27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਪਾਰ ਮੰਡਲ ਵਲੋਂ ਡਿਜੀਟਲ ਸਵੈ-ਜਨਗਣਨਾ 2027 ਨੂੰ ਸਫ਼ਲ ਬਣਾਉਣ ਦੀ ਅਪੀਲ

ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਹਰਮਹਿੰਦਰ ਪਾਲ)-ਪ੍ਰਿੰਸੀਪਲ ਸੈਂਸਸ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਬਾਂਸਲ ਤੇ ਜਨਰਲ ਸਕੱਤਰ ਦੇਸਰਾਜ ਤਨੇਜਾ ਨੇ ਸਮੂਹ ਵਪਾਰੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮਰਦਮ ਸ਼ੁਮਾਰੀ ਵਿਚ ਆਪਣੀ ਸਵੈ ਗਨਣਾ ਆਪ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਦੂਜੇ ਗੇੜ ਵਿਚ ਸਵੈ ਗਨਣਾ ਜੋ ਕਿ.

Ad Position 21
No active advertisement
ਅਜੀਤ ਡੈਸਕ 28-11-2026
ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਹਰਮਹਿੰਦਰ ਪਾਲ)-ਪ੍ਰਿੰਸੀਪਲ ਸੈਂਸਸ ਅਫ਼ਸਰ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਬਾਂਸਲ ਤੇ ਜਨਰਲ ਸਕੱਤਰ ਦੇਸਰਾਜ ਤਨੇਜਾ ਨੇ ਸਮੂਹ ਵਪਾਰੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮਰਦਮ ਸ਼ੁਮਾਰੀ ਵਿਚ ਆਪਣੀ ਸਵੈ ਗਨਣਾ ਆਪ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਦੂਜੇ ਗੇੜ ਵਿਚ ਸਵੈ ਗਨਣਾ ਜੋ ਕਿ. 30 ਨਵੰਬਰ ਤੱਕ ਜਾਰੀ ਹੈ, ਉਸ ਵਿਚ ਹਰ ਪਰਿਵਾਰ ਆਪਣੀ ਜਨਗਣਨਾ ਆਪ ਆਪਣੇ ਕੰਪਿਊਟਰ ਅਤੇ ਮੋਬਾਈਲ ਰਾਹੀਂ ਕਰ ਸਕਦੇ ਹਨ। ਸਵੈ ਗਣਨਾ ਕਰਨ ਉਪਰੰਤ ਇਕ ਵਿਸ਼ੇਸ਼ ਨੰਬਰ/ਆਈ.ਡੀ. ਆਵੇਗੀ, ਜਿਸ ਨੂੰ ਤੁਸੀਂ ਨੋਟ ਕਰਕੇ ਰੱਖਣਾ ਹੈ। 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਦੋਂ ਗਿਣਤੀਕਾਰ ਤੁਹਾਡੇ ਘਰ ਗਿਣਤੀ ਕਰਨ ਆਉਣਗੇ, ਉਦੋਂ ਤੁਸੀਂ ਉਨ੍ਹਾਂ ਨਾਲ ਇਹ ਆਈ.ਡੀ. ਸਾਂਝੀ ਕਰਨੀ ਹੈ। ਵਰਣਨਯੋਗ ਹੈ ਕਿ ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੈ, ਜਿਸ ਵਿਚ ਆਮ ਪਰਿਵਾਰਾਂ ਤੇ ਨਾਗਰਿਕਾਂ ਨੂੰ ਆਪਣੀ ਜਨਗਣਨਾ ਖ਼ੁਦ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਸਵੈ ਗਣਨਾ ਲਈ ਸਲਾਹ ਦਿੱਤੀ ਹੈ ਕਿ ਪਹਿਲਾਂ ਇਕ ਸਾਦੇ ਕਾਗ਼ਜ਼ ਉਪਰ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਂਅ, ਹਰੇਕ ਮੈਂਬਰ ਦੇ ਮਾਤਾ ਦਾ ਨਾਂਅ, ਪਿਤਾ ਦਾ ਨਾਂਅ ਜਨਮ ਸਥਾਨ, ਜਨਮ ਮਿਤੀ, ਆਧਾਰ ਨੰਬਰ, ਮੋਬਾਇਲ ਨੰਬਰ ਆਦਿ ਪਹਿਲਾਂ ਹੀ ਨੋਟ ਕਰਕੇ ਰੱਖੋ, ਤਾਂ ਜੋ ਇਹ ਡਾਟਾ ਭਰਨ ਵਿਚ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਇਸ ਮੌਕੇ ਲੈਕਚਰਾਰ ਤੇ ਫ਼ੀਲਡ ਟਰੇਨਰ ਸ਼ਮਿੰਦਰ ਬੱਤਰ, ਸੁਰਿੰਦਰ ਕੁਮਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੈ-ਗਣਨਾ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ-ਭੀਨਾ ਬਰਾੜ
Ad Position 24