07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਭਾਕਿਯੂ ਏਕਤਾ (ਡਕੌਂਦਾ) ਵਲੋਂ ਇਕੱਤਰਤਾ ਦੌਰਾਨ ਭਖਦੇ ਕਿਸਾਨੀ ਮੁੱਦਿਆਂ 'ਤੇ ਚਰਚਾ

Ad Position 21
No active advertisement
ਅਜੀਤ ਡੈਸਕ 04-02-2026

ਮਾਨਸਾ, 3 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਗੁਰਦੁਆਰਾ ਸਾਹਿਬ ਭਾਈ ਬਹਿਲੋ ਪਿੰਡ ਫਫੜੇ ਭਾਈਕੇ ਵਿਖੇ ਹੋਈ | ਬੁਲਾਰਿਆਂ ਨੇ ਜਥੇਬੰਦੀ ਵਲੋਂ ਚੱਲ ਰਹੇ ਪਿੰਡ ਕੁੱਲਰੀਆਂ ਦੇ ਜ਼ਮੀਨੀ ਘੋਲ ਦੇ ਮਸਲੇ 'ਤੇ ਚਰਚਾ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦਿੱਤੇ ਮੰਗ ਪੱਤਰ 'ਤੇ ਜਲਦ ਗ਼ੌਰ ਨਾ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਮੰਨੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਬਿਜਲੀ ਸੋਧ ਤੇ ਨਵੇਂ ਬੀਜ ਬਿੱਲ 2025 ਅਤੇ ਚਾਰ ਕਿਰਤ ਕਾਨੂੰਨ ਲਾਗੂ ਕਰਨ ਦੇ ਰਾਹ ਪਈ ਹੋਈ ਹੋ, ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਪਿੰਡ ਰੱਲਾ ਦੇ ਵਿਅਕਤੀਆਂ 'ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ | ਆਗੂਆਂ ਨੇ ਦੱਸਿਆ ਕਿ 12 ਫਰਵਰੀ ਨੂੰ ਟਰੇਡ ਯੂਨੀਅਨਾਂ ਵਲੋਂ ਕੀਤੀ ਜਾ ਰਹੀ ਦੇਸ਼ ਪੱਧਰੀ ਹੜਤਾਲ 'ਚ ਜਥੇਬੰਦੀ ਦੇ ਕਾਰਕੁਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸਤਪਾਲ ਸਿੰਘ ਬਰੇ੍ਹ, ਦਰਸ਼ਨ ਸਿੰਘ ਗੁਰਨੇ, ਹਰਬੰਸ ਸਿੰਘ ਟਾਂਡੀਆਂ, ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾ, ਬਲਜੀਤ ਸਿੰਘ ਭੈਣੀਬਾਘਾ, ਕਾਲਾ ਸਿੰਘ ਅਕਲੀਆ, ਬਲਦੇਵ ਸਿੰਘ ਪਿੱਪਲੀਆਂ, ਬਾਵਾ ਸਿੰਘ ਖੀਵਾ, ਚੇਤ ਸਿੰਘ ਚਕੇਰੀਆਂ, ਜਗਜੀਵਨ ਸਿੰਘ ਹਸਨਪੁਰ, ਮੇਲਾ ਸਿੰਘ ਦਿਆਲਪੁਰਾ, ਕਾਕਾ ਸਿੰਘ ਮਾਖਾ, ਬਲਜਿੰਦਰ ਸਿੰਘ ਮੋਫਰ, ਬਹਾਲ ਸਿੰਘ ਮੋਫਰ, ਸੰਦੀਪ ਸਿੰਘ ਕੋਟਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਤਨਖ਼ਾਹਾਂ ਨਾ ਮਿਲਣ 'ਤੇ ਮਾਰਕੀਟ ਕਮੇਟੀ ਕਰਮਚਾਰੀਆਂ ਵਲੋਂ ਹੜਤਾਲ ਦਾ ਐਲਾਨ
Ad Position 24