18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਆਦੇਸ਼ ਕਾਲਜ ਵਿਖੇ ਐਨਸਥੀਸੀਆ ਦਿਵਸ ਮਨਾਇਆ

ਸਾਦਿਕ, 18 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ ਮਚਾਕੀ ਕਲਾਂ ਵਿਖੇ ਐਨਸਥੀਸੀਆ ਦਿਵਸ ਮਨਾਇਆ ਗਿਆ। ਡਾ.

Ad Position 21
No active advertisement
ਅਜੀਤ ਡੈਸਕ 19-10-2026
ਸਾਦਿਕ, 18 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ ਮਚਾਕੀ ਕਲਾਂ ਵਿਖੇ ਐਨਸਥੀਸੀਆ ਦਿਵਸ ਮਨਾਇਆ ਗਿਆ। ਡਾ. ਅਮਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਐਨਸਥੀਸੀਆ ਆਧੁਨਿਕ ਮੈਡੀਕਲ ਵਿਗਿਆਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਸਰਜਰੀ ਦੌਰਾਨ ਮਰੀਜ਼ ਨੂੰ ਦਰਦ ਤੋਂ ਰਾਹਤ ਦੇਣ ਅਤੇ ਉਸ ਦੀ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਐਨਸਥੀਸੀਆ ਮਾਹਿਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਖੇਤਰ ਵਿਚ ਤਕਨੀਕੀ ਗਿਆਨ, ਸਿਖਲਾਈ ਅਤੇ ਤਜਰਬੇ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਵਿਦਿਆਰਥੀਆਂ ਲਈ ਨਿਰੰਤਰ ਸਿੱਖਿਆ, ਤਕਨੀਕੀ ਮੁਹਾਰਤ ਅਤੇ ਮਰੀਜ਼ਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਬਹੁਤ ਜ਼ਰੂਰੀ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਕਿੱਤੇ ਪ੍ਰਤੀ ਜਾਗਰੂਕ ਵੀ ਕਰਦੇ ਹਨ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਐਨਸਥੀਸੀਆ ਦੇ ਖੇਤਰ ਵਿਚ ਹੋ ਰਹੀਆਂ ਤਰੱਕੀਆਂ ਅਤੇ ਸਿਹਤ ਸੇਵਾਵਾਂ ਵਿਚ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਬਣਾਏ ਗਏ ਪ੍ਰੋਜੈਕਟ ਅਤੇ ਪੋਸਟਰ ਵੀ ਖਿੱਚ ਦਾ ਕੇਂਦਰ ਬਣੇ ਰਹੇ, ਵਿਦਿਆਰਥੀਆਂ ਵਲੋਂ ਵੀ ਐਨਸਥੀਸੀਆ ਦੇ ਵਿਸ਼ਿਆਂ ’ਤੇ ਭਾਸ਼ਣ ਦਿੱਤੇ ਗਏ। ਇਸ ਮੌਕੇ ਡਾਇਰੈਕਟਰ ਐਸ.ਪੀ. ਮੌਂਗਾ, ਅਲਾਈਡ ਐਂਡ ਹੈਲਥ ਕੇਅਰ ਵਿਭਾਗ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਕਬੱਡੀ ਟੀਮ ਵਿਚ ਚੁਣੀ ਗਈ ਖਿਡਾਰਨ ਸਿਮਰਨ ਕੰਬੋਜ। ਪਿੰਡ ਪੰਜਾਵਾ ਦੀ ਸਿਮਰਨ ਕ... ਅਗਲੀ ਖ਼ਬਰ ਪਿੰਡ ਪੰਜਾਵਾ ਦੀ ਸਿਮਰਨ ਕੰਬੋਜ ਦੀ ਭਾਰਤੀ ਕਬੱਡੀ ਟੀਮ ’ਚ ਚੋਣ ਹੋਈ
Ad Position 24