ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ
ਰੁਪਾਣਾ, 18 ਅਕਤੂਬਰ (ਜਗਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਵਲੋਂ ਅੱਜ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਖੇਤਾਂ ਵਿਚ ਹੋਈ ਭਾਰੀ ਤਬਾਹੀ ਨੂੰ ਦੇਖਦਿਆਂ ਸ.
ਪ
ਪਿੰਡ ਫੂਲੇਵਾਲਾ ਦੇ ਪੀੜਤ ਕਿਸਾਨਾਂ ਨਾਲ ਗੱਲਬਾਤ ਹਰਪ੍ਰੀਤ ਸਿੰਘ ਕੋਟਭਾਈ। ਤਸਵੀਰ: ਜਗਜੀਤ ਸਿੰਘ
19-10-2026
ਰੁਪਾਣਾ, 18 ਅਕਤੂਬਰ (ਜਗਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਵਲੋਂ ਅੱਜ ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਖੇਤਾਂ ਵਿਚ ਹੋਈ ਭਾਰੀ ਤਬਾਹੀ ਨੂੰ ਦੇਖਦਿਆਂ ਸ. ਕੋਟਭਾਈ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਬੇਮੌਸਮੀ ਗੜੇਮਾਰੀ ਨੇ ਅੰਨਦਾਤੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਹਲਕੇ ਦੇ ਪਿੰਡ ਰੁਪਾਣਾ ਵਿਚ 4,000 ਏਕੜ, ਧਿਗਾਣਾ ਵਿਚ 1,600 ਏਕੜ, ਫੂਲੇਵਾਲਾ ਵਿਚ 800 ਏਕੜ, ਦਬੜਾ ਵਿਚ 500 ਏਕੜ, ਭੰਗਚੜੀ ਤੇ ਅਬੁੱਲਖੁਰਾਣਾ ਵਿਚ 500 ਏਕੜ ਅਤੇ ਪਿੰਡ ਰੱਥੜੀਆਂ ਵਿਚ 200 ਏਕੜ ਰਕਬੇ ’ਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਸ. ਕੋਟਭਾਈ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਪਿੰਡਾਂ ਵਿਚ ਬਿਨਾਂ ਦੇਰੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਖਾਤਿਆਂ ਵਿਚ ਮੁਆਵਜ਼ਾ ਰਾਸ਼ੀ ਪਾਈ ਜਾਵੇ ਤਾਂ ਜੋ ਇਸ ਔਖੀ ਘੜੀ ਵਿਚ ਉਨ੍ਹਾਂ ਨੂੰ ਆਰਥਿਕ ਰਾਹਤ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਸ਼ਕਿਲ ਸਮੇਂ ਵਿਚ ਅਕਾਲੀ ਦਲ ਪੀੜਤ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੌਕੇ ਬਸੰਤ ਸਿੰਘ ਕੰਗ, ਸਰੋਜ ਸਿੰਘ ਪ੍ਰਧਾਨ, ਗੁਰਬਿੰਦਰ ਸਿੰਘ ਫੂਲੇਵਾਲਾ, ਗੁਰਬਖ਼ਸ਼ ਸਿੰਘ ਦਬੜਾ, ਹਰਨੇਕ ਸਿੰਘ ਸਰਪੰਚ, ਸੁਖਪਾਲ ਸਿੰਘ ਫੂਲੇਵਾਲਾ, ਹਨੀ ਬਰਾੜ, ਕੁਲਦੀਪ ਸਿੰਘ ਧਿਗਾਣਾ, ਸ਼ਮਿੰਦਰ ਸਿੰਘ ਭੰਗਚੜੀ, ਸ਼ਿੰਗਾਰਾ ਸਿੰਘ, ਹਰਦਮ ਸਿੰਘ, ਬਲਕੌਰ ਸਿੰਘ ਸਰਪੰਚ ਅਬੁੱਲਖੁਰਾਣਾ, ਜਸ਼ਨਦੀਪ ਸਿੰਘ ਲੱਕੜਵਾਲਾ, ਗੁਰਲਾਲ ਸਿੰਘ ਧਿਗਾਣਾ ਅਤੇ ਰਣਬੀਰ ਸਿੰਘ ਬੀਰਾ ਰੁਪਾਣਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਤੇ ਪਾਰਟੀ ਵਰਕਰ ਹਾਜ਼ਰ ਸਨ।