08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੰਜਾਬ ਪੈਨਸ਼ਨਰ ਯੂਨੀਅਨ (ਏਟਕ) ਦੀ ਮੀਟਿੰਗ ਹੋਈ ਡੀ.ਏ.ਵੀ ਕੋਟਕਪੂਰਾ ਦੇ 30 ਖਿਡਾਰੀਆਂ ਦੀ ਨੈਸ਼ਨਲ ਖੇਡਾਂ ਲਈ ਚੋਣ ਹੋਈ

ਕੋਟਕਪੂਰਾ, 8 ਅਕਤੂਬਰ (ਮੋਹਰ ਸਿੰਘ ਗਿੱਲ)-ਡੀ. ਏ.

Ad Position 21
No active advertisement
ਪੰਜਾਬ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਇਕਾਈ ਗਿੱਦੜਬਾਹਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। 09-10-2026
ਕੋਟਕਪੂਰਾ, 8 ਅਕਤੂਬਰ (ਮੋਹਰ ਸਿੰਘ ਗਿੱਲ)-ਡੀ.ਏ.ਵੀਓ ਰਾਜ ਪੱਧਰੀ ਖੇਡਾਂ ਜਲੰਧਰ ਅਤੇ ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਖਿਡਾਰੀਆਂ ਨੇ ਖੋ-ਖੋ ਅੰਡਰ-14 ’ਚ ਚਾਂਦੀ ਦਾ ਤਗਮਾ, ਖੋ-ਖੋ ਅੰਡਰ-17 ’ਚ ਚਾਂਦੀ ਦਾ ਤਗਮਾ, ਤਾਈਕਵਾਂਡੋ ਅੰਡਰ-17 ’ਚ ਰੂਹਾਨੀਅਤ ਨੇ ਕਾਂਸੇ ਦਾ ਤਗਮਾ, ਜੂਡੋ ਅੰਡਰ-17 ’ਚ ਅਸ਼ਵਨੀ ਬਾਵਾ ਨੇ ਕਾਂਸੇ ਦਾ ਤਗਮਾ, ਤਾਈਕਵਾਂਡੋ ਅੰਡਰ-17 ’ਚ ਗੁਰਨੂਰ ਸਿੰਘ ਨੇ ਚਾਂਦੀ ਦਾ ਤਗਮਾ, ਕਬੱਡੀ ਅੰਡਰ-17 ’ਚ ਸੋਨ ਤਗਮਾ, ਕਬੱਡੀ ਅੰਡਰ-14 ’ਚ ਚਾਂਦੀ ਦਾ ਤਗਮਾ, ਬਾਸਕਿਟਬਾਲ ਅੰਡਰ-14 ’ਚ ਚਾਂਦੀ ਦਾ ਤਗਮਾ, ਬਾਸਕਿਟਬਾਲ ਅੰਡਰ-17 ’ਚ ਚਾਂਦੀ ਦਾ ਤਗਮਾ, ਕੁਸ਼ਤੀ ਅੰਡਰ-17 ’ਚ ਹਾਰਦਿਕ ਗੋਇਲ ਨੇ ਸੋਨ ਤਗਮਾ, ਵਾਲੀਬਾਲ ਅੰਡਰ-17 ’ਚ ਚਾਂਦੀ ਦਾ ਤਗਮਾ, ਵਾਲੀਬਾਲ ਅੰਡਰ-19 ’ਚ ਕਾਂਸੇ ਦਾ ਤਗਮਾ ਹਾਸਿਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਖਿਡਾਰੀਆਂ ਨੇ ਓਵਰ ਆਲ ਟਰਾਫੀਆਂ ਵੀ ਆਪਣੇ ਨਾਮ ਕੀਤੀਆਂ। ਸਕੂਲ ਦੇ ਖਿਡਾਰੀਆਂ ਨੇ 13 ਸੋਨ ਤਗਮਾ, 73 ਚਾਂਦੀ ਦਾ ਤਗਮਾ ਤੇ 08 ਕਾਂਸੇ ਦੇ ਤਗਮੇ ਜਿੱਤ ਕੇ ਕੁੱਲ 94 ਮੈਡਲ ਹਾਸਿਲ ਕੀਤੇ। ਸਵੇਰ ਦੀ ਸਭਾ ’ਚ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੁਮਨਪੁਰੀ ਨੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹੁੰਚੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਦੇ ਪੀ.ਟੀ.ਆਈ ਬਿਪਨਪ੍ਰੀਤ ਕੌਰ, ਮਾਨਵਿੰਦਰ ਸਿੰਘ, ਤੇਜਵੀਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਅਜੈ ਗੋਸੁਆਮੀ, ਡਾਇਰੈਕਟਰ ਵੀ.ਕੇ ਚੋਪੜਾ, ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਏ.ਆਰ ਸਮਿਤਾ ਸ਼ਰਮਾ ਅਤੇ ਲੋਕਲ ਕਮੇਟੀ ਮੈਂਬਰਾਂ ਨੇ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ 70ਵੀਆਂ ਪੰਜਾਬ ਰਾਜ ਜ਼ਿਲ੍ਹਾ ਸਕੂਲ ਖੇਡਾਂ ’ਚ ਦਸਮੇਸ਼ ਪਬਲਿਕ ਸਕੂਲ...
Ad Position 24