26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਰਤੀ ਵਪਾਰ ਮੰਡਲ ਇਕਾਈ ਬਾਜਾਖਾਨਾ ਦੇ ਮਦਨ ਲਾਲ ਗਰਗ ਬਣੇ ਪ੍ਰਧਾਨ

ਬਾਜਾਖਾਨਾ, 26 ਸਤੰਬਰ (ਨਿੱਜੀ ਪੱਤਰ ਪ੍ਰੇਰਕ)-ਬਾਜਾਖਾਨਾ ਵਿਖੇ ਭਾਰਤ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਅੰਕੁਰ ਸਿੰਘਲ ਅਤੇ ਰਾਜੀਵ ਅਨੇਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗਗਨ ਸਿੰਗਲਾ ਵਲੋਂ ਵਪਾਰ ਮੰਡਲ ਦੀ ਮਜ਼ਬੂਤੀ ਲਈ ਬਾਜਾਖਾਨਾ ਵਿਖੇ ਕਮੇਟੀ ਬਣਾਉਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸਰਬਸੰਮਤੀ ਨਾਲ ਮਦਨ ਲਾਲ ਗਰਗ ਨੂੰ ਪ੍ਰਧਾਨ, ਰਾਜੇਸ਼ ਕੁਮਾਰ ਪੱਪੂ ਗੋਇਲ ਨੂੰ ਉਪ ਪ੍ਰਧਾਨ, ਸ਼ਨੀ ਬਾਂਸਲ ਨੂੰ ਜਨਰਲ ਸਕੱਤਰ, ਰਣਜੀਤ ਸਿੰਘ ਨੂੰ ਖਜ਼ਾਨਚੀ, ਪੱਤਰਕਾਰ ਜਗਦੀਪ ਸਿੰਘ ਗਿੱਲ ਨੂੰ ਪੀ.

Ad Position 21
No active advertisement
ਭਾਰਤੀ ਵਪਾਰ ਮੰਡਲ ਇਕਾਈ ਬਾਜਾਖਾਨਾ ਦੇ ਨਵਨਿਯੁਕਤ ਪ੍ਰਧਾਨ ਮਦਨ ਲਾਲ ਗਰਗ, ਉਪ ਪ੍ਰਧਾਨ ਰਾਜੇਸ਼ ਕੁਮਾਰ ਪੱਪੂ ਗੋਇਲ ਅਤੇ ਪੀ.ਆਰ.ਓ. ਜਗਦੀਪ ਸਿੰਘ ਗਿੱਲ 27-09-2026
ਬਾਜਾਖਾਨਾ, 26 ਸਤੰਬਰ (ਨਿੱਜੀ ਪੱਤਰ ਪ੍ਰੇਰਕ)-ਬਾਜਾਖਾਨਾ ਵਿਖੇ ਭਾਰਤ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਅੰਕੁਰ ਸਿੰਘਲ ਅਤੇ ਰਾਜੀਵ ਅਨੇਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗਗਨ ਸਿੰਗਲਾ ਵਲੋਂ ਵਪਾਰ ਮੰਡਲ ਦੀ ਮਜ਼ਬੂਤੀ ਲਈ ਬਾਜਾਖਾਨਾ ਵਿਖੇ ਕਮੇਟੀ ਬਣਾਉਣ ਲਈ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸਰਬਸੰਮਤੀ ਨਾਲ ਮਦਨ ਲਾਲ ਗਰਗ ਨੂੰ ਪ੍ਰਧਾਨ, ਰਾਜੇਸ਼ ਕੁਮਾਰ ਪੱਪੂ ਗੋਇਲ ਨੂੰ ਉਪ ਪ੍ਰਧਾਨ, ਸ਼ਨੀ ਬਾਂਸਲ ਨੂੰ ਜਨਰਲ ਸਕੱਤਰ, ਰਣਜੀਤ ਸਿੰਘ ਨੂੰ ਖਜ਼ਾਨਚੀ, ਪੱਤਰਕਾਰ ਜਗਦੀਪ ਸਿੰਘ ਗਿੱਲ ਨੂੰ ਪੀ.ਆਰ.ਓ, ਜਤਿੰਦਰ ਕੁਮਾਰ ਨੂੰ ਪ੍ਰੈਸ ਇੰਚਾਰਜ, ਗੁਰਪ੍ਰੀਤ ਸਿੰਘ ਨੂੰ ਸਹਿ ਖਜ਼ਾਨਚੀ, ਪਵਨ ਗਰਗ ਨੂੰ ਪੈਟਰਨ ਬਾਜਾਖਾਨਾ, ਬਲਦੇਵ ਸਿੰਘ ਨੂੰ ਸਹਿਯੋਗੀ ਮੈਂਬਰ, ਦੁਸ਼ਿਅੰਤ ਸਿੰਗਲਾ, ਕਲਕੀ ਗੋਇਲ, ਤਰਸੇਮ ਚੰਦ ਗੱਗੀ ਸਿੰਗਲਾ, ਰਜਿੰਦਰ ਕੁਮਾਰ, ਬਲਵੀਰ ਸਿੰਘ ਬਰਾੜ, ਸੁਖਰਾਜ ਸਿੰਘ, ਮੇਘ ਨਾਥ ਸਿੰਗਲਾ, ਗੁਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਡਾ. ਰੂਪ ਖਾਨ, ਪਵਨ ਕੁਮਾਰ ਕਾਂਸਲ, ਅਰੁਣ ਗਰਗ, ਜਗਤਾਰ ਸਿੰਘ, ਜਸਪਾਲ ਸਿੰਗਲਾ, ਪਵਨ ਗੋਇਲ, ਅਸ਼ੀਸ਼ ਕੁਮਾਰ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਨਵਨਿਯੁਕਤ ਅਹੁਦੇਦਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਗਗਨ ਸਿੰਗਲਾ ਨੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਸਮੂਹ ਅਹੁਦੇਦਾਰ ਅਤੇ ਮੈਂਬਰ ਵਪਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਵਪਾਰੀ ਵਰਗ ਦੇ ਭਲੇ ਲਈ ਕੰਮ ਕਰਨਗੇ। ਇਸ ਮੌਕੇ ਮਦਨ ਲਾਲ ਗਰਗ ਅਤੇ ਰਾਜੇਸ਼ ਗੋਇਲ ਨੇ ਭਾਰਤੀ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਅੰਕੁਰ ਸਿੰਘਲ, ਰਾਜੀਵ ਅਨੇਜਾ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗਗਨ ਸਿੰਗਲਾ ਦਾ ਇਸ ਚੋਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਘਰ ’ ਚੋਂ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਅਗਲੀ ਖ਼ਬਰ ਗਿੱਦੜਬਾਹਾ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ, ਲੋਕ ਪ੍ਰੇਸ਼ਾਨ
Ad Position 24