19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

40 ਮੁਕਤਿਆਂ ਦੀ ਧਰਤੀ ’ਤੇ ਮਾਤਾ ਭਾਗ ਕੌਰ ਪਾਰਕ ਅਤੇ ਬੁੱਤ ਦੀ ਦੁਰਦਸ਼ਾ

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ 40 ਮੁਕਤਿਆਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਦੇ ਬਿਲਕੁਲ ਵਿਚਕਾਰ ਨਗਰ ਕੌਂਸਲ ਦੇ ਅਧੀਨ ਆਉਂਦਾ ਮਾਤਾ ਭਾਗ ਕੌਰ ਪਾਰਕ ਪ੍ਰਸ਼ਾਸਨਿਕ ਤੇ ਸਰਕਾਰੀ ਅਣਦੇਖੀ ਦੇ ਚੱਲਦਿਆਂ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਿਹਾ ਹੈ। ਬਹੁਤ ਹੀ ਉਮਦਾ ਤੇ ਖ਼ੂਬਸੂਰਤ ਨਕਸ਼ੇ ਨਾਲ ਤਿਆਰ ਕੀਤਾ ਗਿਆ ਇਹ ਪਾਰਕ ਸਮੇਂ ਦੀਆਂ ਸਰਕਾਰਾਂ ਦੀ ਦੇਖ-ਰੇਖ ਦੀ ਘਾਟ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 20-09-2026
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਹਰਮਹਿੰਦਰ ਪਾਲ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ 40 ਮੁਕਤਿਆਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਦੇ ਬਿਲਕੁਲ ਵਿਚਕਾਰ ਨਗਰ ਕੌਂਸਲ ਦੇ ਅਧੀਨ ਆਉਂਦਾ ਮਾਤਾ ਭਾਗ ਕੌਰ ਪਾਰਕ ਪ੍ਰਸ਼ਾਸਨਿਕ ਤੇ ਸਰਕਾਰੀ ਅਣਦੇਖੀ ਦੇ ਚੱਲਦਿਆਂ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਿਹਾ ਹੈ। ਬਹੁਤ ਹੀ ਉਮਦਾ ਤੇ ਖ਼ੂਬਸੂਰਤ ਨਕਸ਼ੇ ਨਾਲ ਤਿਆਰ ਕੀਤਾ ਗਿਆ ਇਹ ਪਾਰਕ ਸਮੇਂ ਦੀਆਂ ਸਰਕਾਰਾਂ ਦੀ ਦੇਖ-ਰੇਖ ਦੀ ਘਾਟ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਇਤਿਹਾਸਕ ਯੁੱਧ ਸਮੇਂ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆ ਗਏ ਸਨ, ਤਾਂ ਮਾਤਾ ਭਾਗ ਕੌਰ ਜੀ ਨੇ ਉਨ੍ਹਾਂ ਨੂੰ ਪ੍ਰੇਰ ਕੇ ਵਾਪਸ ਮੈਦਾਨ-ਏ-ਜੰਗ ’ਚ ਲਿਆਂਦਾ ਸੀ। ਆਪ ਘੋੜੇ ’ਤੇ ਸਵਾਰ ਹੋ ਕੇ, ਹੱਥ ’ਚ ਤਲਵਾਰ ਫ਼ੜ੍ਹ ਕੇ ਗੁਰੂ ਸਾਹਿਬ ਦੀ ਅਗਵਾਈ ਹੇਠ ਮੁਗ਼ਲ ਫ਼ੌਜਾਂ ਨਾਲ ਲੋਹਾ ਲਿਆ ਅਤੇ ਦੁਸ਼ਮਣ ਨੂੰ ਕਰਾਰੀ ਹਾਰ ਦਿੱਤੀ। ਅਜਿਹੇ ਮਹਾਨ ਸੂਰਬੀਰ ਯੋਧੇ ਦੇ ਨਾਂਅ ’ਤੇ ਬਣੇ ਪਾਰਕ ਅਤੇ ਯਾਦਗਾਰਾਂ ਦੀ ਬੇਕਦਰੀ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਸ਼ਹਿਰ ਵਾਸੀ ਵਿਨੋਦ ਕੁਮਾਰ, ਗੁਰਦੇਵ ਸਿੰਘ, ਮਨਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਪਾਰਕ ਅੰਦਰ ਸਫ਼ਾਈ ਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਪਾਰਕ ਦੇ ਚਾਰਦੀਵਾਰੀ ਦੇ ਅੰਦਰ ਹੀ ਸ਼ਹਿਰ ਦਾ ਕੂੜਾ ਡੰਪ ਕੀਤਾ ਜਾ ਰਿਹਾ ਹੈ, ਜਿਸ ਕਾਰਨ ਗੰਦਗੀ ਤੇ ਬਦਬੂ ਫ਼ੈਲੀ ਹੋਈ ਹੈ। ਪਾਰਕ ਦੇ ਵਿਚਕਾਰ ਘੋੜੇ ’ਤੇ ਸਵਾਰ ਮਾਤਾ ਭਾਗ ਕੌਰ ਜੀ ਦਾ ਬੁੱਤ ਟੁੱਟਿਆ-ਭੱਜਿਆ ਹੋਇਆ ਹੈ ਅਤੇ ਹੱਥ ਵਿਚ ਫ਼ੜ੍ਹੀ ਤਲਵਾਰ ਵੀ ਗ਼ਾਇਬ ਹੈ। ਪਾਰਕ ’ਚ ਜੰਗ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਬੁੱਤ ਵੀ ਖ਼ਸਤਾਹਾਲ ਹਨ। ਬੁੱਤਾਂ ਦੇ ਹੱਥਾਂ ’ਚੋਂ ਕਿਰਪਾਨਾਂ, ਢਾਲਾਂ ਤੇ ਹੋਰ ਜੰਗੀ ਸਾਜੋ-ਸਾਮਾਨ ਗ਼ਾਇਬ ਹੋ ਚੁੱਕੇ ਹਨ। ਬੁੱਤਾਂ ਵਿਚਕਾਰ ਜੰਗਲੀ ਅੱਕ ਅਤੇ ਝਾੜ ਬੂਝੇ ਉਗ ਆਏ ਹਨ। ਰੌਸ਼ਨੀ ਦਾ ਪ੍ਰਬੰਧ ਨਾ ਹੋਣ ਕਰਕੇ ਪਾਰਕ ਨਸ਼ੇੜੀਆਂ ਦਾ ਗੜ੍ਹ ਬਣ ਚੁੱਕਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਚੌਗਿਰਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ ਬਣਾਈ ਜਾ ਰਹੀ ਹੈ, ਜਦਕਿ ਦੂਜੇ ਪਾਸੇ ਇਸ ਮੁੱਖ ਯਾਦਗਾਰੀ ਪਾਰਕ ਦੀ ਘੋਰ ਬੇਕਦਰੀ ਹੋ ਰਹੀ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਸਰਕਾਰ ਤੇ ਪ੍ਰਸ਼ਾਸਨ ਦਾਅਵੇ ਕਰਨ ਦੀ ਬਜਾਏ, ਫ਼ੌਰੀ ਤੌਰ ’ਤੇ ਕਾਰਵਾਈ ਕਰੇ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਮਹਾਨ ਇਤਿਹਾਸ ਨਾਲ ਜੁੜ ਸਕੇ। ‘ਗਲਿਆਰੇ’ ਤੋਂ ਪਹਿਲਾਂ ਪਾਰਕ ਸਾਂਭਿਆ ਜਾਵੇ-ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਦੱਸਿਆ ਕਿ ਮਾਤਾ ਭਾਗ ਕੌਰ ਜੀ ਦਾ ਸਿੱਖ ਇਤਿਹਾਸ ’ਚ ਲਾਸਾਨੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ‘ਗਲਿਆਰੇ’ ਤੋਂ ਪਹਿਲਾਂ ਇਸ ਪਾਰਕ ਨੂੰ ਸਾਂਭਿਆ ਜਾਵੇ। ਮਾਤਾ ਭਾਗ ਕੌਰ ਦੇ ਨਾਂਅ ’ਤੇ ਬਣੇ ਪਾਰਕ ਅਤੇ ਬੁੱਤਾਂ ਦਾ ਇਸ ਤਰ੍ਹਾਂ ਨਿਰਾਦਰ ਹੋਣਾ ਅਤਿ ਚਿੰਤਾਜਨਕ ਹੈ। ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਜੇਕਰ ਲੋੜ ਪਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਦੀ ਸਾਂਭ-ਸੰਭਾਲ ਲਈ ਹਰ ਤਰ੍ਹਾਂ ਦੀ ਮਦਦ ਵਾਸਤੇ ਤਿਆਰ ਹੈ। ਬਜਟ ਭੇਜੋ ਫ਼ੰਡ ਲਓ-ਕੈਬਨਿਟ ਮੰਤਰੀ ਤਰੁਣਦੀਪ ਸਿੰਘ ਸੌਂਦ ਪਿਛਲੇ ਦਿਨੀਂ ਇਥੇ ਬਣ ਰਹੀ ਹੈਰੀਟੇਜ਼ ਸਟਰੀਟ ਦਾ ਨੀਂਹ ਪੱਥਰ ਰੱਖਣ ਆਏ ਸੈਰ ਸਪਾਟਾ ਮੰਤਰੀ ਪੰਜਾਬ ਤਰੁਣਦੀਪ ਸਿੰਘ ਸੌਂਦ ਨੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਨੂੰ ਹਦਾਇਤ ਕੀਤੀ ਸੀ ਕਿ ਪਾਰਕ ਦੀ ਮੁੜ ਸੁਰਜੀਤੀ ਲਈ ਬਜਟ ਬਣਾ ਕੇ ਭੇਜਿਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਕੋਲ ਅਜਿਹੀਆਂ ਇਤਿਹਾਸਕ ਯਾਦਗਾਰਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ। ਜਲਦੀ ਕਰਾਂਗੇ ਕਾਰਵਾਈ-ਈ.ਓ. ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨੇ ਕਿਹਾ ਕਿ ਇਸ ਪਾਰਕ ਦੀ ਹਾਲਤ ਸੁਧਾਰਨ ਲਈ ਕਮੇਟੀ ਜਲਦੀ ਹੀ ਪਾਰਕ ’ਚੋਂ ਕੂੜੇ ਦਾ ਡੰਪ ਖ਼ਤਮ ਕਰਵਾ ਕਰਵਾ ਰਹੀ ਹੈ। ਨਸ਼ੇੜੀਆਂ ਨੂੰ ਖਦੇੜਨ ਲਈ ਪੁਲਿਸ ਦੀ ਮਦਦ ਲਈ ਜਾ ਰਹੀ ਹੈ ਅਤੇ ਪਾਰਕ ਅੰਦਰ ਇਕ ਪੁਲਿਸ ਕਮਰਾ ਬਣਾਇਆ ਜਾ ਰਿਹਾ ਹੈ ਤਾਂ ਜੋ ਪੁਲਿਸ ਕਰਮੀ ਤਾਇਨਾਤ ਰਹਿ ਕੇ ਸੁਰੱਖਿਆ ਨਿਸ਼ਚਿਤ ਕਰ ਸਕਣ। ਪਾਰਕ ਦੀ ਸਫ਼ਾਈ, ਵਿਕਾਸ ਅਤੇ ਬੁੱਤਾਂ ਦੀ ਮੁਰੰਮਤ ਲਈ ਸਰਕਾਰ ਤੋਂ ਫ਼ੰਡ ਪ੍ਰਾਪਤ ਕਰਨ ਲਈ ਜਲਦੀ ਹੀ ਕਾਰਵਾਈ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਸਨਮਾਨ ਯੋਜਨਾ ਲਈ ਦਫ਼ਤਰਾਂ ’ਚ ਖ਼ੱਜਲ-ਖ਼ੁਆਰ ਹੋ ਰਹੀਆਂ ਹਨ ਔਰਤਾਂ ਅਗਲੀ ਖ਼ਬਰ ਡਾ. ਬਲਜੀਤ ਕੌਰ ਵਲੋਂ ਸੰਕਲਪ ਪਬਲਿਕ ਸਰਵਿਸਿਜ਼ ਐਂਡ ਅਵੇਅਰਨੈਸ ਪ੍ਰੋਜੈਕਟ ਦਾ ਆਗਾਜ਼
Ad Position 24