09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਆਈ.ਟੀ.ਆਈ ਚੌਂਕ 'ਚ ਬਣੇ ਬੇਤਰਤੀਬੇ ਡਿਵਾਈਡਰ ਕਾਰਨ ਕਾਰ ਹੋਈ ਹਾਦਸਾਗ੍ਰਸਤ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਬੁਢਲਾਡਾ, 27 ਜਨਵਰੀ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਆਈ.ਟੀ.ਆਈ ਚੌਂਕ ਵਿਖੇ ਬੀਤੀ ਰਾਤ ਬੇਤਰਤੀਬੇ ਡਿਵਾਈਡਰਾਂ 'ਤੇ ਕਾਰ ਟਕਰਾਉਣ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਸ਼ਹਿਰ ਦੇ ਆਈ.ਟੀ.ਆਈ. ਚੌਂਕ ਵਿਖੇ ਲੰਮੇ ਸਮੇਂ ਤੋਂ ਬਣੇ ਡਿਵਾਈਡਰ ਅੱਜ-ਕੱਲ੍ਹ ਵਾਹਨਾਂ 'ਤੇ ਆਉਣ ਜਾਣ ਵਾਲਿਆਂ ਲਈ ਮੁਸੀਬਤ ਬਣ ਚੁੱਕੇ ਹਨ | ਇਨ੍ਹਾਂ ਡਿਵਾਈਡਰਾਂ 'ਤੇ ਕੋਈ ਸਾਈਨ ਬੋਰਡ ਨਾ ਲੱਗਣ ਕਾਰਨ ਆਏ ਦਿਨ ਕਈ ਵਾਹਨ ਹਾਦਸਾ ਗ੍ਰਸਤ ਹੋ ਚੁੱਕੇ ਹਨ | ਬੀਤੀ ਰਾਤ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਕਾਰ ਚਾਲਕ ਇਨ੍ਹਾਂ ਬੇਤਰਤੀਬੇ ਡਿਵਾਈਡਰਾਂ ਨਾਲ ਜਾ ਟਕਰਾਏ, ਜਿਸ ਕਾਰਨ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ | ਦੂਸਰੇ ਪਾਸੇ ਸਬੰਧਿਤ ਘਟਨਾ ਸਥਾਨ 'ਤੇ ਪੁੱਜੇ ਗੁੱਸਾਏ ਸ਼ਹਿਰ ਵਾਸੀਆਂ ਨੇ ਮੌਕੇ 'ਤੇ ਆਈ.ਟੀ.ਆਈ. ਚੌਂਕ ਵਿਖੇ ਰਸਤਾ ਜਾਮ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਡਿਵਾਈਡਰ ਨੂੰ ਇਸ ਚੌਂਕ 'ਚੋਂ ਚੁੱਕਣ ਦੀ ਗੱਲ ਆਖੀ ਗਈ | ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਿੱਥੇ ਲੋਕਾਂ ਨੂੰ ਸ਼ਾਂਤ ਕੀਤਾ ਉੱਥੇ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਆਈ.ਟੀ.ਆਈ. ਚੌਂਕ ਵਿਖੇ ਬਣੇ ਇਨ੍ਹਾਂ ਡਿਵਾਈਡਰਾਂ ਨੂੰ ਸਾਫ਼ ਕਰਨ ਲਈ ਮੇਰੇ ਵਲੋਂ ਕਈ ਵਾਰ ਆਲ੍ਹਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਡੰਗ ਟਪਾਊ ਨੀਤੀ ਤਹਿਤ ਦਫ਼ਤਰਾਂ 'ਚ ਬੈਠ ਕੇ ਸਮਾਂ ਲੰਘਾ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਨਗਰ ਕੌਂਸਲ ਦੀ ਮੀਟਿੰਗ 'ਚ ਏਜੰਡੇ ਦੇ ਤੌਰ 'ਤੇ ਚੌਂਕ ਵਿਚ ਬਣੇ ਬੇਤਰਤੀਬੇ ਡਿਵਾਈਡਰ ਖ਼ਿਲਾਫ਼ ਮਤਾ ਪਾਇਆ ਜਾਵੇਗਾ | ਦੂਸਰੇ ਪਾਸੇ ਸਬੰਧਿਤ ਥਾਣਾ ਸ਼ਹਿਰੀ ਦੇ ਮੁਖੀ ਨੇ ਮੌਕੇ 'ਤੇ ਪਹੁੰਚ ਕੇ ਇਸ ਮਸਲੇ ਨੂੰ ਜਲਦ ਹੱਲ ਕਰਾਉਣ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਵੀ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੇ ਮੈਂਬਰਾਂ ਨੇ ਗਣਤੰਤਰ ਦਿਵਸ 'ਤੇ ਨਹੀਂ ਲਿਆ ਸਨਮਾਨ ਅਗਲੀ ਖ਼ਬਰ ਪਿੰਡ ਕੋਟੜਾ ਕਲਾਂ ਵਿਖੇ ਕੇਸਾਧਾਰੀ ਬੱਚਿਆਂ ਨੂੰ ਕੀਤਾ ਸਨਮਾਨਿਤ
Ad Position 24