ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਹੜਤਾਲ, ਲੋਕ ਹੋਏ ਪ੍ਰੇਸ਼ਾਨ
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਸੇਵਾ ਕੇਂਦਰ ਮੁਲਾਜ਼ਮ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਕੰਪਨੀ ਪ੍ਰਬੰਧਕਾਂ ਦੁਆਰਾ ਕਾਮਿਆਂ ਦੀਆਂ ਤਨਖ਼ਾਹਾਂ ਬਿਨਾਂ ਦੱਸੇ ਕੱਟ ਦਿੱਤੀਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਕੋਈ ਬਕਾਇਆ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਪਿਛਲੇ ਦਿਨੀਂ ਸੇਵਾ ਕੇਂਦਰ ਕਮਿਆਂ ਦੀ ਹੜਤਾਲ ਉਪਰੰਤ ਮੰਨੀਆਂ ਮੰਗਾਂ ਵੀ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ।
ਸ
ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਕੇਂਦਰ ਮੂਹਰੇ ਰੋਸ ਮੁਜ਼ਾਹਰਾ ਕਰਦੇ ਹੋਏ ਕਾਮੇ।
13-10-2026
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਸੇਵਾ ਕੇਂਦਰ ਮੁਲਾਜ਼ਮ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਕੰਪਨੀ ਪ੍ਰਬੰਧਕਾਂ ਦੁਆਰਾ ਕਾਮਿਆਂ ਦੀਆਂ ਤਨਖ਼ਾਹਾਂ ਬਿਨਾਂ ਦੱਸੇ ਕੱਟ ਦਿੱਤੀਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਕੋਈ ਬਕਾਇਆ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਪਿਛਲੇ ਦਿਨੀਂ ਸੇਵਾ ਕੇਂਦਰ ਕਮਿਆਂ ਦੀ ਹੜਤਾਲ ਉਪਰੰਤ ਮੰਨੀਆਂ ਮੰਗਾਂ ਵੀ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ। ਕੰਪਨੀ ਆਪਣੇ ਹੀ ਨਿਯਮਾਂ ਤੇ ਆਰ.ਐਫ਼.ਪੀ. ਦੀ ਉਲੰਘਣਾ ਕਰਕੇ ਮੁਲਾਜ਼ਮਾਂ ਨੂੰ ਧੱਕੇਸ਼ਾਹੀ ਨਾਲ ਨੌਕਰੀਓਂ ਕੱਢ ਰਹੀ ਹੈ। ਯੂਨੀਅਨ ਦੇ ਪ੍ਰਧਾਨ ਹਰਦੀਸ਼ ਸਿੰਘ, ਵਾਇਸ ਪ੍ਰਧਾਨ ਅਮਨਦੀਪ ਸਿੰਘ, ਖ਼ਜ਼ਾਨਚੀ ਨਵਜੋਤ ਕੌਰ ਹਰਦੀਪ ਸਿੰਘ, ਸ਼ੇਰਬਾਜ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਭੁਪਿੰਦਰ ਕੁਮਾਰ ਨੂੰ ਕੰਪਨੀ ਵਲੋਂ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਜਦਕਿ ਕੰਪਨੀ ਦੀ ਆਪਣੀ ਅਧਿਕਾਰਤ ਨੀਤੀ ਅਤੇ ਆਰ.ਐਫ਼.ਪੀ. ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਨਿਰਧਾਰਤ ਕਾਰਨ ਦੱਸੋ ਨੋਟਿਸ ਅਤੇ ਚਿਤਾਵਨੀ ਪੱਤਰ ਦੀ ਲੜੀ ਪੂਰੀ ਕਰਨਾ ਲਾਜ਼ਮੀ ਹੈ। ਬਿਨਾਂ ਪੂਰੀ ਪ੍ਰਕਿਰਿਆ ਅਪਣਾਏ ਸਿੱਧਾ ਨੌਕਰੀਓਂ ਕੱਢਣਾ ਕੰਪਨੀ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਹਾਲਾਂਕਿ ਮੁਲਾਜ਼ਮ ਵਲੋਂ ਆਪਣਾ ਸਪੱਸ਼ਟੀਕਰਨ ਤੇ ਮੁਆਫ਼ੀਨਾਮਾ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਪਹਿਲਾਂ ਵੀ ਕੰਪਨੀ ਨੂੰ ਈ-ਮੇਲ ਰਾਹੀਂ ਬੇਨਤੀ ਕੀਤੀ ਗਈ ਸੀ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਕੰਪਨੀ ਦੀ ਇਸ ਧੱਕੇਸ਼ਾਹੀ ਤੇ ਨਿਯਮਾਂ ਦੀ ਅਣਦੇਖੀ ਤੋਂ ਨਿਰਾਸ਼ ਹੋ ਕੇ ਯੂਨੀਅਨ ਨੇ ਮਜ਼ਬੂਰਨ 12 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫ਼ੈਸਲਾ ਲਿਆ ਹੈ। ਯੂਨੀਅਨ ਨੇ ਮੰਗ ਕੀਤੀ ਕਿ ਭੁਪਿੰਦਰ ਕੁਮਾਰ ਦਾ ਬਰਖ਼ਾਸਤਗੀ ਨੋਟਿਸ ਤੁਰੰਤ ਰੱਦ ਕਰਕੇ ਉਸ ਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ। ਜੇਕਰ ਕੰਪਨੀ ਪ੍ਰਬੰਧਕਾਂ ਵਲੋਂ ਆਰ.ਐਫ਼.ਪੀ. ਦੇ ਨਿਯਮਾਂ ਅਨੁਸਾਰ ਮਸਲਾ ਹੱਲ ਨਾ ਕੀਤਾ ਗਿਆ, ਤਾਂ ਯੂਨੀਅਨ ਇਸ ਮਾਮਲੇ ਨੂੰ ਰਾਜ ਸਰਕਾਰ ਦੇ ਉਚ ਅਧਿਕਾਰੀਆਂ ਤੇ ਲੇਬਰ ਵਿਭਾਗ ਕੋਲ ਲਿਜਾ ਕੇ ਕਾਨੂੰਨੀ ਲੜਾਈ ਲੜੇਗੀ। ਅੱਜ ਹੜਤਾਲ ਦੌਰਾਨ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਆਏ ਲੋਕ ਵੱਡੀ ਗਿਣਤੀ ’ਚ ਪ੍ਰੇਸ਼ਾਨ ਹੋਏ। ਜ਼ਿਕਰਯੋਗ ਹੈ ਕਿ ਇਕ ਪਰਿਵਾਰ ਮੈਰਿਜ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਆਇਆ ਸੀ, ਜਿਸ ਵਿਚ ਲੜਕੇ ਵਾਲੇ ਨੈਨੀਤਾਲ ਤੋਂ ਪਹੁੰਚੇ ਸਨ ਪਰ ਹੜਤਾਲ ਕਰਕੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ।