ਭਾਰੀ ਝੱਖੜ, ਬਾਰਿਸ਼ ਅਤੇ ਗੜੇਮਾਰੀ ਕਾਰਨ ਫ਼ਸਲ ਤਬਾਹ
ਰੁਪਾਣਾ, 15 ਅਕਤੂਬਰ (ਜਗਜੀਤ ਸਿੰਘ)-ਬੀਤੀ ਸਵੇਰੇ ਤਕਰੀਬਨ ਤਿੰਨ ਵਜੇ ਹੋਈ ਭਾਰੀ ਝੱਖੜ, ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਮਲੋਟ ਹਲਕੇ ਅਧੀਨ ਪੈਂਦੇ ਅੱਧੀ ਦਰਜਨ ਪਿੰਡਾਂ ਵਿਚ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਸੁਖਦਰਸ਼ਨ ਸਿੰਘ, ਪ੍ਰਧਾਨ ਸੁਰਜੀਤ ਸਿੰਘ , ਸੋਨੂੰ ਧਾਲੀਵਾਲ, ਕੁਲਦੀਪ ਸਿੰਘ, ਸਲਵਿੰਦਰ ਸਿੰਘ, ਬਲਤੇਜ ਸਿੰਘ ਬਰਾੜ, ਬਸੰਤ ਸਿੰਘ, ਧੀਰਾ ਸਿੰਘ, ਕੁਲਵਿੰਦਰ ਸਿੰਘ, ਪਾਲ ਸਿੰਘ, ਹਰਜਿੰਦਰ ਸਿੰਘ, ਬਿੱਟੂ, ਸੁਖਰਾਜ ਸਿੰਘ, ਬੋਹੜ ਸਿੰਘ ਆਦਿ ਨੇ ਦੱਸਿਆ ਹੋਈ ਗੜ੍ਹੇਮਾਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਪਿੰਡ ਰੁਪਾਣਾ, ਧਿਗਾਣਾ, ਦਬੜਾ, ਫੂਲੇਵਾਲਾ, ਤਾਮਕੋਟ, ਮਹਿਰਾਜਵਾਲਾ, ਸੋਥਾ, ਚੱਕ ਦੂਹੇਵਾਲਾ ਆਦਿ ਪਿੰਡਾ ’ਚ ਸੌ ਫ਼ੀਸਦੀ ਤਬਾਹ ਕਰ ਦਿੱਤਾ ਹੈ।
ਨ
ਨੁਕਸਾਨੀ ਗਈ ਫ਼ਸਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ। ਤਸਵੀਰ: ਜਗਜੀਤ ਸਿੰਘ
16-10-2026
ਰੁਪਾਣਾ, 15 ਅਕਤੂਬਰ (ਜਗਜੀਤ ਸਿੰਘ)-ਬੀਤੀ ਸਵੇਰੇ ਤਕਰੀਬਨ ਤਿੰਨ ਵਜੇ ਹੋਈ ਭਾਰੀ ਝੱਖੜ, ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਮਲੋਟ ਹਲਕੇ ਅਧੀਨ ਪੈਂਦੇ ਅੱਧੀ ਦਰਜਨ ਪਿੰਡਾਂ ਵਿਚ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਸੁਖਦਰਸ਼ਨ ਸਿੰਘ, ਪ੍ਰਧਾਨ ਸੁਰਜੀਤ ਸਿੰਘ , ਸੋਨੂੰ ਧਾਲੀਵਾਲ, ਕੁਲਦੀਪ ਸਿੰਘ, ਸਲਵਿੰਦਰ ਸਿੰਘ, ਬਲਤੇਜ ਸਿੰਘ ਬਰਾੜ, ਬਸੰਤ ਸਿੰਘ, ਧੀਰਾ ਸਿੰਘ, ਕੁਲਵਿੰਦਰ ਸਿੰਘ, ਪਾਲ ਸਿੰਘ, ਹਰਜਿੰਦਰ ਸਿੰਘ, ਬਿੱਟੂ, ਸੁਖਰਾਜ ਸਿੰਘ, ਬੋਹੜ ਸਿੰਘ ਆਦਿ ਨੇ ਦੱਸਿਆ ਹੋਈ ਗੜ੍ਹੇਮਾਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਪਿੰਡ ਰੁਪਾਣਾ, ਧਿਗਾਣਾ, ਦਬੜਾ, ਫੂਲੇਵਾਲਾ, ਤਾਮਕੋਟ, ਮਹਿਰਾਜਵਾਲਾ, ਸੋਥਾ, ਚੱਕ ਦੂਹੇਵਾਲਾ ਆਦਿ ਪਿੰਡਾ ’ਚ ਸੌ ਫ਼ੀਸਦੀ ਤਬਾਹ ਕਰ ਦਿੱਤਾ ਹੈ। ਝੱਖੜ ਨੇ ਦਰੱਖ਼ਤਾਂ ਨੂੰ ਜੜ੍ਹਾਂ ਤੋਂ ਪੁੱਟ ਦਿੱਤਾ ਤੇ ਸੜਕ ’ਤੇ ਡਿੱਗੇ ਦਰੱਖ਼ਤਾਂ ਅਤੇ ਵਾਹਨਾਂ ਦੇ ਜਾਮ ਲੱਗ ਜਾਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਪਾਸੋਂ ਮੰਗ ਕੀਤੀ ਹੈ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਹੈ।