25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਕੋਟਕਪੂਰਾ ਬੱਸ ਅੱਡੇ ’ਤੇ ਲੱਗੇ ਗੰਦਗੀ ਦੇ ਢੇਰ ਮੁਸਾਫਿਰਾਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ

ਕੋਟਕਪੂਰਾ, 24 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਨਵਾਂ ਬੱਸ ਸਟੈਂਡ ਜੋ ਕਿਸੇ ਸਮੇਂ ਆਸ ਪਾਸ ਦੇ ਇਲਾਕਿਆਂ ਵਿਚ ਚੰਗਾ ਪ੍ਰਭਾਵ ਰੱਖਦਾ ਸੀ। ਲੋਕ ਦੂਰ ਦਰਾਡੇ ਤੋਂ ਬੱਸ ਸਟੈਂਡ ਦੀ ਇਮਾਰਤ ਵੇਖਣ ਲਈ ਆਉਂਦੇ ਸਨ ਪਰ ਅੱਜ ਮੌਜੂਦਾ ਸਥਿਤੀ ਇਹ ਹੈ ਕਿ ਨਵਾਂ ਬੱਸ ਸਟੈਂਡ ਅਨੇਕਾਂ ਸਹੂਲਤਾਂਵਾਂ ਤੋਂ ਵਾਂਝਾ ਹੋ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਕੋਟਕਪੂਰਾ, 24 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਨਵਾਂ ਬੱਸ ਸਟੈਂਡ ਜੋ ਕਿਸੇ ਸਮੇਂ ਆਸ ਪਾਸ ਦੇ ਇਲਾਕਿਆਂ ਵਿਚ ਚੰਗਾ ਪ੍ਰਭਾਵ ਰੱਖਦਾ ਸੀ। ਲੋਕ ਦੂਰ ਦਰਾਡੇ ਤੋਂ ਬੱਸ ਸਟੈਂਡ ਦੀ ਇਮਾਰਤ ਵੇਖਣ ਲਈ ਆਉਂਦੇ ਸਨ ਪਰ ਅੱਜ ਮੌਜੂਦਾ ਸਥਿਤੀ ਇਹ ਹੈ ਕਿ ਨਵਾਂ ਬੱਸ ਸਟੈਂਡ ਅਨੇਕਾਂ ਸਹੂਲਤਾਂਵਾਂ ਤੋਂ ਵਾਂਝਾ ਹੋ ਚੁੱਕਾ ਹੈ। ਅੱਡੇ ਦੀ ਟੁੱਟੀ ਹੋਈ ਇਮਾਰਤ ਵਿਕਾਸ ਨੂੰ ਤਰਸ ਰਹੀ ਹੈ, ਨਾਲ ਅੱਡੇ ਵਿਚ ਲੱਗੇ ਗੰਦਗੀ ਦੇ ਢੇਰ ਉੱਪਰ ਖੱਲਰ ਮਚਾਉਂਦੇ ਪਸ਼ੂ ਅਤੇ ਗੰਦੀ ਬਦਬੂ ਮੁਸਾਫਿਰਾਂ ਲਈ ਵੱਡਾ ਪ੍ਰੇਸ਼ਾਨੀ ਦਾ ਕਾਰਨ ਹੈ। ਬੱਸ ਸਟੈਂਡ ਵਿਚ ਇਕ ਵੱਡਾ ਕੂੜੇ ਦਾ ਡੰਪ ਬਣ ਚੁੱਕਾ ਹੈ ਜੋ ਆਸ-ਪਾਸ ਪਿੰਡਾਂ ਨੂੰ ਜਾਂਦੀਆਂ ਮਿੰਨੀ ਬੱਸਾਂ ਚਾਲਕਾਂ, ਮੁਸਾਫਿਰਾਂ ਲਈ ਜ਼ਿਆਦਾਤਰ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ ਤੇ ਗੰਦੀ ਬਦਬੂ ਵਿਚ ਮਜਬੂਰੀਵੱਸ ਮੁਸਾਫਿਰਾਂ ਨੂੰ ਬੱਸਾਂ ਦੀ ਉਡੀਕ ਕਰਨ ਲਈ ਖੜ੍ਹਨਾ ਪੈਂਦਾ ਹੈ। ਹੈਰਾਨੀ ਵਾਲੀ ਗੱਲ ਹੈ ਬੱਸ ਅੱਡੇ ਦੀ ਡਿਗੂੰ ਡਿਗੂੰ ਕਰਦੀ ਇਮਾਰਤ, ਗੰਦਗੀ ਦੇ ਢੇਰ ਉੱਪਰ ਨਗਰ ਕੌਂਸਲ ਕੋਟਕਪੂਰਾ ਜਾਂ ਪੰਜਾਬ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਰੋਜ਼ਾਨਾ ਹਜ਼ਾਰਾਂ ਮੁਸਾਫਿਰ ਵੱਖ ਵੱਖ ਸਟੇਸ਼ਨਾਂ ਨੂੰ ਬੱਸਾਂ ’ਤੇ ਸਫ਼ਰ ਕਰਦ ੇ ਹਨ, ਨਗਰ ਕੌਂਸਲ ਨੂੰ ਮਾਲੀ ਫ਼ੀਸ ਇਕੱਠਾ ਹੁੰਦੀ ਹੈ ਪਰ ਸਹੂਲਤਾਵਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਭਾਵੇਂ ਸਮੇਂ ਸਮੇਂ ’ਤੇ ਸਰਕਾਰਾਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਬੱਸ ਸਟੈਂਡ ਦੀ ਜਗ੍ਹਾ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਤੱਕ ਇਸ ਕਾਰਜਸ਼ੈਲੀ ’ਤੇ ਕੋਈ ਵੀ ਬੂਰ ਨਹੀਂ ਪਿਆ ਹੈ। ਇਸ ਮੌਕੇ ਬੱਸ ਸਟੈਂਡ ਦੀ ਹਾਲਤ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਮਾਤਾ ਅਮਰ ਕੌਰ ਚੈਰੀਟੇਬਲ ਸੁਸਾਇਟੀ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
Ad Position 24