26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਮੱਸਿਆਵਾਂ ਨਾਲ ਜੂਝ ਰਿਹਾ ਪਿੰਡ ਢੀਮਾਂ ਵਾਲੀ ਦਾ ਵਾਟਰ ਵਰਕਸ

ਕੋਟਕਪੂਰਾ, 26 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਨੇੜਲੇ ਪਿੰਡ ਢੀਮਾਂ ਵਾਲੀ ਵਿਖੇ ਵਾਟਰ ਵਰਕਸ ਦੀ ਹਾਲਤ ਖਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਦਿੱਕਤ ਆ ਰਹੀ ਹੈ। ਸਰਪੰਚ ਚਮਕੌਰ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ’ਚ ਪਾਣੀ ਲਈ ਦੋ ਵੱਡੀਆਂ ਟੈਂਕੀਆਂ ਹਨ।

Ad Position 21
No active advertisement
ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਸੰਦੀਪ ਗਰਗ ਸੀਪਾ ਅਤੇ ਹੋਰ। ਤਸਵੀਰ: ਪਰਮਜੀਤ ਸਿੰਘ ਥੇੜ੍ਹੀ 27-09-2026
ਕੋਟਕਪੂਰਾ, 26 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਨੇੜਲੇ ਪਿੰਡ ਢੀਮਾਂ ਵਾਲੀ ਵਿਖੇ ਵਾਟਰ ਵਰਕਸ ਦੀ ਹਾਲਤ ਖਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਦਿੱਕਤ ਆ ਰਹੀ ਹੈ। ਸਰਪੰਚ ਚਮਕੌਰ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ’ਚ ਪਾਣੀ ਲਈ ਦੋ ਵੱਡੀਆਂ ਟੈਂਕੀਆਂ ਹਨ। ਜਿਨ੍ਹਾਂ ਵਿਚੋਂ ਇਕ ਟੈਂਕੀ ਪੁਰਾਣੀ ਹੋਣ ਕਾਰਨ ਪਾਣੀ ਜਗ੍ਹਾ ਜਗ੍ਹਾ ਲੀਕ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਟਰ ਵਰਕਸ ਵਿਖੇ ਫਿਲਟਰ ਪਲਾਂਟ ਵੀ ਖਰਾਬ ਪਿਆ ਹੈ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਵਿਖੇ ਪਾਣੀ ਸਟੋਰ ਕਰਨ ਲਈ ਬਣਾਏ ਗਏ ਵੱਡੇ ਟੈਂਕਾਂ ਵਿਚੋਂ ਇਕ ਟੈਂਕ ਦੀ ਹਾਲਤ ਬਹੁਤ ਖਰਾਬ ਹੈ ਜਿਸ ਵਿਚ ਛੱਪੜ ਦਾ ਪਾਣੀ ਆ ਰਿਹਾ ਹੈ ਜਿਸ ਨੂੰ ਪੰਚਾਇਤ ਵਲੋਂ ਵਰਤੋਂ ਲਈ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦੀ ਹਾਲਤ ਸੁਧਾਰਨ ਸਬੰਧੀ ਪਿੰਡ ਦੀ ਪੰਚਾਇਤ ਵਲੋਂ ਮਤਾ ਪਾ ਕੇ ਵਿਭਾਗ ਨੂੰ ਭੇਜਿਆ ਗਿਆ ਹੈ। ਵਾਟਰ ਵਰਕਸ ਦੇ ਕਰਮਚਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਨੂੰ ਸਪਲਾਈ ਨਹਿਰੀ ਪਾਣੀ ਰਾਹੀਂ ਦਿੱਤੀ ਜਾ ਰਹੀ ਹੈ । ਜਦੋਂ ਨਹਿਰ ਬੰਦੀ ਹੋ ਜਾਂਦੀ ਹੈ ਤਾਂ ਮੋਟਰ ਚਲਾ ਕੇ ਸਪਲਾਈ ਦਿੱਤੀ ਜਾਂਦੀ ਹੈ ਜਿਸ ਨਾਲ ਲੋਕ ਸੁਤੰਸ਼ਟ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਵਾਟਰ ਵਰਕਸ ਵਿਖੇ ਸਫ਼ਾਈ ਦਾ ਬਹੁਤ ਮੰਦਾ ਹਾਲ ਹੈ। ਇਸ ਜਗ੍ਹਾ ਸੱਪ ਅਤੇ ਹੋਰ ਜੀਵਜੰਤੂ ਨਿਕਲਦੇ ਹਨ। ਪਾਣੀ ਸਟੋਰ ਕਰਨ ਵਾਲੇ ਟੈਂਕ ਦੇ ਨਾਲ ਇਕ ਛੱਪੜ ਹੈ ਜਿਸ ਦੀ ਕੰਧ ਖਰਾਬ ਹੋਣ ਕਾਰਨ ਛੱਪੜ ਦਾ ਪਾਣੀ ਟੈਂਕੀ ’ਚ ਆ ਜਾਂਦਾ ਹੈ ਜਿਸ ਨਾਲ ਵਾਟਰ ਵਰਕਸ ਅੰਦਰ ਗੰਦੀ ਬਦਬੂ ਫ਼ੈਲ ਜਾਂਦੀ ਹੈ। ਇਸ ਮੌਕੇ ਸਾਬਕਾ ਪੰਚਾਇਤ ਮੈਂਬਰ ਸੁਰਜੀਤ ਸਿੰਘ, ਸੇਵਾ ਮੁਕਤ ਬਿਜਲੀ ਬੋਰਡ ਦੇ ਅਧਿਕਾਰੀ ਇੰਦਰਜੀਤ ਸ਼ਰਮਾ, ਸਾਬਕਾ ਸਰਪੰਚ ਗੁਰਬੰਸ ਸਿੰਘ ਨੇ ਵਾਟਰ ਵਰਕਸ ਦੀ ਹਾਲਤ ਤੁਰੰਤ ਸੁਧਾਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਆਪ ’ ਸਰਕਾਰ ਵਲੋਂ ਕਰਵਾਏ ਜਾ ਰਹੇ ‘ ਜਸ਼ਨ - ਏ - ਇਨਕਲਾਬ ’ ਸਮਾਗਮ ਨੂੰ ਲੈ ਕੇ ਲੋਕਾਂ ’ ਚ ਭਾਰੀ ਉਤਸ਼ਾਹ - ਐਮ . ਪੀ .... ਅਗਲੀ ਖ਼ਬਰ ਰਾਸ਼ਨ ਕਾਰਡਾਂ ਵਿਚ ਗਲਤੀਆਂ ਨੂੰ ਠੀਕ ਕਰਕੇ ਤੁਰੰਤ ਦਰੁੱਸਤ ਕੀਤਾ ਜਾਵੇ : ਡਿਪਟੀ ਕਮਿਸ਼ਨਰ
Ad Position 24