30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ਮੱਲ੍ਹਾਂ ਮਾਰੀਆਂ

ਗਿੱਦੜਬਾਹਾ, 30 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਕਈ ਤਗ਼ਮੇ ਜਿੱਤ ਕੇ ਆਪਣੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ ਹੈ। ਕੋਚ ਗੁਰਪ੍ਰੀਤ ਸਿੰਘ ਭਲਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ।

Ad Position 21
No active advertisement
ਅਜੀਤ ਡੈਸਕ 31-10-2026
ਗਿੱਦੜਬਾਹਾ, 30 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਕਈ ਤਗ਼ਮੇ ਜਿੱਤ ਕੇ ਆਪਣੇ ਅਖਾੜੇ ਦਾ ਨਾਂਅ ਰੌਸ਼ਨ ਕੀਤਾ ਹੈ। ਕੋਚ ਗੁਰਪ੍ਰੀਤ ਸਿੰਘ ਭਲਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਗਿੱਦੜਬਾਹਾ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ। ਇਸ ਮੌਕੇ ਸੋਨੂੰ ਕੁਮਾਰ ਨੇ 48 ਕਿੱਲੋ ਭਾਰ ਵਰਗ ਵਿਚ ਕਾਂਸੀ, ਗੁਰਪਾਲ ਸਿੰਘ ਨੇ 60 ਕਿੱਲੋ ਭਾਰ ਵਰਗ ਗਰੀਕੋ ਰੋਮਨ ਕੁਸ਼ਤੀ ਵਿਚ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਪਵਨ ਯਾਦਵ ਨੇ 65 ਕਿੱਲੋ ਭਾਰ ਵਰਗ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਉਕਤ ਜੇਤੂ ਪਹਿਲਵਾਨਾਂ ਨੂੰ ਕੁਸ਼ਤੀ ਅਖਾੜਾ ਗਿੱਦੜਬਾਹਾ ਵਿਖੇ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਬਲਵੀਰ ਸਿੰਘ, ਚੇਅਰਮੈਨ ਬਲਰਾਜ ਸਿੰਘ, ਪ੍ਰਧਾਨ ਹਰਮੰਦਰ ਸਿੰਘ, ਮਾਧੋਦਾਸ ਸਿੰਘ ਖ਼ਾਲਸਾ ਕੌਂਸਲਰ, ਗੁਰਮੇਲ ਸਿੰਘ, ਅਜੇ ਯਾਦਵ, ਪਰਮਿੰਦਰ ਸਿੰਘ, ਸੁਖਵੰਤ ਸਿੰਘ, ਗੁਰਪ੍ਰੀਤ ਸਿੰਘ ਭਲਵਾਨ, ਪਵਨੀਤ ਵਰਮਾ, ਧੀਰਜ ਗਾਂਧੀ, ਕੁੱਕੂ ਨੰਬਰਦਾਰ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਪੰਜਾਬੀ ਨੂੰ ਪਹਿਲੀ ਪ੍ਰਸ਼ਾਸਕੀ ਅਤੇ ਦਫ਼ਤਰੀ ਕੰਮਕਾਜ ਦੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਨੂੰ ਲ... ਅਗਲੀ ਖ਼ਬਰ ਜ਼ਿਲ੍ਹੇ ਅੰਦਰ 3,73,284 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ-ਡਿਪਟੀ ਕਮਿਸ਼ਨਰ
Ad Position 24