30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਓਵਰਆਲ ਟਰਾਫ਼ੀ ਸਮੇਤ ਜਿੱਤੇ 22 ਇਨਾਮ

ਮੰਡੀ ਕਿੱਲਿਆਂਵਾਲੀ, 30 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿਚ ਓਵਰਆਲ ਟਰਾਫ਼ੀ ਸਮੇਤ 22 ਇਨਾਮ ਜਿੱਤੇ। ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ 18 ਵਿਰਾਸਤੀ ਮੁਕਾਬਲਿਆਂ ਵਿਚ 17 ਪਹਿਲੇ ਤੇ ਦੂਜੇ ਸਥਾਨ ਹਾਸਿਲ ਕਰਕੇ ਜਿੱਤ ’ਚ ਅਹਿਮ ਯੋਗਦਾਨ ਪਾਇਆ।

Ad Position 21
No active advertisement
30 ਐਮ.ਕੇ.ਟੀ. 08ਯੂਥ ਅਕਾਲੀ ਦਲ ਹਲਕਾ ਮਲੋਟ ਦੇ ਨਵੇਂ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨ। 31-10-2026
ਮੰਡੀ ਕਿੱਲਿਆਂਵਾਲੀ, 30 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿਚ ਓਵਰਆਲ ਟਰਾਫ਼ੀ ਸਮੇਤ 22 ਇਨਾਮ ਜਿੱਤੇ। ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ 18 ਵਿਰਾਸਤੀ ਮੁਕਾਬਲਿਆਂ ਵਿਚ 17 ਪਹਿਲੇ ਤੇ ਦੂਜੇ ਸਥਾਨ ਹਾਸਿਲ ਕਰਕੇ ਜਿੱਤ ’ਚ ਅਹਿਮ ਯੋਗਦਾਨ ਪਾਇਆ। ਪੇਂਡੂ ਖੇਤਰ ਦੇ ਅਦਾਰੇ ਨੇ ਕੋਰੋਨਾ ਕਾਲ ਮਗਰੋਂ ਚੌਥੀ ਵਾਰ ਓਵਰਆਲ ਟਰਾਫ਼ੀ ਜਿੱਤੀ ਹੈ। ਬੀਤੇ ਵਰ੍ਹੇ ਮਹਿਜ਼ ਦੋ ਅੰਕਾਂ ਦੇ ਫ਼ਰਕ ਨਾਲ ਖੁੰਝੀ ਟਰਾਫ਼ੀ ਇਸ ਵਾਰ ਵਿਦਿਆਰਥਣਾਂ ਨੇ 179 ਅੰਕਾਂ ਦੀ ਲੀਡ ਨਾਲ ਮੁੜ ਆਪਣੇ ਨਾਂਅ ਕੀਤੀ। ਯੁਵਕ ਮੇਲੇ ’ਚ 31 ਕਾਲਜਾਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐਸ. ਸੰਘਾ ਨੇ ਦੱਸਿਆ ਕਿ ਵਿਰਾਸਤੀ ਕਲਾਵਾਂ ਵਿਚ ਫੁਲਕਾਰੀ ਦੇ ਪਹਿਲੇ ਤੇ ਦੂਜੇ, ਬਾਗ, ਕਰਾਸ ਸਟਿਚ ਤੇ ਸਿਲਾਈ-ਬੁਣਤੀ ਦੇ ਪਹਿਲੇ, ਪੱਖੀ ਦੇ ਪਹਿਲੇ ਤੇ ਦੂਜੇ, ਕਰੋਸ਼ੀਆ ਤੇ ਮਹਿੰਦੀ ਦੇ ਦੂਜੇ ਸਥਾਨ ਹਾਸਿਲ ਕੀਤੇ। ਗੁੱਡੀਆਂ-ਪਟੋਲੇ, ਪਰਾਂਦਾ, ਛਿੱਕੂ, ਨਾਲਾ ਬੁਣਨਾ ਤੇ ਖਿੱਦੋ ਬਣਾਉਣ ਵਿਚ ਵੀ ਪਹਿਲੇ ਤੇ ਦੂਜੇ ਸਥਾਨ ਪ੍ਰਾਪਤ ਕੀਤੇ। ਮਿੱਟੀ ਦੇ ਖਿਡੌਣੇ ਬਣਾਉਣ ਤੇ ਰੱਸਾ ਵੱਟਣ ਵਿਚ ਤੀਜਾ, ਇੰਨੂੰ ਬਣਾਉਣ ਵਿਚ ਦੂਜਾ ਅਤੇ ਟੋਕਰਾ ਬਣਾਉਣ ਵਿਚ ਤੀਜਾ ਸਥਾਨ ਮਿਲਿਆ। ਰੰਗੋਲੀ ’ਚ ਪਹਿਲਾ ਤੇ ਤੀਜਾ ਅਤੇ ਹੈਰੀਟੇਜ ਕੁਇਜ਼ ਵਿਚ ਤੀਜਾ ਸਥਾਨ ਹਾਸਿਲ ਕੀਤਾ। ਸੱਭਿਆਚਾਰਕ ਮੁਕਾਬਲਿਆਂ ਵਿਚ ਨਾਟਕ, ਸਕਿੱਟ, ਮਾਈਮ ਅਤੇ ਮਿਮਿਕਰੀ ਵਿਚ ਪਹਿਲਾ, ਸ਼ਬਦ ਗਾਇਨ ਤੇ ਲੋਕ ਗੀਤ ਵਿਚ ਦੂਜਾ ਅਤੇ ਗੀਤ ਤੇ ਲੰਮੀ ਹੇਕ ਦੇ ਗੀਤ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਸਮੂਹ ਗਾਇਨ, ਨੌਨ-ਪਰਕਸ਼ਨ ਅਤੇ ਇੰਡੀਅਨ ਆਰਕੈਸਟਰਾ ਵਿਚ ਪਹਿਲਾ, ਜਦਕਿ ਐਲੋਕੇਸ਼ਨ ਵਿਚ ਦੂਜਾ ਸਥਾਨ ਹਾਸਲ ਕੀਤਾ। ਲੋਕ ਨਾਚਾਂ ਵਿਚ ਗਿੱਧੇ ਦੀ ਟੀਮ ਪਹਿਲੇ ਅਤੇ ਰਾਜਸਥਾਨੀ ਡਾਂਸ ਦੀ ਟੀਮ ਦੂਜੇ ਸਥਾਨ ’ਤੇ ਰਹੀ। ਵਿਅਕਤੀਗਤ ਮੁਕਾਬਲਿਆਂ ਵਿਚ ਰਾਜਸਥਾਨੀ ਡਾਂਸ ਵਿਚ ਨਿਸ਼ਾ ਨੇ ਪਹਿਲਾ, ਨਾਟਕ ਵਿਚ ਰੇਸ਼ਮਾ ਦਾ ਕਿਰਦਾਰ ਨਿਭਾਉਣ ਵਾਲੀ ਹਰਪ੍ਰੀਤ ਕੌਰ ਨੇ ਪਹਿਲਾ ਅਤੇ ਗਿੱਧੇ ਵਿਚ ਸਵਪਨਜੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ 3,73,284 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ 2 ਨਵੰਬਰ ਨੂੰ ਜ਼ਿਲ੍ਹਾ ਰਜਿਸਟਰਾਰ ਦਫ਼ਤਰ...
Ad Position 24