20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡਾ. ਬਲਜੀਤ ਕੌਰ ਵਲੋਂ ਸੰਕਲਪ ਪਬਲਿਕ ਸਰਵਿਸਿਜ਼ ਐਂਡ ਅਵੇਅਰਨੈਸ ਪ੍ਰੋਜੈਕਟ ਦਾ ਆਗਾਜ਼

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਪਿਛਲੇ 17 ਸਾਲ ਤੋਂ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੁਆਰਾ ਬਿਨਾਂ ਕਿਸੇ ਸਰਕਾਰੀ ਗਰਾਂਟ ਦੇ ਆਪਣੇ ਪੱਧਰ ’ਤੇ ਸੰਕਲਪ ਪਬਲਿਕ ਸਰਵਿਸ ਐਂਡ ਅਵੇਅਰਨੈਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 20-09-2026
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਪਿਛਲੇ 17 ਸਾਲ ਤੋਂ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੁਆਰਾ ਬਿਨਾਂ ਕਿਸੇ ਸਰਕਾਰੀ ਗਰਾਂਟ ਦੇ ਆਪਣੇ ਪੱਧਰ ’ਤੇ ਸੰਕਲਪ ਪਬਲਿਕ ਸਰਵਿਸ ਐਂਡ ਅਵੇਅਰਨੈਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਜਾਣਕਾਰੀ ਦਿੰਦਿਆਂ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਆਗਾਜ਼ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਪ੍ਰੋਜੈਕਟ ਦੀ ਸ਼ੁਰੂਆਤ ਦੌਰਾਨ ਸੰਧੂ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਖ਼ਾਸ ਕਰਕੇ ਪੱਛੜੇ ਖੇਤਰਾਂ ਦੇ ਵਸਨੀਕਾਂ ਲਈ ਇਕ ਸੰਜੀਵਨੀ ਬੂਟੀ ਸਾਬਤ ਹੋਵੇਗਾ। ਪ੍ਰੋਜੈਕਟ ਰਾਹੀਂ ਆਮ ਲੋਕਾਂ ਨੂੰ ਸਰਕਾਰ ਪਾਸੋਂ ਮਿਲਣ ਵਾਲੀਆਂ ਸਹੂਲਤਾਂ ਬਾਬਤ ਜਾਗਰੂਕ ਕਰਨ ਦੇ ਨਾਲ ਸਿਹਤ, ਸਿੱਖਿਆ, ਵਾਤਾਵਰਨ ਦੀ ਸਾਂਭ-ਸੰਭਾਲ, ਸੜਕ ਸੁਰੱਖਿਆ, ਉਪਭੋਗਤਾ ਜਾਗਰੂਕਤਾ ਤੇ ਸਮੇਂ ਦੀ ਮੰਗ ਅਨੁਸਾਰ ਸੰਸਥਾ ਬਣਦੇ ਫ਼ਰਜ਼ਾਂ ਦੀ ਅਦਾਇਗੀ ਕਰੇਗੀ। ਪ੍ਰੋਜੈਕਟ ਦੇ ਕੋਆਰਡੀਨੇਟਰ ਅੰਤਰਰਾਸ਼ਟਰੀ ਪੱਧਰ ’ਤੇ ਤਜ਼ਰਬਾ ਰੱਖਦੇ ਦਵਿੰਦਰ ਪਾਲ ਸਿੰਘ ਬਰਾੜ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਸਾਇਟੀ ਦੇ ਉਦਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਪ੍ਰੋਜੈਕਟ ਕੋਆਰਡੀਨੇਟਰ ਦਵਿੰਦਰ ਪਾਲ ਸਿੰਘ ਬਰਾੜ, ਪੁਸ਼ਪਿੰਦਰ ਸਿੰਘ ਬਰਾੜ ਜੰਡੋਕੇ, ਭਵਕੀਰਤ ਸਿੰਘ ਸੰਧੂ, ਸੁਮੀਤ ਸਿੰਘ, ਮਨਪ੍ਰੀਤ ਸਿੰਘ ਭਾਰੀ, ਅਰਦਾਸ ਕੌਰ ਉਦੇਕਰਨ, ਵਲੰਟੀਅਰ ਜਸਕੀਰਤ ਸਿੰਘ ਬਰਾੜ ਉਦੇਕਰਨ, ਕੋਮਲਪ੍ਰੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 40 ਮੁਕਤਿਆਂ ਦੀ ਧਰਤੀ ’ਤੇ ਮਾਤਾ ਭਾਗ ਕੌਰ ਪਾਰਕ ਅਤੇ ਬੁੱਤ ਦੀ ਦੁਰਦਸ਼ਾ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਵਿਸ਼ੇਸ਼ ਪ੍ਰਸਾਰ ਭਾਸ਼ਨ ਕਰਵਾਇਆ
Ad Position 24