ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਹੋਇਆ ਕੌਮੀ ਲੋਕ ਨਾਚ ਸਮਾਗਮ ਯਾਦਗਾਰੀ ਹੋ ਨਿੱਬੜਿਆ
ਸਾਦਿਕ , 23 ਸਤੰਬਰ ( ਆਰ . ਐਸ .
ਸਾਦਿਕ , 23 ਸਤੰਬਰ ( ਆਰ . ਐਸ . ਧੁੰਨਾ , ਗੁਰਭੇਜ ਸਿੰਘ ਚੌਹਾਨ )- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਵਲੋਂ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਕੌਮੀ * ਨਾਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਦੀ ਅਗਵਾਈ ਵਿਚ ਭਾਰਤ ਦੇ ਸੂਬਿਆਂ ਪੰਜਾਬ , ਹਰਿਆਣਾ , ਕਸ਼ਮੀਰ , ਉਤਰਾਖੰਡ , ਉਡੀਸ਼ਾ , ਪੱਛਮੀ ਬੰਗਾਲ ਅਤੇ ਗੁਜਰਾਤ ਦੇ ਕਲਾਕਾਰਾਂ ਨੇ ਆਪਣੇ ਸੂਬਿਆਂ ਦੇ ਲੋਕ ਨਾਚਾਂ ਦੀ ਸ਼ਾਨਦਾਰ ਪੇਸ਼ਕਾਰੀ ਦੇ ਕੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ । ਸਮਾਗਮ ਦੀ ਸ਼ੁਰੂਆਤ ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਫ਼ਰੀਦਕੋਟ , ਇੰਜੀ . ਜਰਮਨਜੀਤ ਸਿੰਘ ਸੰਧੂ ਐਮ . ਡੀ ਪੰਜਾਬ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਫ਼ਰੀਦਕੋਟ , ਗੁਰਲਾਲ ਸਿੰਘ ਥਾਣਾ ਮੁਖੀ ਸਾਦਿਕ , ਇੰਜੀ . ਸੁਰਿੰਦਰਪਾਲ ਸਿੰਘ ਮੌਂਗਾ ਡਾਇਰੈਕਟਰ ਅਦੇਸ਼ ਗਰੁੱਪ ਫ਼ਰੀਦਕੋਟ , ਪ੍ਰੀਤਇੰਦਰ ਕੌਰ ਗੌਂਦਾਰਾ ਓਪ ਪਿ੍ਰੰਸੀਪਲ ਪੰਜਾਬ ਡਿਗਰੀ ਕਾਲਜ ਮਹਿਮੂਆਣਾ , ਡਾ . ਅਮਰਦੀਪ ਸਿੰਘ ਵਿਰਕ ਪਿ੍ਰੰਸੀਪਲ ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ ਫ਼ਰੀਦਕੋਟ , ਰੱਖਣਪ੍ਰੀਤ ਕੌਰ ਪਿ੍ਰੰਸੀਪਲ ਬੋਸਟਨ ਇੰਟਰਨੈਸ਼ਨਲ ਸਕੂਲ ਮਹਿਮੂਆਣਾ , ਸੁਮਿਤ ਸੁਖੀਜਾ ਸਕੱਤਰ ਪੰਜਾਬ ਗਰੁੱਪ ਆਫ ਇੰਸਟੀਚਿਊਸ਼ਨਜ਼ , ਨਿਰਮਲ ਸਿੰਘ ਬੁੱਟਰ ਪਿ੍ਰੰਸੀਪਲ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਝੋਟੀਵਾਲਾ , ਆਦਿ ਨੇ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ । ਇਸ ਸਮਾਗਮ ’ ਚ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਵਿਸ਼ੇਸ਼ ਤੌਰ ’ ਤੇ ਸ਼ਾਮਿਲ ਹੋਏ । ਇਸ ਕੌਮੀ ਲੋਕ ਨਾਚ ਵਿਚ ਪੰਜਾਬ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਝੋਟੀਵਾਲਾ ਦੀਆਂ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ । ਪੰਜਾਬ ਡਿਗਰੀ ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਵੱਖ ਵੱਖ ਸੂਬਿਆਂ ਤੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਸੰਜੀਵ ਸ਼ਾਦ ਅਤੇ ਪਵਨ ਸ਼ਰਮਾ ਸੁੱਖਣਵਾਲਾ ਨੇ ਕੀਤਾ । ਇਸ ਮੌਕੇ ਚੇਅਰਮੈਨ ਜਨਜੀਤਪਾਲ ਸਿੰਘ ਸੇਖੋਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਦੇ ਜ਼ਰੀਏ ਵੱਖ ਵੱਖ ਸੂਬਿਆਂ ਦੇ ਕਲਾਕਾਰ ਆਪਣੇ ਸੂਬੇ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਹਿਮ ਰੋਲ ਅਦਾ ਕਰ ਰਹੇ ਹਨ ਅਤੇ ਅਜਿਹਾ ਸਮਾਗਮ ਹਿਠਾੜ ਇਲਾਕੇ ’ ਚ ਹੋਣਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ ਚ ਇਸ ਸਮਾਗਮ ਨੂੰ ਹੋਰ ਵੀ ਵਧੀਆ ਢੰਗ ਨਾਲ ਕਰਵਾਇਆ ਜਾਵੇਗਾ । ਸਮਾਗਮ ਦੇ ਅਖੀਰ ’ ਚ ਪੰਜਾਬ ਦੀ ਗੱਤਕਾ ਪਾਰਟੀ ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ । ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਵਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਨਾਲ ਕੌਮੀ ਲੋਕ ਨਾਚ ਯਾਦਗਾਰੀ ਹੋ ਨਿਬੜਿਆ । ਇਸ ਮੌਕੇ ਕੰਵਰਹਰਿੰਦਰ ਸਿੰਘ ਸੰਧੂ , ਸ਼ਾਮ ਲਾਲ ਬਜਾਜ , ਕਿਸਾਨ ਆਗੂ ਜਗਸੀਰ ਸਿੰਘਸਾਧੂਵਾਲਾ , ਡਾ . ਵਿਮਲ ਆਦੇਸ਼ ਗਰੁੱਪ , ਡਾ . ਸ਼ਾਲਿਨੀ ਗਰਗ ਉਪ ਪਿ੍ਰੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ , ਗੁਰਦਰਸ਼ਨ ਸਿੰਘ ਕੋਆਡੀਨੇਟਰ , ਸੁਖਵਿੰਦਰ ਕੌਰ ਡਾਇਰੈਕਟਰ , ਨਰਿੰਦਰ ਕੌਰ ਉਪ ਪਿ੍ਰੰਸੀਪਲ ਅਤੇ ਪਰਗਟ ਸਿੰਘ ਬੁੱਟਰ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ , ਮਾਪੇ ਅਤੇ ਸਟਾਫ਼ ਵੀ ਹਾਜ਼ਰ ਸੀ ।