15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਡੀ.ਏ.ਵੀ. ਐਡਵਰਡ ਗੰਜ ਸਕੂਲ ਵਿਖੇ ਮਹਾਤਮਾ ਆਨੰਦ ਸਵਾਮੀ ਦਾ ਜਨਮ ਦਿਨ ਮਨਾਇਆ

ਮਲੋਟ, 15 ਅਕਤੂਬਰ (ਪਾਟਿਲ)-ਡੀ. ਏ.

Ad Position 21
No active advertisement
ਅਜੀਤ ਡੈਸਕ 16-10-2026
ਮਲੋਟ, 15 ਅਕਤੂਬਰ (ਪਾਟਿਲ)-ਡੀ.ਏ.ਵੀ. ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਗਤੀਵਿਧੀਆਂ ਕਰਕੇ ਮਹਾਨ ਆਰੀਆ ਸੰਨਿਆਸੀ, ਪ੍ਰਸਿੱਧ ਪੱਤਰਕਾਰ ਤੇ ਸੰਪਾਦਕ ਮਹਾਤਮਾ ਆਨੰਦ ਸਵਾਮੀ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਧਰਮਾਚਾਰੀਆ ਰਾਮਚੰਦਰ ਸ਼ਾਸਤਰੀ ਦੁਆਰਾ ਹਵਨ ਕੀਤਾ ਗਿਆ, ਜਿਸ ਵਿਚ ਸਾਰੀ ਮਨੁੱਖਤਾ ਦੀ ਖ਼ੁਸ਼ੀ, ਸਿਹਤ, ਲੰਬੀ ਉਮਰ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਕੈਲੀਗ੍ਰਾਫ਼ੀ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਬਾਅਦ ਲਾਇਬ੍ਰੇਰੀ ਵਿਭਾਗ ਦੀ ਮੁਖੀ ਰਾਜਰਾਣੀ ਨੇ ਵਿਦਿਆਰਥੀਆਂ ਲਈ ਮਹਾਤਮਾ ਆਨੰਦ ਸਵਾਮੀ ਦੁਆਰਾ ਲਿਖੀਆਂ ਕਿਤਾਬਾਂ ਦੀ ਇਕ ਪ੍ਰਦਰਸ਼ਨੀ ਲਗਾਈ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮਹਾਤਮਾ ਆਨੰਦ ਸਵਾਮੀ ਸਰਸਵਤੀ ਦੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਪੀਰਖਾਨਾ ਟਰੱਸਟ ਵਲੋਂ ਵਿਸ਼ਾਲ ਭੰਡਾਰੇ ਲਈ ਲੰਗਰ ਰਵਾਨਾ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਸ੍ਰੀ ਮੁਕਤਸਰ ਸਾਹਿਬ ਮੁਕੰਮਲ ਬੰਦ ਰਿਹਾ ਬਾਜ਼ਾਰਾਂ ’ਚ ਪਸਰੀ ਰਹੀ ਸੁੰਨਸਾਨ...
Ad Position 24