25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਏਮਜ਼ ਹਸਪਤਾਲ ਬਠਿੰਡਾ ਦੇ ਡਾ. ਰਾਜੀਵ ਗੁਪਤਾ ਦੀਆਂ ਸੇਵਾਵਾਂ ਸਲਾਹੁਣਯੋਗ: ਸਮਾਜ ਸੇਵੀ

ਬਾਜਾਖਾਨਾ, 25 ਸਤੰਬਰ (ਜੀਵਨ ਗਰਗ)-ਏਮਜ਼ ਹਸਪਤਾਲ ਬਠਿੰਡਾ ਪੂਰੇ ਪੰਜਾਬ ਤੇ ਖਾਸਕਰ ਮਾਲਵੇ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਕਿਉਂਕਿ ਇੱਥੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖ ਕੇ ਲੋੜਵੰਦ ਤੇ ਗਰੀਬ ਲੋਕਾਂ ਇਲਾਜ ਏਮਜ਼ ਹਸਪਤਾਲ ਬਠਿੰਡਾ ਦੇ ਮੈਡੀਕਲ ਸੁਪਰਵਾਈਜ਼ਰ ਡਾ. ਰਾਜੀਵ ਗੁਪਤਾ ਵਰਗੇ ਕਾਬਿਲ ਡਾਕਟਰਾਂ ਦੀ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 26-09-2026
ਬਾਜਾਖਾਨਾ, 25 ਸਤੰਬਰ (ਜੀਵਨ ਗਰਗ)-ਏਮਜ਼ ਹਸਪਤਾਲ ਬਠਿੰਡਾ ਪੂਰੇ ਪੰਜਾਬ ਤੇ ਖਾਸਕਰ ਮਾਲਵੇ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਕਿਉਂਕਿ ਇੱਥੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖ ਕੇ ਲੋੜਵੰਦ ਤੇ ਗਰੀਬ ਲੋਕਾਂ ਇਲਾਜ ਏਮਜ਼ ਹਸਪਤਾਲ ਬਠਿੰਡਾ ਦੇ ਮੈਡੀਕਲ ਸੁਪਰਵਾਈਜ਼ਰ ਡਾ. ਰਾਜੀਵ ਗੁਪਤਾ ਵਰਗੇ ਕਾਬਿਲ ਡਾਕਟਰਾਂ ਦੀ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ। ਇਸ ਲਈ ਡਾ. ਰਾਜੀਵ ਗੁਪਤਾ ਸਮੇਤ ਜ਼ਿਆਦਾਤਰ ਡਾਕਟਰਾਂ ਦੀਆਂ ਸੇਵਾਵਾਂ ਸਲਾਹੁਣਯੋਗ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਅਤੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਅਹੁਦੇਦਾਰ ਅਜੈਪਾਲ ਸਿੰਘ ਬਰਗਾੜੀ ਅਤੇ ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਡਾ. ਰਾਜੀਵ ਗੁਪਤਾ ਬਿਨ੍ਹਾਂ ਕਿਸੇ ਭੇਦਭਾਵ ਦੇ ਮਰੀਜ਼ਾਂ ਦਾ ਇਲਾਜ ਕਰਦੇ ਹਨ ਪ੍ਰੰਤੂ ਸਮਾਜ ਸੇਵੀ ਸੰਸਥਾ ਵਲੋਂ ਇਲਾਜ ਲਈ ਭੇਜੇ ਜਾਂਦੇ ਮਰੀਜ਼ਾਂ ਵੱਲ ਉਹ ਖਾਸ ਤਵੱਜੋਂ ਵੀ ਦਿੰਦੇ ਹਨ। ਇਸ ਕਰਕੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਹੁਣ ਤੱਕ ਦਿਲ ਦੇ ਅਨੇਕਾਂ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾ ਕਿ ਉਨ੍ਹਾਂ ਨੂੰ ਡਾ. ਰਾਜੀਵ ਗੁਪਤਾ ਦੀ ਬਦੌਲਤ ਜੀਵਨ ਦਾਨ ਦੇ ਚੁੱਕੀ ਹੈ। ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਭਾਂਵੇ ਪ੍ਰਾਈਵੇਟ ਹਸਪਤਾਲਾਂ ’ਚ ਹਰ ਬਿਮਾਰੀ ਦਾ ਇਲਾਜ ਬਹੁਤ ਮਹਿੰਗਾ ਹੈ ਪ੍ਰੰਤੂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਤਾਂ ਗਰੀਬ ਬੰਦੇ ਦੀ ਪਹੁੰਚ ਤੋਂ ਬਿਲਕੁਲ ਬਾਹਰ ਹੈ। ਇਸ ਕਰਕੇ ਉਹ ਆਪ ਮਹਿੰਗਾ ਇਲਾਜ ਕਰਵਾ ਕਿ ਬਚਣ ਦੀ ਬਜਾਏ ਆਪਣੇ ਪਰਿਵਾਰ ਨੂੰ ਬਚਾਉਣ ਲਈ ਪਹਿਲ ਦਿੰਦਾ ਹੈ। ਡਾ. ਰਾਜੀਵ ਗੁਪਤਾ ਅਜਿਹੇ ਲੋੜਵੰਦ ਮਰੀਜ਼ਾਂ ਲਈ ਇਕ ਮਸੀਹਾ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਇਲਾਵਾ ਉਹ ਮੈਡੀਕਲ ਸੁਪਰਡੈਂਟ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਡਿਊਟੀ ਦੇ ਨਾਲ ਨਾਲ ਸਾਰੇ ਵਾਰਡਾਂ ਦੇ ਮਰੀਜ਼ਾਂ ਦੀ ਦੇਖ-ਰੇਖ ਦਾ ਖਾਸ ਧਿਆਨ ਰੱਖਦੇ ਹਨ। ਇਸ ਮੌਕੇ ਹਰਦੀਪ ਸਿੰਘ ਸੰਧੂ, ਬਲਜੀਤ ਸ਼ਰਮਾ, ਗੁਰਪ੍ਰੀਤ ਸਿੰਘ ਸ਼ਰਮਾ, ਮਨੋਜ ਕੁਮਾਰ, ਡਾ. ਸੰਜੀਵ ਸ਼ਰਮਾ ਆਦਿ ਹਾਜ਼ਰ ਸਨ। 25 ਐਫ.ਡੀ.ਕੇ 26 ਬਾਜਾਖਾਨਾ ਵਿਖੇ ਗੱਲਬਾਤ ਕਰਦੇ ਹੋਏ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਅਹੁਦੇਦਾਰ ਅਜੈਪਾਲ ਸਿੰਘ, ਸ਼ਵਿੰਦਰ ਸਿੰਘ ਚੰਨੀ ਆਦਿ। ਤਸਵੀਰ: ਜੀਵਨ ਗਰਗ
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚੋਂ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ 06.20 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਗਿ੍ਫ਼ਤਾਰ
Ad Position 24