25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਡੀ . ਏ . ਵੀ . ਕੰਨਿਆ ਸਕੂਲ ਵਿਖੇ ਡਿਜੀਟਲ ਸਵੈ ਜਨਗਣਨਾ ਸੰਬੰਧੀ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)-ਸਥਾਨਕ ਮੌੜ ਰੋਡ ਸਥਿਤ ਡੀ. ਏ.

Ad Position 21
No active advertisement
ਅਜੀਤ ਡੈਸਕ 25-11-2026
ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)-ਸਥਾਨਕ ਮੌੜ ਰੋਡ ਸਥਿਤ ਡੀ.ਏ.ਵੀ. ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਿਜੀਟਲ ਸਵੈ ਜਨਗਣਨਾ 2027 ਸੰਬੰਧੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਤੇ ਸਟਾਫ਼ ਮੀਟਿੰਗ ਦੌਰਾਨ ਫ਼ੀਲਡ ਟਰੇਨਰ ਤੇ ਲੈਕਚਰਾਰ ਸ਼ਮਿੰਦਰ ਬੱਤਰਾ, ਸੁਰਿੰਦਰ ਕੁਮਾਰ, ਪਰਵੀਨ ਕੁ ਮਾਰ ਸ਼ਰਮਾ ਅਤੇ ਨਵੀਨ ਕੁਮਾਰ ਡੂੰਮੜਾ ਨੇ ਅਧਿਆਪਕਾਂ ਨੂੰ ਡਿਜੀਟਲ ਸਵੈ ਜਨਗਣਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਡਿਜੀਟਲ ਸਵੈ ਜਨਗਣਨਾ 30 ਨਵੰਬਰ 2026 ਤੱਕ ਪੋਰਟਲ ’ਤੇ ਹੋ ਰਹੀ ਹੈ। ਇਸ ਰਾਹੀਂ ਦੇਸ਼ ਦੀ ਆਬਾਦੀ ਨਾਲ ਸੰਬੰਧਿਤ ਅਹਿਮ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਮਨਦੀਪ ਕੁਮਾਰ ਅਤੇ ਸਟਾਫ਼ ਮੌਜੂਦ ਸਨ। ਪ੍ਰਿੰਸੀਪਲ ਮਨਦੀਪ ਕੁਮਾਰ ਨੇ ਦੱਸਿਆ ਕਿ ਇਹ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਦੇ ਗਰੁੱਪਾਂ ਵਿਚ ਸਾਂਝੀ ਕੀਤੀ ਜਾਵੇਗੀ ਅਤੇ ਸਵੇਰ ਦੀ ਸਭਾ ਵਿਚ ਨਿਰੰਤਰ ਇਸ ਸਬੰਧੀ ਦੱਸਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੱਤਕ ਪੂਰਨਿਮਾ ’ ਤੇ ਸ਼ਰਧਾਲੂ ਜ਼ਰੂਰ ਕਰਨ ਦੀਪਦਾਨ - ਸਵਾਮੀ ਕਮਲਾਨੰਦ ਗਿਰੀ ਅਗਲੀ ਖ਼ਬਰ ਐਚ . ਐਸ . ਹਾਈ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24