24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਵ. ਮਾਸਟਰ ਸੁਰਿੰਦਰ ਕੁਮਾਰ ਦੀ ਯਾਦ ’ਚ 51 ਹਜ਼ਾਰ ਰੁਪਏ ਸਕੂਲ ਲਈ ਦਾਨ ਕੀਤੇ

ਦੋਦਾ, 23 ਸਤੰਬਰ (ਰਵੀਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ’ਚ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਸੇਵਾ ਮੁਕਤ ਪੰਜਾਬੀ ਮਾਸਟਰ ਸਵ. ਸੁਰਿੰਦਰ ਕੁਮਾਰ ਦੀ ਯਾਦ ’ਚ ਉਨ੍ਹਾਂ ਦੀਆਂ ਬੇਟੀਆਂ ਤੇ ਸਮੂਹ ਪਰਿਵਾਰ ਵਲੋਂ 51 ਹਜ਼ਾਰ ਰੁਪਏ ਨਕਦ ਰਾਸ਼ੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 24-09-2026
ਦੋਦਾ, 23 ਸਤੰਬਰ (ਰਵੀਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ’ਚ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਸੇਵਾ ਮੁਕਤ ਪੰਜਾਬੀ ਮਾਸਟਰ ਸਵ. ਸੁਰਿੰਦਰ ਕੁਮਾਰ ਦੀ ਯਾਦ ’ਚ ਉਨ੍ਹਾਂ ਦੀਆਂ ਬੇਟੀਆਂ ਤੇ ਸਮੂਹ ਪਰਿਵਾਰ ਵਲੋਂ 51 ਹਜ਼ਾਰ ਰੁਪਏ ਨਕਦ ਰਾਸ਼ੀ ਦਿੱਤੀ ਗਈ। ਸੁਰਿੰਦਰ ਕੁਮਾਰ ਜਿੰਨ੍ਹਾਂ ਨੂੰ ਦੋਦਾ ਵਾਸੀ ਗਿਆਨੀ ਮਾਸਟਰ ਦੇ ਨਾਂਅ ਨਾਲ ਪੁਕਾਰਦੇ ਸਨ। ਇਸ ਮੌਕੇ ਪਿੰਡ ਵਾਸੀਆਂ, ਸਕੂਲ ਇੰਚਾਰਜ ਅਮਨਦੀਪ ਸਿੰਘ, ਜਵਾਹਰ ਸਿੰਘ ਅਤੇ ਜਸਪਾਲ ਸਿੰਘ ਨੂੰ 51 ਹਜ਼ਾਰ ਰੁਪਏ ਨਗਦ ਰਾਸ਼ੀ ਉਨ੍ਹਾਂ ਦੀਆਂ ਬੇਟੀਆਂ ਨਿਰਮਲ ਸੰਧਿਆ, ਰੈਨਾ ਜੋਸੀ, ਨਿਸ਼ਾ ਸ਼ਰਵਰੀ, ਦਮਾਦ ਸੁਨੀਲ ਕੁਮਾਰ ਰੂਬੀ, ਮੁਨੀਸ਼ ਜੋਸ਼ੀ, ਨੀਰਜ ਪਰਾਸ਼ਰ ਤੇ ਸਮੂਹ ਪਰਿਵਾਰ ਵਲੋਂ ਦੋਦਾ ਸਕੂਲ ਦੀ ਭਲਾਈ ਦਿੱਤੀ ਗਈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਮਾਸਟਰ ਸੁਰਿੰਦਰ ਕੁਮਾਰ ਨੇ ਬੱਚਿਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਵੱਡਾ ਆਰ.ਓ. ਲਗਵਾ ਕੇ ਦਿੱਤਾ ਗਿਆ ਸੀ। ਇਸ ਮੌਕੇ ਜਗਰੂਪ ਸਿੰਘ ਸੇਵਾ ਮੁਕਤ ਠਾਣੇਦਾਰ, ਸੁਖਰਾਜ ਸਿੰਘ ਢਿੱਲੋਂ ਸੇਵਾ ਮੁਕਤ ਠਾਣੇਦਾਰ, ਅੰਗਰੇਜ ਸਿੰਘ ਮਸੌਣ, ਧਰਮਿੰਦਰ ਸਿੰਘ ਬੱਖਾ ਖ਼ਾਲਸਾ ਅਕਾਲੀ ਦਲ ਬਾਦਲ, ਵਰਿੰਦਰ ਸਿੰਘ ਵਿੱਕੀ ਮਸੌਣ, ਬੂਟਾ ਸਿੰਘ, ਕੇਵਲ ਸਿੰਘ ਸਾਰੇ ਦੋਦਾ ਤੋਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੰਡੇਰੋਡੇ, ਜੱਸੇਆਣਾ ਤੇ ਮਾਂਗਟਕੇਰ ਵਿਖੇ ਦਸਤਾਵੇਜ਼ੀ ਫ਼ਿਲਮ ਦਿਖਾਈ ਅਗਲੀ ਖ਼ਬਰ ਰਾਤ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਕਰਨ ’ਤੇ ਲਗਾਈ ਰੋਕ
Ad Position 24