ਘਣੀਏ ਵਾਲਾ ’ਚ ਰਾਤ ਸਮੇਂ ਫਿਰਦੇ ਅਣਪਛਾਤੇ ਵਿਅਕਤੀਆਂ ਕਾਰਨ ਬਣਿਆ ਡਰ ਤੇ ਸਹਿਮ ਦਾ ਮਾਹੌਲ
ਪੰਜਗਰਾਈਂ ਕਲਾਂ, 8 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਨੇੜਲੇ ਪਿੰਡ ਘਣੀਏ ਵਾਲਾ ’ਚ ਰਾਤ ਸਮੇਂ ਪਿੰਡ ’ਚ ਫ਼ਿਰਦੇ ਅਣਪਛਾਤੇ ਵਿਅਕਤੀਆਂ ਕਾਰਨ ਪਿੰਡ ਦੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਿਚ ਅਤੇ ਪਿੰਡ ਦੇ ਬਾਹਰੀ ਰਸਤਿਆਂ ’ਤੇ ਕੁਝ ਅਣਪਛਾਤੇ ਵਿਅਕਤੀ ਦੀ ਰਾਤ ਸਮੇਂ ਮੌਜੂਦਗੀ ਦੇਖਣ ਨੂੰ ਮਿਲੀ ਹੈ।
ਪੰਜਗਰਾਈਂ ਕਲਾਂ, 8 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਨੇੜਲੇ ਪਿੰਡ ਘਣੀਏ ਵਾਲਾ ’ਚ ਰਾਤ ਸਮੇਂ ਪਿੰਡ ’ਚ ਫ਼ਿਰਦੇ ਅਣਪਛਾਤੇ ਵਿਅਕਤੀਆਂ ਕਾਰਨ ਪਿੰਡ ਦੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਿਚ ਅਤੇ ਪਿੰਡ ਦੇ ਬਾਹਰੀ ਰਸਤਿਆਂ ’ਤੇ ਕੁਝ ਅਣਪਛਾਤੇ ਵਿਅਕਤੀ ਦੀ ਰਾਤ ਸਮੇਂ ਮੌਜੂਦਗੀ ਦੇਖਣ ਨੂੰ ਮਿਲੀ ਹੈ। ਇਸ ਸਬੰਧੀ ਪਿੰਡ ਵਾਸੀਆਂ ਗੁਰੂ ਘਰ ਤੋਂ ਸਪੀਕਰ ਰਾਹੀਂ ਸੂਚਿਤ ਵੀ ਕੀਤਾ ਜਾਂਦਾ ਹੈ ਕਿ ਰਾਤ-ਬਰਾਤੇ ਖੇਤ ਬੰਨੇ ਜਾਣ ਵਾਲੇ ਕਿਸਾਨ ਚੌਕਸ ਹੋ ਕੇ ਜਾਣ। ਕਈ ਵਾਰ ਰਾਤ ਸਮੇਂ ਮਿਲੀ ਇਸ ਸੂਚਨਾ ਨਾਲ ਪਿੰਡ ਦੇ ਲੋਕ ਜਾਗ ਜਾਂਦੇ ’ਤੇ ਸਕੂਲਾਂ ’ਚ ਪੜ੍ਹਨ ਵਾਲੇ ਬੱਚੇ ਵੀ ਇਸ ਡਰ ’ਤੇ ਫਿਕਰ ਕਾਰਨ ਸੌਂ ਨਹੀਂ ਪਾਉਂਦੇ ਜਿਸਦਾ ਸਿੱਧਾ ਅਸਰ ਉਨ੍ਹਾਂ ਦੀ ਪੜ੍ਹਾਈ ਉੱਪਰ ਪੈਂਦਾ ਹੈ। ਇਸ ਦੀ ਪੁਸ਼ਟੀ ਕਰਦਿਆਂ ਮਿਸਲ ਸਤਲੁਜ ਦੇ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਘਣੀਏ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਰਾਤ ਨੂੰ ਕਰੀਬ 10:30 ਵਜੇ ਆਪਣੇ ਖੇਤ ਮੋਟਰ ਬੰਦ ਕਰਨ ਗਿਆ ਤਾਂ ਹੱਦ ਤੋਂ ਘਣੀਏ ਵਾਲਾ ਨੂੰ ਆਉਣ ਵਾਲੀ ਸੰਪਰਕ ਸੜਕ ’ਤੇ ਤਿੰਨ ਮੋਟਰ ਸਾਈਕਲ ਸਵਾਰੋਂ ਵਲੋਂ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹੁਸ਼ਿਆਰੀ ਨਾਲ ਉਨ੍ਹਾਂ ਕੋਲ਼ੋਂ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤਾਂ ’ਚੋਂ ਮੋਟਰਾਂ ਦੀਆਂ ਤਾਰਾਂ, ਟਰਾਂਸਫਾਰਮਰ ਤੇ ਉਨ੍ਹਾਂ ਵਿਚਲਾ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਵੀ ਇਲਾਕੇ ਅੰਦਰ ਲਗਾਤਾਰ ਵਾਪਰ ਰਹੀਆਂ ਹਨ।