੋਟ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਉਪਰੰਤ ਗੁਰਦੁਆਰਾ ਸਾਹਿਬ ਗਰੀਨ ਐਵਨਿਊ ਫ਼ਰੀਦਕੋਟ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਸਟੇਜ ਸਕੱਤਰ ਨਰਿੰਦਰਪਾਲ ਸਿੰਘ ਐੱਸ.ਡੀ.ਓ. ਸਾਦਿਕ ਨੇ ਮ੍ਰਿਤਕ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ ਤੇ ਹੋਰ ਵੱਖ-ਵੱਖ ਆਗੂਆਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ। ਲਖਵਿੰਦਰ ਸਿੰਘ ਦਿਉਲ ਸਾਬਕਾ ਸਰਪੰਚ ਚੰਦ ਬਾਜਾ ਨੇ ਕੁਲਜਿੰਦਰ ਸਿੰਘ ਨੂੰ ਸ਼ਰਧਾਂਜਲੀ ਕੀਤੀ। ਉਨ੍ਹਾਂ ਸਮੂਹ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ। ਵੱਖ-ਵੱਖ ਆਗੂਆਂ ਨੇ ਮ੍ਰਿਤਕ ਦੇ ਭਰਾ ਇਕਬਾਲ ਸਿੰਘ ਬਰਾੜ, ਪਤਨੀ ਪਰਮਜੀਤ ਕੌਰ, ਬੇਟੇ ਪ੍ਰਗਟ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜਗਦੇਵ ਸਿੰਘ ਸੇਖੋਂ ਫ਼ਰੀਦਕੋਟ, ਬਲਵੀਰ ਸਿੰਘ ਕੰਗ ਰਿਟਾ. ਜੇ.ਈ. ਸ੍ਰੀ ਮੁਕਤਸਰ ਸਾਹਿਬ, ਅਵਤਾਰ ਸਿੰਘ ਮਿੰਨਾ ਜ਼ੀਰਾ ਤੇ ਹੋਰ ਰਿਸ਼ਤੇਦਾਰਾਂ ਤੋਂ ਇਲਾਵਾ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ, ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ, ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਗੁਰਤੇਜ ਸਿੰਘ ਖੋਸਾ ਚੇਅਰਮੈਨ, ਅਜੇਪਾਲ ਸਿੰਘ ਸੰਧੂ ਕੋਟਕਪੂਰਾ, ਧਨਜੀਤ ਸਿੰਘ ਧਨੀ ਵਿਰਕ, ਪਾਵਰਕਾਮ ਦੇ ਐੱਸ.ਈ. ਭੁਪਿੰਦਰ ਸਿੰਘ ਫ਼ਰੀਦਕੋਟ, ਐੱਸ.ਈ. ਮਨਦੀਪ ਸਿੰਘ ਸੰਧੂ ਮੋਗਾ, ਐਕਸੀਅਨ ਹਰਿੰਦਰ ਸਿੰਘ ਚਹਿਲ, ਐਕਸੀਅਨ ਸੁਮਨ ਸਿੰਘ ਸ੍ਰੀ ਮੁਕਤਸਰ ਸਾਹਿਬ, ਐਕਸੀਅਨ ਗੌਰਵ ਕੱਕੜ ਕੋਟਕਪੂਰਾ, ਐਕਸੀਅਨ ਚੁਨੀਸ਼ ਜੈਨ, ਐੱਸ.ਡੀ.ਓ. ਸਤਬੀਰ ਸਿੰਘ, ਰਣਜੀਤ ਸਿੰਘ ਢਿੱਲੋਂ ਸਟਾਫ਼ ਰਿਪੋਰਟਰ ‘ਅਜੀਤ’ ਸ੍ਰੀ ਮੁਕਤਸਰ ਸਾਹਿਬ, ਗੁਰਚਰਨ ਸਿੰਘ ਮਾਨ ਰਿਟਾ. ਜੇ.ਈ. ਸਮੇਤ ਪਾਵਰਕਾਮ ਦੇ ਅਧਿਕਾਰੀ, ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਲਾਲ ਗਰੋਵਰ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ‘ਨਸ਼ਾ ਮੁਕਤ ਪੰਜਾਬ’ ਯਾਤਰਾ 22 ਸਤੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਹੋਵੇਗੀ ਦਾਖ਼ਲ
Ad Position 24