ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 25 ਨੂੰ
ਮਲੋਟ, 3 ਅਕਤੂਬਰ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ 27ਵਾਂ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ 25 ਅਕਤੂਬਰ ਨੂੰ ਲਗਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀ.
ਮਲੋਟ, 3 ਅਕਤੂਬਰ (ਪਾਟਿਲ)-ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ 27ਵਾਂ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ 25 ਅਕਤੂਬਰ ਨੂੰ ਲਗਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀ.ਆਰ.ਓ. ਅਨਿਲ ਡਾਵਰ, ਪ੍ਰੋਜੈਕਟ ਚੇਅਰਮੈਨ ਅਸ਼ਵਨੀ ਮੱਕੜ, ਰਾਕੇਸ਼ ਅਹੂਜਾ, ਪ੍ਰਧਾਨ ਵਰਿੰਦਰ ਬਾਂਸਲ ਨੇ ਦੱਸਿਆ ਕਿ 25 ਅਕਤੂਬਰ ਦਿਨ ਐਤਵਾਰ ਨੂੰ ਐਡਵਰਡ ਗੰਜ ਹਸਪਤਾਲ ਮਲੋਟ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਤੱਕ ਇਹ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮਾਂ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਜ਼ਰੂਰਤਮੰਦ ਮਰੀਜਾਂ ਦੇ ਆਪ੍ਰੇਸ਼ਨ ਲਾਇਨ ਆਈ ਕੇਅਰ ਸੈਂਟਰ ਜੈਤੋ ਵਿਖੇ ਕੀਤੇ ਜਾਣਗੇ। ਦੁੱਖ ਦਾ ਪ੍ਰਗਟਾਵਾ ਦੋਦਾ, 3 ਅਕਤੂਬਰ (ਰਵੀਪਾਲ)-ਬੀ. ਕੇ. ਐਮ. ਪਬਲਿਕ ਸਕੂਲ ਦੋਦਾ ਦੇ ਸੰਸਥਾਪਕ ਸ਼ਮਿੰਦਰਪਾਲ ਸਿੰਘ ਸੰਧੂ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਦਿਹਾਂਤ ’ਤੇ ਗੁਰਵਿੰਦਰ ਸਿੰਘ ਵਣਵਾਲਾ ਓ.ਐਸ.ਡੀ. ਬਾਦਲ, ਜਥੇਦਾਰ ਨਵਤੇਜ ਸਿੰਘ ਕਾਉਣੀ, ਫਿਰਜਿੰਦਰ ਸਿੰਘ ਬਰਾੜ ਸੁਰਗਾਪੁਰੀ, ਜਥੇ. ਚਰਨਜੀਤ ਸਿੰਘ ਭੂੰਦੜ, ਬੱਖਾ ਸਿੰਘ ਮੈਂਬਰ, ਬਲਵਿੰਦਰ ਸਿੰਘ ਦੋਦਾ ਸਾਬਕਾ ਐਮ.ਡੀ., ਇੰਦਰਜੀਤ ਸਿੰਘ ਅਕਾਲਗੜ੍ਹ, ਗੁਰਨੂਰ ਸਿੰਘ ਗਿੱਲ ਨੇ ਵੀ ਸੰਧੂ ਪਰਿਵਾਰ ਨਾਲ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ।