18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਇਲੈਕਟਰੋ ਹੋਮਿਓਪੈਥੀ ਡਾਕਟਰ ਐਸੋਸੀਏਸ਼ਨ ਪੰਜਾਬ ਦੀ ਸਪੀਕਰ ਸੰਧਵਾਂ ਨਾਲ ਮੀਟਿੰਗ ਹੋਈ

ਬਰਗਾੜੀ, 18 ਅਕਤੂਬਰ (ਲਖਵਿੰਦਰ ਸ਼ਰਮਾ)-ਇਲੈਕਟਰੋ ਹੋਮਿਓਪੈਥਿਕ ਡਾਕਟਰ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਪੰਜਾਬ ਪ੍ਰਧਾਨ ਡਾ.

Ad Position 21
No active advertisement
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਸਮੇਂ ਇਲੈਕਟਰੋ ਹੋਮਿਓਪੈਥਿਕ ਡਾਕਟਰ ਐਸੋਸੀਏਸ਼ਨ ਪੰਜਾਬ ਦੇ ਆਗੂ। ਅਜੀਤ ਤਸਵੀਰ ਗਤਕੇ ਦੇ ਜੇਤੂ ਖਿਡਾਰੀ ਕੋਚ ਨਾਲ ਖ਼ੁਸ਼ੀ ਭਰੇ ਰੌਂਅ ਵਿਚ। ਅਜੀਤ ਤਸਵੀਰ 19-10-2026
ਬਰਗਾੜੀ, 18 ਅਕਤੂਬਰ (ਲਖਵਿੰਦਰ ਸ਼ਰਮਾ)-ਇਲੈਕਟਰੋ ਹੋਮਿਓਪੈਥਿਕ ਡਾਕਟਰ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਪੰਜਾਬ ਪ੍ਰਧਾਨ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਹੋਈ, ਜਿਸ ਵਿਚ ਪੈਥੀ ਦੀ ਮਾਨਤਾ ਲਈ ਇਕ ਮਾਹਿਰ ਕਮੇਟੀ ਦੇ ਗਠਨ ਦੀ ਮੰਗ ਕਰਦਿਆਂ ਕਮੇਟੀ ਦੇ ਗਠਨ ਲਈ ਵਿਸਥਾਰ ਵਿਚ ਵਿਚਾਰ ਚਰਚਾ ਕੀਤੀ ਗਈ। ਵਫ਼ਦ ਨੇ ਸਪੀਕਰ ਸਾਹਿਬ ਨੂੰ ਦੱਸਿਆ ਕਿ ਸਪੀਕਰ ਸਾਹਿਬ ਦੀਆਂ ਕੋਸ਼ਿਸਾਂ ਸਦਕਾ ਹੀ ਪਹਿਲਾਂ ਵਿਧਾਨ ਸਭਾ ਵਿਖੇ ਮਾਣਯੋਗ ਸਿਹਤ ਮੰਤਰੀ, ਪ੍ਰਮੁੱਖ ਸਕੱਤਰ, ਮੁੱਖ ਸਿਹਤ ਸਕੱਤਰ, ਪੰਜਾਬ ਸਰਕਾਰ ਨਾਲ ਬੈਠਕ ਹੋਈ ਸੀ। ਮੁੱਖ ਸਿਹਤ ਸਕੱਤਰ ਵਲੋਂ ਮਾਹਿਰ ਕਮੇਟੀ ਦੇ ਜਲਦ ਗਠਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਐਸੋਸੀਏਸ਼ਨ ਵਲੋਂ ਇਸ ਦੇ ਨੋਟੀਫ਼ਿਕੇਸ਼ਨ ਸਬੰਧੀ ਜਾਣਕਾਰੀ ਮੰਗੀ ਗਈ ਸੀ, ਪ੍ਰੰਤੂ ਲੰਮੇ ਸਮੇਂ ਤੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਵਫ਼ਦ ਦੀਆਂ ਦਲੀਲਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਸਪੀਕਰ ਸਾਹਿਬ ਨੇ ਕੁਝ ਸਬੰਧਿਤ ਲੋਕਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਜਾਇਜ਼ ਮਸਲੇ ਦੇ ਹੱਲ ਲਈ ਪੂਰੀ ਗੰਭੀਰਤਾ ਨਾਲ ਆਪਣੇ ਯਤਨ ਕਰਨਗੇ ਅਤੇ ਇਸ ਮਸਲੇ ਨੂੰ ਹੱਲ ਕਰਵਾਉਣਗੇ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਸਕੱਤਰ ਡਾ. ਗਗਨ ਅਰੋੜਾ, ਖਜ਼ਾਨਚੀ ਡਾ. ਗੁਰਮੇਲ ਸਿੰਘ ਚਹਿਲ, ਡਾ. ਦਿਲਬਾਗ ਸਿੰਘ ਜਗਰਾਉਂ, ਡਾ. ਦਲਜੀਤ ਸਿੰਘ ਮੋਗਾ, ਡਾ. ਤੇਜਿੰਦਰ ਸਿੰਘ ਸਮਾਧ ਭਾਈ, ਡਾ. ਰੇਸ਼ਮ ਸਿੰਘ ਪਥਰਾਲਾ, ਡਾ. ਭੁਪਿੰਦਰ ਸਿੰਘ ਹਰੀਕੇ ਕਲਾਂ, ਡਾ. ਇੰਦਰਜੀਤ ਸਿੰਘ ਨਥਾਣਾ, ਡਾ. ਮਨਜੀਤ ਸਿੰਘ ਸਿੱਧਵਾਂਬੇਟ, ਡਾ. ਮਨਦੀਪ ਧੂੜੀਆ, ਡਾ. ਅੰਮ੍ਰਿਤਪਾਲ ਸਿੰਘ, ਡਾ. ਲਖਵਿੰਦਰ ਬਰਗਾੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ 10 ਮੈਂਬਰੀ ਜਥੇ. ਨੇ ਬਰਗਾੜੀ ਵਿਖੇ ਦਿੱਤੀ ਗਿ੍ਫ਼ਤਾਰੀ ਅਗਲੀ ਖ਼ਬਰ ਅਨਾਜ ਮੰਡੀ ’ਚ ਲਿਫ਼ਟਿੰਗ ਦੀ ਮੱਧਮ ਗਤੀ ਕਾਰਨ ਬੋਰੀਆਂ ਦੇ ਲੱਗੇ ਅੰਬਾਰ
Ad Position 24