ਬੁਰਜ ਹਰੀਕਾ ਤੋਂ ਦੂਸਰੀਆਂ ਪਾਰਟੀਆਂ ਛੱਡ ਕੇ 20 ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
ਬਰਗਾੜੀ, 28 ਸਤੰਬਰ (ਲਖਵਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਜੈਤੋ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਉਸ ਸਮੇਂ ਹੋਰ ਵਾਧਾ ਹੋਇਆ ਜਦੋਂ ਪਿੰਡ ਬੁਰਜ ਹਰੀਕਾ ਤੋਂ ਕਰੀਬ 20 ਪਰਿਵਾਰ ਦੂਸਰੀਆਂ ਪਾਰਟੀਆਂ ਛੱਡ ਕੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਅਕਾਲੀ ਆਗੂ ਡਾ.
ਬਰਗਾੜੀ, 28 ਸਤੰਬਰ (ਲਖਵਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਜੈਤੋ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਉਸ ਸਮੇਂ ਹੋਰ ਵਾਧਾ ਹੋਇਆ ਜਦੋਂ ਪਿੰਡ ਬੁਰਜ ਹਰੀਕਾ ਤੋਂ ਕਰੀਬ 20 ਪਰਿਵਾਰ ਦੂਸਰੀਆਂ ਪਾਰਟੀਆਂ ਛੱਡ ਕੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਅਕਾਲੀ ਆਗੂ ਡਾ. ਸਤਨਾਮ ਸਿੰਘ ਨਿਆਮੀਵਾਲਾ, ਮਨੀ ਬਹਿਬਲ, ਕੁਲਬੀਰ ਸਿੰਘ ਬੱਬਲ, ਰਿੰਕੂ ਸਰਪੰਚ ਦੀਆਂ ਕੋਸ਼ਿਸਾਂ ਨਾਲ ਪਿੰਡ ਬੁਰਜ ਹਰੀਕਾ ਦੇ ਸਰਗਰਮ ਆਗੂ ਹਰਦੀਪ ਸਿੰਘ ਦੇ ਘਰ ਹੋਏ ਇਕੱਠ ਵਿਚ ਹਰਦੀਪ ਸਿੰਘ ਤੋਂ ਇਲਾਵਾ ਕਾਂਗਰਸ ਵਲੋਂ ਬਲਾਕ ਸੰਮਤੀ ਚੋਣ ਲੜ ਚੁੱਕੀ ਹਰਦੀਪ ਕੌਰ, ਅਮਨਦੀਪ ਸਿੰਘ, ਲਾਜਵੰਤੀ ਕੌਰ, ਕੁਲਵਿੰਦਰ ਕੌਰ, ਰਾਣੀ ਕੌਰ, ਜਸਪਾਲ ਕੌਰ, ਗੁਰਪ੍ਰੀਤ ਸਿੰਘ, ਰਿੰਕੂ ਸਿੰਘ, ਸੁਖਮੰਦਰ ਸਿੰਘ, ਜਗਤਾਰ ਸਿੰਘ, ਮਨਮਿੰਦਰ ਸਿੰਘ, ਜਸਵੀਰ ਸਿੰਘ, ਰੇਸ਼ਮ ਸਿੰਘ, ਨਾਇਬ ਸਿੰਘ ਗੁਰਜੰਟ ਸਿੰਘ, ਧਰਮ ਸਿੰਘ, ਮੰਗਾ ਸਿੰਘ, ਕਿੰਦਾ ਸਿੰਘ ਆਦਿ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਸ਼ਾਮਿਲ ਕਰਨ ਵਾਲੇ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਇਹ ਸ਼ਾਮਿਲ ਹੋਣ ਵਾਲੇ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਰਿਵਾਰ ਸਨ। ਇਨ੍ਹਾਂ ਪਰਿਵਾਰਾਂ ਨੂੰ ਸਨਮਾਨ ਚਿੰਨ੍ਹ ਦਿੰਦਿਆਂ ਸੂਬਾ ਸਿੰਘ ਬਾਦਲ ਨੇ ਸਨਮਾਨਿਤ ਕੀਤਾ ਸੀਨੀਅਰ ਆਗੂ ਬੀਬੀ ਅਮਰਜੀਤ ਕੌਰ ਪੰਜਗਰਾਈਂ, ਸਰਕਲ ਪ੍ਰਧਾਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਸਤਨਾਮ ਸਿੰਘ ਨਿਆਮੀਵਾਲਾ ਨੇ ਸੰਬੋਧਨ ਕੀਤਾ।