ਪਿੰਡ ਫੱਤਾਕੇਰਾ ਵਿਖੇ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ
ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਫੱਤਾਕੇਰਾ ਵਿਖੇ ਸੀਨੀਅਰ ਭਾਜਪਾ ਆਗੂ ਮੇਜਰ ਭੁਪਿੰਦਰ ਸਿੰਘ ਬਾਦਲ ਦੀ ਮੌਜੂਦਗੀ ਹੇਠ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਵਿਚ ਰਸ਼ਪਿੰਦਰ ਸਿੰਘ, ਲਾਲੀ ਸਿੰਘ, ਪਰਮਪਾਲ ਸਿੰਘ, ਮੰਦਰ ਸਿੰਘ ਅਤੇ ਨੀਲਾ ਸਿੰਘ ਸਮੇਤ ਕਈ ਪਰਿਵਾਰ ਸ਼ਾਮਿਲ ਹਨ। ਮੇਜਰ ਭੁਪਿੰਦਰ ਸਿੰਘ ਬਾਦਲ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀ ਪਟਕਾ ਦੇ ਉਨ੍ਹਾਂ ਦੀ ਪਾਰਟੀ ਸ਼ਾਮਿਲ ਕਰਕੇ ਪੂਰੇ ਮਾਣ-ਸਤਿਕਾਰ ਦਾ ਵਿਸ਼ਵਾਸ ਦਿੱਤਾ।
ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਫੱਤਾਕੇਰਾ ਵਿਖੇ ਸੀਨੀਅਰ ਭਾਜਪਾ ਆਗੂ ਮੇਜਰ ਭੁਪਿੰਦਰ ਸਿੰਘ ਬਾਦਲ ਦੀ ਮੌਜੂਦਗੀ ਹੇਠ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਵਿਚ ਰਸ਼ਪਿੰਦਰ ਸਿੰਘ, ਲਾਲੀ ਸਿੰਘ, ਪਰਮਪਾਲ ਸਿੰਘ, ਮੰਦਰ ਸਿੰਘ ਅਤੇ ਨੀਲਾ ਸਿੰਘ ਸਮੇਤ ਕਈ ਪਰਿਵਾਰ ਸ਼ਾਮਿਲ ਹਨ। ਮੇਜਰ ਭੁਪਿੰਦਰ ਸਿੰਘ ਬਾਦਲ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀ ਪਟਕਾ ਦੇ ਉਨ੍ਹਾਂ ਦੀ ਪਾਰਟੀ ਸ਼ਾਮਿਲ ਕਰਕੇ ਪੂਰੇ ਮਾਣ-ਸਤਿਕਾਰ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਮੇਜਰ ਬਾਦਲ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਪੰਜਾਬ ਵਿਚ ਭਾਜਪਾ ਦਾ ਆਧਾਰ ਤੇਜ਼ੀ ਨਾਲ ਵਧ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਸਹਿਣਾਖੇੜਾ, ਸੁਖਬੀਰ ਸਿੰਘ ਗੱਗੜ ਅਤੇ ਮਨਪ੍ਰੀਤ ਸਿੰਘ ਭਾਗੂ ਵੀ ਮੌਜੂਦ ਸਨ।