ਗੁਰੂ ਨਾਨਕ ਕਾਲਜ ਗੁਰਦੁਆਰਾ ਸਾਹਿਬ ’ ਚ ਪ੍ਰਕਾਸ਼ ਪੁਰਬ ’ ਤੇ 61 ਯੂਨਿਟ ਖ਼ੂਨਦਾਨ
ਮੰਡੀ ਕਿੱਲਿਆਂਵਾਲੀ, 24 ਨਵੰਬਰ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਸ
ਸੀ . ਆਰ . ਐਮ . ਡੀ . ਏ . ਵੀ . ਮਾਡਲ ਹਾਈ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
25-11-2026
ਮੰਡੀ ਕਿੱਲਿਆਂਵਾਲੀ, 24 ਨਵੰਬਰ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਖੇਤਰ ਵਿਚੋਂ ਵੱਡੀ ਤਾਦਾਦ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋਈਆਂ। ਗ੍ਰੰਥੀ ਬਾਬਾ ਤੀਰਥ ਸਿੰਘ ਦੇ ਕੀਰਤਨੀ ਜਥੇ ਨੇ ਇਲਾਹੀ ਕੀਰਤਨ ਕੀਤਾ। ਪ੍ਰਕਾਸ਼ ਪੁਰਬ ਮੌਕੇ ਕਾਲਜ ਐਲੂਮਨੀ ਐਸੋਸੀਏਸ਼ਨ ਵਲੋਂ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਸੈਂਟਰ, ਬਠਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 61 ਜਣਿਆਂ ਵਲੋਂ ਖੂਨਦਾਨ ਕੀਤਾ ਗਿਆ। ਕੈਂਪ ਵਿਚ ਮੁੱਖ ਮਹਿਮਾਨ ਪ੍ਰਵੀਨ ਸੋਨੀ ਸਮੇਤ ਰੋਹਿਤ ਗਰਗ, ਰਮੇਸ਼ ਸੇਠੀ, ਪ੍ਰਤਿਮਾ ਸੇਠੀ, ਵਰੁਣ ਸਿੰਗਲਾ, ਲਲਿਤ ਬੱਤਰਾ ਅਤੇ ਅਸ਼ਵਨੀ ਬਾਂਸਲ ਮੌਜੂਦ ਸਨ। ਮਹਾਂ ਖੂਨਦਾਨੀ ਨਵੀਨ ਨਾਗਪਾਲ ਨੇ 111ਵੀਂ ਵਾਰ ਖੂਨਦਾਨ ਕੀਤਾ। ਕੈਂਪ ਦੀ ਸਫ਼ਲਤਾ ਵਿਚ ਤਰਸੇਮ ਗਰਗ, ਵਪਾਰੀ ਆਗੂ ਗੁਰਦੀਪ ਕਮਰਾ, ਸੁਰਜੀਤ ਸਿੰਘ ਬਰਜੋਤ, ਡਾ. ਬੀਰ ਚੰਦ ਗੁਪਤਾ, ਭਾਰਤ ਭੂਸ਼ਣ ਵਧਵਾ, ਮਨੋਜ ਰਾਂਝਾ, ਜਸ਼ਨ ਕਾਮਰਾ, ਅਜੈ ਗਰੋਵਰ, ਅੰਸ਼ੁਲ ਜੈਨ ਅਤੇ ਪ੍ਰੇਮ ਸਿੰਘ ਸੇਠੀ ਨੇ ਭਰਪੂਰ ਸਹਿਯੋਗ ਦਿੱਤਾ। ਕੈਂਪ ਦੇ ਪ੍ਰਬੰਧਾਂ ਵਿਚ ਡਾ. ਸੀਮਾ ਜਿੰਦਲ, ਪ੍ਰੋ. ਊਸ਼ਾ ਗੋਇਲ ਅਤੇ ਡਾ. ਪ੍ਰਿੰਸ ਸਿੰਗਲਾ ਦੇ ਵੱਡੀ ਭੂਮਿਕਾ ਨਿਭਾਈ। ਸਟੇਜ ਦਾ ਸੰਚਾਲਨ ਪਰਮਜੀਤ ਕੋਚਰ ਨੇ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਨੀਰਜ ਜਿੰਦਲ ਤੇ ਪਿ੍ੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਨੇ ਸੰਗਤ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਇੰਦਰਾ ਅਰੋੜਾ, ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਦੀ ਪਿ੍ੰਸੀਪਲ ਡਾ. ਵਨੀਤਾ ਗੁਪਤਾ ਸਮੇਤ ਵੱਖ-ਵੱਖ ਅਦਾਰਿਆਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।