16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸਰਕਾਰ ਖੇਡਾਂ ਦੇ ਖੇਤਰ ’ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ-ਵਿਧਾਇਕ ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ , 15 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਮਾਨਸਾ ਐਕਸ਼ਨ ਕਮੇਟੀ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵੱਖ - ਵੱਖ ਕਿਸਾਨ , ਮਜ਼ਦੂਰ , ਵਿਦਿਆਰਥੀ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਵਲੋਂ ਸਾਂਝੇ ਤੌਰ ਤੇ ਵਿਸ਼ਾਲ ਧਰਨਾ ਦਿੱਤਾ ਗਿਆ । ਇਸ ਧਰਨੇ ਵਿਚ ਸੰਯੁਕਤ ਕਿਸਾਨ ਮੋਰਚੇ , ਪੰਜਾਬ ਸਟੂਡੈਂਟਸ ਯੂਨੀਅਨ , ਨਿਹੰਗ ਜਥੇਬੰਦੀ ਮਾਲਵਾ ਤਰਨਾ ਦਲ , ਅਕਾਲੀ ਦਲ ਵਾਰਿਸ ਪੰਜਾਬ ਦੇ , ਅਕਾਲੀ ਦਲ ਪੁਨਰ ਸੁਰਜੀਤ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ।

Ad Position 21
No active advertisement
ਪਿੰਡ ਕਾਨਿਆਂਵਾਲੀ ਵਿਖੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ। 16-10-2026
ਸ੍ਰੀ ਮੁਕਤਸਰ ਸਾਹਿਬ , 15 ਅਕਤੂਬਰ ( ਰਣਜੀਤ ਸਿੰਘ ਢਿੱਲੋਂ )- ਮਾਨਸਾ ਐਕਸ਼ਨ ਕਮੇਟੀ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵੱਖ - ਵੱਖ ਕਿਸਾਨ , ਮਜ਼ਦੂਰ , ਵਿਦਿਆਰਥੀ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਵਲੋਂ ਸਾਂਝੇ ਤੌਰ ਤੇ ਵਿਸ਼ਾਲ ਧਰਨਾ ਦਿੱਤਾ ਗਿਆ । ਇਸ ਧਰਨੇ ਵਿਚ ਸੰਯੁਕਤ ਕਿਸਾਨ ਮੋਰਚੇ , ਪੰਜਾਬ ਸਟੂਡੈਂਟਸ ਯੂਨੀਅਨ , ਨਿਹੰਗ ਜਥੇਬੰਦੀ ਮਾਲਵਾ ਤਰਨਾ ਦਲ , ਅਕਾਲੀ ਦਲ ਵਾਰਿਸ ਪੰਜਾਬ ਦੇ , ਅਕਾਲੀ ਦਲ ਪੁਨਰ ਸੁਰਜੀਤ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ । ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਦੇ ਮੁੱਦਿਆਂ ’ ਤੇ ਘੇਰਿਆ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਨਸ਼ਿਆਂ ਵਿਰੁੱਧ ਪੰਜਾਬ ਵਿਚ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ । ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਸ਼ਿਆਂ ਨੂੰ ਖ਼ਤਮ ਕਰਨ ਲਈ ਸੁਹਿਰਦ ਸਨ ਤਾਂ ਉਨ੍ਹਾਂ ਪਹਿਲਾਂ ਤੋਂ ਹੀ ਨਸ਼ਿਆਂ ਵਿਰੁੱਧ ਆਵਾਜ਼ ਉਠਾ ਰਹੇ ਐਂਟੀ ਡਰੱਗ ਟਾਸਕ ਫੋਰਸ ਮਾਨਸਾ ਦੇ ਆਗੂ ਪਰਵਿੰਦਰ ਸਿੰਘ ਝੋਟਾ ਪਿੰਡ ਗਾਮੀਵਾਲਾ ਦੀ ਗੁਹਾਰ ਨੂੰ ਕਿਉਂ ਨਹੀਂ ਸੁਣਿਆ । ਉਹ ਮੈਡੀਕਲ ਮਾਫੀਏ ਖ਼ਿਲਾਫ਼ ਲਗਾਤਾਰ ਰੌਲਾ ਪਾ ਰਿਹਾ ਸੀ ਅਤੇ ਲੰਮੇ ਸਮੇਂ ਤੋਂ ਚਿੱਟੇ ਸਮੇਤ ਹੋਰ ਨਸ਼ਿਆਂ ਦੇ ਖ਼ਾਤਮੇ ਲਈ ਸੰਘਰਸ਼ ਕਰ ਰਿਹਾ ਸੀ । ਉਸ ਦੀ ਆਵਾਜ਼ ਸੁਣਨ ਦੀ ਬਜਾਏ , ਉਸ ਨੂੰ ਹੀ ਵਾਰ - ਵਾਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ । ਅਖ਼ੀਰ ਵਿਚ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ । ਬੁਲਾਰਿਆਂ ਨੇ ਕਿਹਾ ਕਿ ਜੇਕਰ ਸੱਚਮੁੱਚ ਹੀ ਪੰਜਾਬ ਦੇ ਮੁੱਖ ਮੰਤਰੀ ਨਸ਼ਿਆਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ ਤਾਂ ਫ਼ਿਰ ਅਜਿਹੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕ ਰਹੇ ਪਰਵਿੰਦਰ ਸਿੰਘ ਝੋਟੇ ਤੇ ਹੋਰ ਨੌਜਵਾਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ । ਉਲਟਾ ਪੰਜਾਬ ਵਿਚ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ’ ਤੇ ਹਮਲੇ ਹੋ ਰਹੇ ਹਨ ਅਤੇ ਨਸ਼ਿਆਂ ਦੇ ਤਸਕਰ ਸ਼ਰੇ੍ਹਆਮ ਘੁੰਮ ਰਹੇ ਹਨ ਤੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਧਮਕੀਆਂ ਦੇ ਰਹੇ ਹਨ । ਇਸ ਮੌਕੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੰਦਿਆਂ ਸਮੂਹ ਬੁਲਾਰਿਆਂ ਨੇ ਇਸ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ । ਇਸ ਰੋਸ ਧਰਨੇ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਸਵਿੰਦਰ ਸਿੰਘ ਝਬੇਲਵਾਲੀ , ਰੁਪਿੰਦਰ ਸਿੰਘ ਡੋਹਕ , ਬਲਵਿੰਦਰ ਸਿੰਘ ਥਾਂਦੇਵਾਲਾ , ਦਵਿੰਦਰ ਸਿੰਘ ਭੰਗੇਵਾਲਾ , ਗੋਬਿੰਦ ਸਿੰਘ ਕੋਟਲੀ ਦੇਵਨ , ਬਲਵਿੰਦਰ ਸਿੰਘ ਕੋਟਲੀ ਸੰਘਰ , ਨਿਹੰਗ ਜਥੇਬੰਦੀ ਮਾਲਵਾ ਤਰਨਾ ਦਲ ਦੀ ਆਗੂ ਸੁਖਦੀਪ ਕੌਰ ਖ਼ਾਲਸਾ , ਪੰਜਾਬ ਸਟੂਡੈਂਟ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ , ਰਜਿੰਦਰ ਸਿੰਘ ਢਿੱਲਵਾਂ , ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਗਿਆਨ ਸਿੰਘ ਭੁੱਟੀਵਾਲਾ , ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਜੱਸੇਆਣਾ , ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ , ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਆਗੂ ਬਲਦੇਵ ਸਿੰਘ ਹਰੀਕੇ ਕਲਾਂ , ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਕਮੇਟੀ ਮੈਂਬਰ ਪਰਮਾਤਮਾ ਸਿੰਘ , ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਦੇ ਆਗੂ ਰਮਨਦੀਪ ਸਿੰਘ ਸੀਰਵਾਲੀ , ਅਵਤਾਰ ਸਿੰਘ ਫੂਲੇਵਾਲਾ ਆਦਿ ਨੇ ਸੰਬੋਧਨ ਕੀਤਾ । ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਵੱਟੂ , ਸ਼ਿਵਰਾਜ ਸਿੰਘ ਭੰਗਚੜੀ , ਨਿਰਮਲ ਸਿੰਘ ਸੰਗੂਧੌਣ , ਪ੍ਰਧਾਨ ਨਿਰਭੈ ਸਿੰਘ ਸੰਗੂਧੌਣ , ਗੁਰਸ਼ਵਿੰਦਰ ਸਿੰਘ ਕੰਗ , ਰਘਬੀਰ ਸਿੰਘ ਕੰਗ , ਹਰਪ੍ਰੀਤ ਸਿੰਘ ਮੰਡੇਰ , ਭਾਨਾ ਬਰਾੜ ਸੱਕਾਂਵਾਲੀ , ਲਖਵੀਰ ਸਿੰਘ ਖ਼ਾਲਸਾ , ਗੁਰਕੰਵਲ ਸਿੰਘ , ਦਰਸ਼ਨ ਸਿੰਘ ਜਟਾਣਾ , ਹਰਪ੍ਰੀਤ ਸਿੰਘ ਖ਼ਾਲਸਾ , ਝਬੇਲਵਾਲੀ , ਸ਼ਮਿੰਦਰ ਸਿੰਘ ਸੰਧੂ , ਸਿਕੰਦਰ ਸਿੰਘ ਫੂਲੇਵਾਲਾ ਆਦਿ ਹਾਜ਼ਰ ਸਨ । ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਮਲੋਟ ਮੁਕੰਮਲ ਬੰਦ ਰਿਹਾ ਮਲੋਟ , ( ਪਾਟਿਲ )- ਮਾਨਸਾ ਵਿਖੇ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਹੋਰ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਅੱਜ ਮਲੋਟ ਸ਼ਹਿਰ ਵਿਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ । ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਵੱਖ - ਵੱਖ ਵਪਾਰਕ ਖੇਤਰਾਂ ਵਿਚ ਦੁਕਾਨਾਂ ਮੁਕੰਮਲ ਤੌਰ ’ ਤੇ ਬੰਦ ਰਹੀਆਂ ਅਤੇ ਸੜਕਾਂ ’ ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਬਹੁਤ ਘੱਟ ਨਜ਼ਰ ਆਈ । ਵਪਾਰ ਮੰਡਲ ਮਲੋਟ ਵਲੋਂ ਬੀਤੀ ਸ਼ਾਮ ਹੀ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ , ਜਿਸ ਕਾਰਨ ਸਵੇਰ ਤੋਂ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਸੰਨਾਟਾ ਪਸਰਿਆ ਰਿਹਾ । ਸ਼ਹਿਰ ਦੇ ਰੇਲਵੇ ਰੋਡ , ਗੁਰਦੁਆਰਾ ਰੋਡ , ਮੇਨ ਬਾਜ਼ਾਰ , ਜੀ . ਟੀ . ਰੋਡ , ਇੰਦਰਾ ਰੋਡ , ਦਵਿੰਦਰ ਰੋਡ ਅਤੇ ਹੋਰ ਪ੍ਰਮੁੱਖ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆਂ । ਹਾਲਾਂਕਿ ਕੁਝ ਵਪਾਰਕ ਅਦਾਰੇ ਤੇ ਸਰਕਾਰੀ ਬੈਂਕ ਖੁੱਲ੍ਹੇ ਰਹੇ , ਪਰ ਕੰਮਕਾਜ ਤੇ ਲੈਣ - ਦੇਣ ਪ੍ਰਭਾਵਿਤ ਹੋਣ ਕਾਰਨ ਉਥੇ ਵੀ ਬੰਦ ਦਾ ਅਸਰ ਦਿਖਾਈ ਦਿੱਤਾ । ਇਸ ਦੌਰਾਨ ਵੱਖ - ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹਿਰ ਵਿਚ ਦੌਰਾ ਕਰਦਿਆਂ ਬੈਂਕਾਂ ਤੇ ਹੋਰ ਅਦਾਰਿਆਂ ਨੂੰ ਵੀ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ । ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਮਲੋਟ ਤੋਂ ਇਲਾਵਾ ਲੰਬੀ , ਪੰਨੀਵਾਲਾ ਫੱਤਾ ਤੇ ਹੋਰ ਪਿੰਡਾਂ ਵਿਚ ਵੀ ਧਰਨੇ ਲਗਾ ਕੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ । ਉਨ੍ਹਾਂ ਅਨੁਸਾਰ ਧਰਨੇ ਤੇ ਰੋਸ ਪ੍ਰਦਰਸ਼ਨ ਸ਼ਾਮ 5 ਤੋਂ 6 ਵਜੇ ਤੱਕ ਜਾਰੀ ਰੱਖਣ ਦੀ ਗੱਲ ਕਹੀ ਗਈ । ਪੰਜਾਬ ਬੰਦ ਨੂੰ ਲੰਬੀ ਵਿਖੇ ਪੂਰਨ ਹੁੰਗਾਰਾ ਲੰਬੀ , ( ਮੇਵਾ ਸਿੰਘ )- ਮਾਨਸਾ ਵਿਚ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਖ਼ਿਲਾਫ਼ ਕੀਤੇ ਪੰਜਾਬ ਬੰਦ ਦੌਰਾਨ ਹਲਕਾ ਲੰਬੀ ਦੇ ਪਿੰਡਾਂ ਤੇ ਕਸਬਿਆਂ ਵਿਚ ਮੁਕੰਮਲ ਬੰਦ ਰਿਹਾ । ਹਲਕਾ ਲੰਬੀ ਵਿਚ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਜਿਥੇ ਕਰਿਆਨਾ , ਮਠਿਆਈਆਂ , ਸਬਜ਼ੀਆਂ ਤੇ ਫ਼ਲਾਂ ਵਾਲੇ ਦੁਕਾਨਦਾਰਾਂ ਨੇ ਕਰੀਬ ਸਾਰਾ ਦਿਨ ਦੁਕਾਨਾਂ ਬੰਦ ਰੱਖੀਆਂ , ਉਥੇ ਡੱਬਵਾਲੀ - ਸੀਤੋਗੁੰਨੋ ਅਬੋਹਰ ਰੋਡ ’ ਤੇ ਪੈਂਦੇ ਪਿੰਡ ਮਿੱਡੂਖੇੜਾ , ਭੀਟੀਵਾਲਾ ਵਿਚ ਆਮ ਲੋਕਾਂ ਨੇ ਸੜਕ ’ ਤੇ ਟ੍ਰੈਫ਼ਿਕ ਆਵਾਜਾਈ ਨੂੰ ਬੰਦ ਰੱਖਿਆ । ਪਿੰਡ ਤਰਮਾਲਾ ਵਿਚ ਭਾਕਿਯੂ ਕੋਟ ਬੁੱਢਾ ਜਥੇਬੰਦੀ ਵਲੋਂ ਪਿੰਡ ਤਰਮਾਲਾ ਵਿਚ ਵੀ ਡੱਬਵਾਲੀ - ਸੀਤੋਗੁੰਨ ਰੋਡ ’ ਤੇ ਆਵਾਜਾਈ ਠੱਪ ਕੀਤੀ । ਇਸ ਵਾਰ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ , ਮਜ਼ਦੂਰਾਂ , ਮੁਲਾਜ਼ਮਾਂ ਅਤੇ ਆਮ ਲੋਕਾਂ ਵਲੋਂ ਪੂਰਾ ਸਹਿਯੋਗ ਕੀਤਾ ਗਿਆ । ਇਲਾਕੇ ਦੇ ਹਾਈਵੇਅ , ਹੋਰ ਮੁੱਖ ਤੇ ਲਿੰਕ ਸੜਕਾਂ ’ ਤੇ ਕਿਤੇ - ਕਿਤੇ ਕਾਰਾਂ ਦਾ ਆਉਣਾ - ਜਾਣਾ ਜ਼ਰੂਰ ਸੀ , ਪਰ ਬੱਸਾਂ ਤਾਂ ਸਾਰਾ ਦਿਨ ਸੜਕਾਂ ’ ਤੇ ਦੇਖਣ ਨੂੰ ਨਹੀਂ ਮਿਲੀਆਂ ।
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਗਤਕਾ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਰੀ ਝੱਖੜ, ਬਾਰਿਸ਼ ਅਤੇ ਗੜੇਮਾਰੀ ਕਾਰਨ ਫ਼ਸਲ ਤਬਾਹ
Ad Position 24