27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੇਲਾ ਮਾਘੀ ਟਿਕਟ ਮੁਕਤ ਕਰਨ ਅਤੇ ਸਮਾਂ ਘਟਾਉਣ ਦੇ ਹੱਕ ’ਚ ਖੜ੍ਹੀ ਹੋਈ ਲੋਕ ਲਹਿਰ ਡਾਕਟਰ, ਖੇਤ ਮਜ਼ਦੂਰ, ਕਿਸਾਨ, ਵਪਾਰ ਮੰਡਲ ਤੇ ਸ਼ਹਿਰੀ ਹੋਏ ਇਕਮੱਤ

ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਹਰਮਹਿੰਦਰ ਪਾਲ)-ਚਾਲ੍ਹੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ਵਿਚ ਦਾਖ਼ਲੇ ਵਾਸਤੇ ਲਾਈ ਜਾਂਦੀ ਟਿਕਟ ਮੁਆਫ਼ ਕਰਨ, ਮੇਲੇ ਦਾ ਸਮਾਂ 15 ਦਿਨ ਕਰਨ ਅਤੇ ਮੇਲਾ ਪੱਕੇ ਤੌਰ ’ਤੇ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਕਰਨ ਦੀ ਮੰਗ ਲੋਕ ਲਹਿਰ ਬਣ ਗਈ ਹੈ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂਅ ਮੰਗ ਪੱਤਰ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਭਾਜਪਾ ਦੇ ਜ਼ਿਲ੍ਹਾ ਪ੍ਰ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਗੁਰਾਂਦਿੱਤਾ ਸਿੰਘ ਭਲਾਈਆਣਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਡਾ.

Ad Position 21
No active advertisement
ਅਜੀਤ ਡੈਸਕ 28-11-2026
ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਹਰਮਹਿੰਦਰ ਪਾਲ)-ਚਾਲ੍ਹੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਮੇਲਾ ਮਾਘੀ ਮੌਕੇ ਮਨੋਰੰਜਨ ਮੇਲੇ ਵਿਚ ਦਾਖ਼ਲੇ ਵਾਸਤੇ ਲਾਈ ਜਾਂਦੀ ਟਿਕਟ ਮੁਆਫ਼ ਕਰਨ, ਮੇਲੇ ਦਾ ਸਮਾਂ 15 ਦਿਨ ਕਰਨ ਅਤੇ ਮੇਲਾ ਪੱਕੇ ਤੌਰ ’ਤੇ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਕਰਨ ਦੀ ਮੰਗ ਲੋਕ ਲਹਿਰ ਬਣ ਗਈ ਹੈ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਂਅ ਮੰਗ ਪੱਤਰ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਭਾਜਪਾ ਦੇ ਜ਼ਿਲ੍ਹਾ ਪ੍ਰ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਗੁਰਾਂਦਿੱਤਾ ਸਿੰਘ ਭਲਾਈਆਣਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਸਵੀਰ ਸਿੰਘ ਥਾਂਦੇਵਾਲਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜ ਕੁਮਾਰ ਮੇਲੂ, ਸਾਬਕਾ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਗੁਰਚਰਨ ਸਿੰਘ ਸੰਧੂ, ਸ੍ਰੀ ਰਾਮ ਸੇਵਾ ਸੰਮਤੀ ਦੇ ਸੰਜੀਵ ਅਰੋੜਾ, ਸੀਨੀਅਰ ਪੱਤਰਕਾਰ ਜਸਕਰਨ ਬਰਾੜ, ਹਰਨਿਰਪਾਲ ਸਿੰਘ ਬੇਦੀ, ਕੇ.ਐਸ. ਮੁਕਸਰੀ, ਸਾਬਕਾ ਪੁਲਿਸ ਅਧਿਕਾਰੀ ਜਗਸੀਰ ਸਿੰਘ, ਭਾਜਪਾ ਆਗੂ ਅਰਵਿੰਦ ਪਠੇਲਾ, ਡਾ. ਸੁਰਿੰਦਰ ਸਿੰਘ ਭੁੱਲਰ, ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਆਗੂ ਬੈਟੀ, ਮਾਸਟਰ ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਕੌਂਸਲਰ ਸੰਜਨਾ ਭੰਮ, ਕਰਮਜੀਤ ਭੰਮ, ਅਮਨਦੀਪ ਜੱਸਲ, ਅਵਤਾਰ ਮੁਕਸਰੀ, ਅੰਮ੍ਰਿਤਪਾਲ ਸਿੰਘ, ਕਾਮਰੈਡ ਖਰੈਤੀ ਲਾਲ, ਗੁਰਮੀਤ ਸਿੰਘ, ਗੁਰਬਿੰਦਰ ਪਾਲ, ਮਨੋਹਰ ਸਿੰਘ, ਪਿੰਦਾ ਬਰੀਵਾਲਾ, ਸੁਖਜੀਤ ਸਿੰਘ ਪੱਪੀ ਚਹਿਲ, ਪਾਲੀ ਗੁਰਪਾਲ ਹੋਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਲਾਏ ਮੇਲੇ ਵਿਚ ਦਾਖ਼ਲ ਹੋਣ ਦੀ ਲਾਈ ਜਾਂਦੀ ਟਿਕਟ ਆਮ ਲੋਕਾਂ ਉਪਰ ਬੇਲੋੜਾ ਬੋਝ ਹੈ, ਇਸ ਲਈ ਇਹ ਟਿਕਟ ਮੁਆਫ਼ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਬਹੁਤ ਹੀ ਧਾਰਮਿਕ ਅਤੇ ਇਤਿਹਾਸਕ ਮੇਲਾ ਹੈ। ਇਸ ਵਿਚ ਦੇਸ਼ ਤੇ ਵਿਦੇਸ਼ ਵਿਚੋਂ ਸੰਗਤਾਂ ਪੁੱਜਦੀਆਂ ਹਨ। ਚਾਲ੍ਹੀ ਮੁਕਤਿਆਂ ਨੂੰ ਸ਼ਰਧਾ ਸੁੰਮਨ ਭੇਂਟ ਕਰਨ ਤੋਂ ਬਾਅਦ ਮਨੋਰਜੰਨ ਮੇਲੇ ਵਿਚ ਵੀ ਵੱਡੀ ਗਿਣਤੀ ਲੋਕ ਜਾਂਦੇ ਹਨ। ਇਹ ਮਨੋਰੰਜਨ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਠੇਕੇ ’ਤੇ ਦਿੱਤਾ ਜਾਂਦਾ ਹੈ। ਇਸ ਲਈ ਠੇਕੇਦਾਰਾਂ ਵਲੋਂ ਮੇਲੇ ਦੀ ਚਾਰਦੀਵਾਰੀ ਕਰ ਦਿੱਤੀ ਜਾਂਦੀ ਹੈ ਅਤੇ ਦਾਖ਼ਲ ਹੋਣ ’ਤੇ ਟਿਕਟ ਲਗਾ ਦਿੱਤੀ ਜਾਂਦੀ ਹੈ। ਗ਼ਰੀਬ ਆਦਮੀ ਲਈ ਮਹਿਜ਼ ਮੇਲੇ ਅੰਦਰ ਦਾਖ਼ਲ ਹੋਣ ਵਾਸਤੇ ਟਿਕਟ ਲੈਣੀ ਬਹੁਤ ਔਖੀ ਹੁੰਦੀ ਹੈ, ਇਸ ਲਈ ਉਸ ਨੂੰ ਭਾਰੀ ਨਿਰਾਸ਼ਾ ਤੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਬਾਬਾ ਫ਼ਰੀਦ ਮੇਲੇ ਵਿਚ ਪ੍ਰਸ਼ਾਸਨ ਵਲੋਂ ਹੀ ਸਾਰੇ ਇੰਤਜ਼ਾਮ ਕੀਤੇ ਜਾਂਦੇ ਹਨ ਤੇ ਕੋਈ ਟਿਕਟ ਨਹੀਂ ਲਾਈ ਜਾਂਦੀ। ਦਮਦਮਾ ਸਾਹਿਬ ਦੀ ਵਿਸਾਖੀ, ਛਪਾਰ ਦਾ ਮੇਲਾ, ਸਾਕਾ ਸਰਹੰਦ ਦਾ ਮੇਲਾ, ਜਗਰਾਓਂ ਦੀ ਰੌਸ਼ਨੀ ਦਾ ਮੇਲਾ ਸਣੇ ਹੋਰ ਸਾਰੇ ਮੇਲੇ ਵੀ ਟਿਕਟ ਫ਼ਰੀ ਹੁੰਦੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੇਕੇ ਦੀ ਬੋਲੀ ਦੇਣ ਸਮੇਂ ਹੀ ਠੇਕੇਦਾਰਾਂ ਨਾਲ ਇਹ ਸ਼ਰਤ ਰੱਖੀ ਜਾਵੇ ਕਿ ਦਾਖ਼ਲਾ ਟਿਕਟ ਫ਼ਰੀ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਈ ਵਰਿ੍ਹਆਂ ਤੋਂ ਮੇਲਾ ਮਾਘੀ ਮਲੋਟ ਰੋਡ ਉਪਰ ਪ੍ਰਾਈਵੇਟ ਜਗ੍ਹਾ ਕਿਰਾਏ ’ਤੇ ਲੈ ਕੇ ਮੇਲਾ ਲਾਇਆ ਜਾਂਦਾ ਹੈ, ਜਦੋਂਕਿ ਕੋਟਕਪੂਰਾ ਰੋਡ ਉਪਰ ਪੁਰਾਣੀ ਜੇਲ੍ਹ ਵਾਲੀ ਕਈ ਏਕੜਾ ਜਗ੍ਹਾ ਇਸ ਵੇਲੇ ਖ਼ਾਲੀ ਹੈ, ਜਿਥੇ ਮੇਲਾ ਲਾਉਣ ਨਾਲ ਮਲੋਟ ਰੋਡ ਉਪਰੋਂ ਬੋਝ ਘਟਣ ਨਾਲ ਲੋਕਾਂ ਨੂੰ ਸੁਖ ਦਾ ਸਾਹ ਮਿਲੇਗਾ। ਮੇਲਾ ਬਾਜ਼ਾਰ ਮਲੋਟ ਰੋਡ ’ਤੇ ਹੀ ਲੱਗ ਸਕਦਾ ਹੈ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਸਕੱਤਰ ਜਗਮੋਹਨ ਸਿੰਘ ਨੇ ਟਿਕਟ ਫਰੀ ਅਤੇ ਜਗ੍ਹਾ ਬਦਲੀ ਮਾਮਲੇ ਨੂੰ ਮੇਲਾ ਮਾਘੀ ਪ੍ਰਬੰਧਾਂ ਸੰਬੰਧੀ ਹੋਣ ਵਾਲੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਡਾ. ਸੁਰਿੰਦਰ ਪਾਲ ਸਿੰਘ ਭੁੱਲਰ ਨੇ ਮੰਗ ਕੀਤੀ ਕਿ ਮੇਲੇ ਦੌਰਾਨ ਵੱਡੀ ਪੱਧਰ ’ਤੇ ਆਏ ਪ੍ਰਵਾਸੀ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਨਸ਼ੇ ਦਾ ਸੇਵਨ ਕਰਦੇ ਹਨ। ਉਨ੍ਹਾਂ ਨੂੰ ਮਰਿਆਦਾ ਦੀ ਵੀ ਪਤਾ ਨਹੀਂ ਹੁੰਦਾ। ਮੇਲਾ ਮਾਘੀ ਧਾਰਮਿਕ ਮੇਲਾ ਹੈ, ਇਸ ਦੌਰਾਨ ਨਸ਼ੇ ਦੀਆਂ ਦੁਕਾਨਾਂ ਖ਼ਾਸ ਤੌਰ ’ਤੇ ਬੀੜੀ, ਸਿਗਰਟ ਤੇ ਜ਼ਰਦੇ ਦੀ ਮਨਾਹੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮੇਲੇ ਦੌਰਾਨ ਲੱਗਣ ਵਾਲੇ ਲੰਗਰਾਂ ਲਈ ਕਮੇਟੀ ਬਣਾ ਕੇ ਲੰਗਰਾਂ ਦਾ ਸਮਾਂ ਤੇ ਸਥਾਨ ਤਹਿ ਕੀਤੇ ਜਾਣ ਦੀ ਮੰਗ ਕਰਦਿਆਂ ਰਾਜ ਕੁਮਾਰ ਮੇਲੂ ਨੇ ਦੱਸਿਆ ਕਿ ਅਕਸਰ ਮੇਲੇ ਦੌਰਾਨ ਇਕੋ ਵੇਲੇ, ਇਕੋ ਦਿਨ ਬਹੁਤ ਸਾਰੇ ਲੰਗਰ ਲੱਗ ਜਾਂਦੇ ਹਨ, ਜਿਸ ਕਰਕੇ ਲੋਕ ਲੰਗਰ ਨਹੀਂ ਛਕਦੇ ਤੇ ਲੰਗਰਾਂ ਦਾ ਨਿਰਾਦਰ ਹੁੰਦਾ ਹੈ। ਮੇਲੇ ਦੇ ਬਾਕੀ ਦਿਨਾਂ ਵਿਚ ਕੋਈ ਲੰਗਰ ਨਹੀਂ ਹੁੰਦਾ, ਜਿਸ ਕਰਕੇ ਲੋਕ ਭੁੱਖੇ ਰਹਿੰਦੇ ਹਨ। ਇਸ ਲਈ ਲੰਗਰਾਂ ਦਾ ਸਮਾਂ ਤੇ ਸਥਾਨ ਪਹਿਲਾਂ ਹੀ ਤਹਿ ਹੋਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ, ਬਾਰਦਾਨੇ ਅਤੇ ਅਦਾਇਗੀ ਦੇ ਪ੍ਰਬੰਧ ਕਰਨ ਦੀ ਮੰਗ ਅਗਲੀ ਖ਼ਬਰ ਬਲੈਕਮੇਲ ਕਰਕੇ ਲੱਖਾਂ ਰੁਪਏ ਬਟੋਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
Ad Position 24