ਪਿੰਡ ਮੱਲਣ ਵਿਖੇ ਖ਼ੂਨਦਾਨ ਕੈਂਪ ਲਗਾਇਆ
ਦੋਦਾ, 21 ਸਤੰਬਰ (ਰਵੀਪਾਲ)-ਗੁਰਦੁਆਰਾ ਸਾਹਿਬ ਸ਼ਹੀਦਾਂ ਬਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਪਿੰਡ ਮੱਲਣ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਸੀ.
ਦੋਦਾ, 21 ਸਤੰਬਰ (ਰਵੀਪਾਲ)-ਗੁਰਦੁਆਰਾ ਸਾਹਿਬ ਸ਼ਹੀਦਾਂ ਬਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਪਿੰਡ ਮੱਲਣ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਦੋਦਾ ਡਾ. ਮਿਰਨਾਲ ਬਾਂਸਲ ਦੀ ਦੇਖ-ਰੇਖ ਹੇਠ ਲਗਾਏ ਗਏ ਕੈਂਪ ਵਿਚ ਸੰਧੂ ਬਲੱਡ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਸੰਦੀਪ ਕੁਮਾਰ ਤੇ ਟੀਮ ਵਲੋਂ 21 ਯੂਨਿਟ ਖ਼ੂਨਦਾਨ ਇਕੱਠਾ ਕੀਤਾ ਗਿਆ। ਇਸ ਮੌਕੇ ਹਰੇਕ ਖ਼ੂਨਦਾਨੀ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਬਲਕਰਨ ਸਿੰਘ ਮੱਲਣ, ਕੁਲਵਿੰਦਰ ਸਿੰਘ, ਇਕਬਾਲ ਸਿੰਘ, ਜਗਦੀਪ ਸਿੰਘ, ਪ੍ਰੀਤ ਡੀ.ਜੇ. ਵਾਲੇ, ਪ੍ਰਿਤਪਾਲ ਸਿੰਘ, ਸੁਖਪਾਲ ਸਿੰਘ ਮੈਂਬਰ, ਮਨਪ੍ਰੀਤ ਸਿੰਘ ਆਦਿ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ।