ਮਾਂ ਵੈਸ਼ਨੂੰ ਭਗਵਤੀ ਲੰਗਰ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ
ਮਲੋਟ, 21 ਸਤੰਬਰ (ਪਾਟਿਲ)-ਅੱਜ ਮਾਤਾ ਅੰਗੂਰੀ ਦੇਵੀ ਮੰਦਰ ਮਲੋਟ ਵਿਖੇ ਮਾਂ ਵੈਸ਼ਨੂੰ ਭਗਵਤੀ ਲੰਗਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਦਸੰਬਰ ਮਹੀਨੇ ਵਿਚ ਕਟੜਾ ਸਥਿਤ ਸ੍ਰੀ ਮਾਤਾ ਵੈਸ਼ਨੂੰ ਦੇਵੀ ਵਿਖੇ ਲਗਾਏ ਜਾਣ ਵਾਲੇ ਲੰਗਰ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੰਗਰ ਦੌਰਾਨ ਕੀਤੇ ਜਾਣ ਵਾਲੇ ਵੱਖ-ਵੱਖ ਕਾਰਜਾਂ ਲਈ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਮਲੋਟ, 21 ਸਤੰਬਰ (ਪਾਟਿਲ)-ਅੱਜ ਮਾਤਾ ਅੰਗੂਰੀ ਦੇਵੀ ਮੰਦਰ ਮਲੋਟ ਵਿਖੇ ਮਾਂ ਵੈਸ਼ਨੂੰ ਭਗਵਤੀ ਲੰਗਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਦਸੰਬਰ ਮਹੀਨੇ ਵਿਚ ਕਟੜਾ ਸਥਿਤ ਸ੍ਰੀ ਮਾਤਾ ਵੈਸ਼ਨੂੰ ਦੇਵੀ ਵਿਖੇ ਲਗਾਏ ਜਾਣ ਵਾਲੇ ਲੰਗਰ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੰਗਰ ਦੌਰਾਨ ਕੀਤੇ ਜਾਣ ਵਾਲੇ ਵੱਖ-ਵੱਖ ਕਾਰਜਾਂ ਲਈ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸੁਸਾਇਟੀ ਵਲੋਂ ਇਹ ਲੰਗਰ 29 ਦਸੰਬਰ 2026 ਤੋਂ 1 ਜਨਵਰੀ 2027 ਤੱਕ ਗੈਸਟ ਹਾਊਸ ਨੰਬਰ 2 ਪਾਰਕਿੰਗ ਕਟੜਾ ਵਿਖੇ ਲਗਾਇਆ ਜਾਵੇਗਾ। ਸੁਸਾਇਟੀ ਵਲੋਂ ਸਮੂਹ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੰਗਰ ਸੇਵਾ ਵਿਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇ ਕੇ ਪੁੰਨ ਦੇ ਭਾਗੀ ਬਣਨ। ਇਸ ਮੌਕੇ ਸੁਸਾਇਟੀ ਪ੍ਰਧਾਨ ਵਿਸ਼ਾਲ ਕਥੂਰੀਆ, ਉਪ ਪ੍ਰਧਾਨ ਸੁਭਾਸ਼ ਗੁਪਤਾ, ਸਕੱਤਰ ਨਰੇਸ਼ ਕੁਮਾਰ (ਕਾਲੀ), ਖ਼ਜ਼ਾਨਚੀ ਹੈਪੀ ਕਥੂਰੀਆ, ਸਰਪ੍ਰਸਤ ਰਾਜ ਗਰੋਵਰ, ਮਾਤਾ ਅੰਗੂਰੀ ਦੇਵੀ ਮੰਦਰ ਦੇ ਪ੍ਰਧਾਨ ਅਨਿਲ ਜੁਨੇਜਾ, ਪੰਡਿਤ ਰਿੱਕੀ ਸ਼ਰਮਾ ਤੋਂ ਇਲਾਵਾ ਮੈਂਬਰ ਧਰਮਿੰਦਰ ਸੋਨੀ, ਸੰਜੇ ਤੰਵਰ ਅਤੇ ਮਿੰਟੂ ਆਦਿ ਹਾਜ਼ਰ ਸਨ।