ਅਗਰਵਾਲ ਪੀਰਖਾਨਾ ਟਰੱਸਟ ਵਲੋਂ ਵਿਸ਼ਾਲ ਭੰਡਾਰੇ ਲਈ ਲੰਗਰ ਰਵਾਨਾ
ਮਲੋਟ, 15 ਅਕਤੂਬਰ (ਪਾਟਿਲ)-ਅਗਰਵਾਲ ਪੀਰਖਾਨਾ ਟਰੱਸਟ ਮਲੋਟ ਵਲੋਂ ਮਲੇਰਕੋਟਲਾ ਵਿਖੇ ਲਗਾਏ ਜਾ ਰਹੇ ਵਿਸ਼ਾਲ ਭੰਡਾਰੇ ਅਤੇ 27ਵੇਂ ਸ਼ੁੱਭ ਦੀਵਾਨ ਦੇ ਸੰਬੰਧ ਵਿਚ ਲੰਗਰ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਨੇ ਲੰਗਰ ਨੂੰ ਰਵਾਨਾ ਕੀਤਾ ਅਤੇ ਸਮਾਗਮ ਦੀ ਸਫ਼ਲਤਾ ਲਈ ਅਰਦਾਸ ਕੀਤੀ।
ਮਲੋਟ, 15 ਅਕਤੂਬਰ (ਪਾਟਿਲ)-ਅਗਰਵਾਲ ਪੀਰਖਾਨਾ ਟਰੱਸਟ ਮਲੋਟ ਵਲੋਂ ਮਲੇਰਕੋਟਲਾ ਵਿਖੇ ਲਗਾਏ ਜਾ ਰਹੇ ਵਿਸ਼ਾਲ ਭੰਡਾਰੇ ਅਤੇ 27ਵੇਂ ਸ਼ੁੱਭ ਦੀਵਾਨ ਦੇ ਸੰਬੰਧ ਵਿਚ ਲੰਗਰ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਨੇ ਲੰਗਰ ਨੂੰ ਰਵਾਨਾ ਕੀਤਾ ਅਤੇ ਸਮਾਗਮ ਦੀ ਸਫ਼ਲਤਾ ਲਈ ਅਰਦਾਸ ਕੀਤੀ। ਇਸ ਮੌਕੇ ਸਰਪ੍ਰਸਤ ਬਾਬਾ ਰੁਲਦੂ ਰਾਮ ਤੋਂ ਇਲਾਵਾ ਕਮੇਟੀ ਮੈਂਬਰ ਸੁਰੇਸ਼ ਸਿੰਗਲਾ, ਬਾਬਾ ਸ਼ਸ਼ੀ, ਸਤਪਾਲ ਗਰਗ, ਇੰਦਰਜੀਤ ਗਰਗ, ਜੈਪਾਲ (ਜੇ.ਪੀ.), ਹੇਮਰਾਜ ਗੋਇਲ, ਹਰੀਸ਼ ਬਾਂਸਲ, ਕ੍ਰਿਸ਼ਨ ਗਰਗ, ਵਿਸ਼ਾਲ ਗਰਗ, ਲਾਟੂ, ਅੰਕਿਤ ਗਰਗ, ਵਿਜੇ ਸਿੰਗਲਾ ਸਮੇਤ ਸਮੁੱਚੀ ਕਮੇਟੀ ਦੇ ਮੈਂਬਰ ਤੇ ਲੰਗਰ ਕਮੇਟੀ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਹਾਜ਼ਰੀਨ ਨੇ ਬਾਬਾ ਰੁਲਦੂ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਲੇਰਕੋਟਲਾ ਵਿਖੇ ਹੋਣ ਵਾਲੇ ਭੰਡਾਰੇ ਤੇ 27ਵੇਂ ਸ਼ੁੱਭ ਦੀਵਾਨ ਦੀ ਸਫ਼ਲਤਾ ਲਈ ਅਰਦਾਸ ਕੀਤੀ। ਇਸ ਦੌਰਾਨ ਸੇਵਾਦਾਰਾਂ ਨੇ ਸੇਵਾ ਭਾਵਨਾ ਨਾਲ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ।